ਅਧਿਆਪਕਾਂ ਵੱਲੋਂ ਡੀਸੀ ਦਫ਼ਤਰ ਤੱਕ ਰੋਸ ਮਾਰਚ, ਸਿੱਖਿਆ ਮੰਤਰੀ ਤੇ ਸਕੱਤਰ ਦੇ ਪੁਤਲੇ ਸਾੜੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੂਨ:
ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ’ਤੇ ਅੱਜ ਪੁੱਡਾ ਭਵਨ ਤੋਂ ਡੀਸੀ ਦਫ਼ਤਰ ਮੁਹਾਲੀ ਤੱਕ ਮਾਰਚ ਕੀਤਾ ਗਿਆ ਅਤੇ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੇ ਪੁਤਲੇ ਸਾੜੇ ਗਏ। ਇਸ ਮਗਰੋਂ ਅਧਿਆਪਕ ਆਗੂਆਂ ਨੇ ਐਸਡੀਐਮ ਨੂੰ ਮੰਗ ਪੱਤਰ ਦਿੱਤਾ। ਸੂਬਾ ਕਨਵੀਨਰ ਹਰਜੀਤ ਬਸੋਤਾ, ਜ਼ਿਲ੍ਹਾ ਕਨਵੀਨਰ ਸੁਰਜੀਤ ਸਿੰਘ, ਐਨਡੀ ਤਿਵਾੜੀ, ਸ੍ਰੀਮਤੀ ਵੀਨਾ ਜੰਮੂ, ਗੁਰਪਿਆਰ ਕੋਟਲੀ, ਗੁਰਜੀਤ ਸਿੰਘ, ਰਵਿੰਦਰ ਪੱਪੀ ਨੇ ਕਿਹਾ ਕਿ 5 ਮਾਰਚ 2019 ਨੂੰ ਚਾਰ ਕੈਬਨਿਟ ਮੰਤਰੀਆਂ ਦੀ ਸਬ ਕਮੇਟੀ ਦੀ ਅਧਿਆਪਕ ਸੰਘਰਸ਼ ਕਮੇਟੀ ਦੇ ਮੋਹਰੀ ਆਗੂਆਂ ਨਾਲ ਹੋਈ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਸੀ ਕਿ ਸਾਰਿਆ ਵਿਕਟੇਮਾਇਜੇਸ਼ਨਾ ਰੱਦ ਹੋਣਗੀਆਂ ਤੇ ਅਧਿਆਪਕ ਮਸਲੇ ਸਮਾਬੱਧ ਤਰੀਕੇ ਨਾਲ ਮੀਟਿੰਗ ਕਰਕੇ ਹੱਲ ਕੀਤੇ ਜਾਣਗੇ ਪਰ ਹੁਣ ਤੱਕ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ, ਉਲਟਾ ਨਿੱਜੀਕਰਨ ਅਤੇ ਅਧਿਆਪਕ ਵਿਰੋਧੀ ਨੀਤੀਆਂ ਤੇਜ਼ ਕਰ ਦਿੱਤੀਆਂ। ਸਿੱਖਿਆ ਮੰਤਰੀ ਅੱਜ ਸਮਾਂ ਦੇ ਕੇ ਮੀਟਿੰਗ ਤੋਂ ਟਲ ਗਏ ਹਨ। ਜਿਸ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ ਹੈ।
ਸਿੱਖਿਆ ਨੀਤੀ 2020 ਦਾ ਜਿੱਥੇ ਪੰਜਾਬ ਦੀ ਕਾਂਗਰਸ ਸਰਕਾਰ ਕੇਂਦਰ ਵਿੱਚ ਵਿਰੋਧ ਕਰ ਰਹੀ ਹੈ ਪਰ ਅੰਦਰਖਾਤੇ ਇਸ ਨੂੰ ਪੰਜਾਬ ਵਿੱਚ ਲਾਗੂ ਕਰ ਦਿੱਤਾ ਗਿਆ। ਜਿਸ ਤਹਿਤ ਹੀ ਮਿਡਲ ਦੀਆਂ 228 ਪੋਸਟਾਂ ਬਲਾਕ ਵਿੱਚ ਤਬਦੀਲ ਕਰ ਦਿੱਤੀਆਂ ਗਈਆ ਹਨ ਤੇ ਮਿਡਲ ਸਕੂਲ ਵਿੱਚੋਂ ਖਤਮ ਕਰ ਦਿੱਤੀਆਂ ਗਈਆ ਹਨ। ਪ੍ਰਾਇਮਰੀ ਹੈੱਡ ਟੀਚਰਾਂ ਦੀਆਂ 1904 ਅਸਾਮੀਆਂ ਪਹਿਲਾ ਖਤਮ ਕਰ ਦਿੱਤੀਆਂ ਗਈਆ ਹਨ ਤੇ ਹੁਣ ਪ੍ਰੀ-ਪ੍ਰਾਇਮਰੀ ਪੱਧਰ ਤੋਂ ਦਾਖਲੇ ਸੈਕੰਡਰੀ ਸਕੂਲਾਂ ਵਿੱਚ ਕਰ ਕੇ ਪ੍ਰਾਇਮਰੀ ਡਾਇਰੈਕਟਰੇਟ ਦੇ ਭੋਗ ਪਾਉਣ ਦੀਆ ਤਿਆਰੀਆ ਸ਼ੁਰੂ ਕਰ ਦਿੱਤੀਆਂ ਹਨ। ਤਿੰਨ ਮਹੀਨਿਆ ਤੋਂ ਅਧਿਆਪਕ ਬਦਲੀਆਂ ਦੀਆ ਉਡੀਕ ਕਰ ਰਹੇ ਹਨ। ਇੱਥੋਂ ਤੱਕ ਕੇ ਮਿਊਚਲ ਬਦਲੀਆਂ ਵੀ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਹਨ। ਜਿਸ ਨਾਲ ਕਿਸੇ ਸਕੂਲ ਨੂੰ ਫਰਕ ਨਹੀਂ ਪੈਣਾ। ਇਹ ਬਦਲੀਆਂ ਤੁਰੰਤ ਲਾਗੂ ਕਰਨੀ ਚਾਹੀਦੀਆ ਹਨ।
ਬੇਰੁਜ਼ਗਾਰ ਅਧਿਆਪਕ ਟੈਟ ਪਾਸ ਕਰ ਕੇ ਨੌਕਰੀਆਂ ਲਈ ਟੈਂਕੀਆਂ ’ਤੇ ਚੜ੍ਹ ਰਹੇ ਹਨ ਪਰ ਘਰ ਘਰ ਰੁਜ਼ਗਾਰ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਅਸੀਂ ਕਾਂਗਰਸ ਸਰਕਾਰ ਰੁਜ਼ਗਾਰ ਖੋਹਣ ਦੇ ਰਸਤੇ ਪਈ ਹੋਈ ਹੈ। ਮਹਾਮਾਰੀ ਨਾਲ ਮੌਤ ਦਾ ਸ਼ਿਕਾਰ ਹੋ ਰਿਹਾ ਅਧਿਆਪਕ ਵਰਗ ਨੂੰ ਕਰੋਨਾ ਯੋਧਾ ਐਲਾਨਣ ਦੀ ਬਜਾਏ ਕੁਆਰਨਟਿਨ ਲੀਵ ਵੀ ਨਹੀਂ ਦਿੱਤੀ ਜਾ ਰਹੀ। ਸਗੋਂ ਬੱਚਿਆ ਤੋਂ ਬਿਨਾ ਬੰਦ ਪਏ ਸਕੂਲਾਂ ਵਿੱਚ ਅਧਿਆਪਕਾਂ ਨੂੰ ਦਾਖ਼ਲੇ ਦੇ ਨਾਂ ਤੇ ਇਸ ਮਹਾਮਾਰੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸਾਂਝਾ ਅਧਿਆਪਕ ਮੋਰਚਾ, ਮੁਹਾਲੀ ਮੰਗ ਕਰਦਾ ਹੈ ਕਿ ਮਿਡਲ ਸਕੂਲਾਂ ਦੀ ਪੀਟੀਆਈ ਦੀਆਂ ਅਸਾਮੀਆਂ ਬਹਾਲ ਕਰਨੀਆਂ ਚਾਹੀਦੀਆਂ ਹਨ। ਪ੍ਰੀ-ਪ੍ਰਾਇਮਰੀ, ਪ੍ਰਾਇਮਰੀ ਪੱਧਰ ਦੇ ਦਾਖਲੇ ਪ੍ਰਾਇਮਰੀ ਪੱਧਰ ਉੱਤੇ ਹੀ ਹੋਣੇ ਚਾਹੀਦੇ ਹਨ, ਕੁਆਰਨਟਿਨ ਲੀਵ ਅਧਿਆਪਕ ਵਰਗ ’ਤੇ ਲਾਗੂ ਹੋਣੀ ਚਾਹੀਦੀ ਹੈ ਅਤੇ ਇਸ ਮਹਾਮਾਰੀ ਦਾ ਸ਼ਿਕਾਰ ਹੋਣ ਵਾਲੇ ਅਧਿਆਪਕਾਂ ਨੂੰ ਕਰੋਨਾ ਯੋਧਾ ਐਲਾਨਣ ਦੀ ਮੰਗ ਕਰਦੀ ਹੈ। ਸਾਰੀਆਂ ਸੰਘਰਸ਼ ਦੌਰਾਨ ਹੋਇਆ ਵਿਕਟੇਮਾਈਜੇਸ਼ਨਾ ਬਿਨਾ ਸ਼ਰਤ ਰੱਦ ਹੋਣੀਆਂ ਚਾਹੀਦੀਆਂ ਹਨ। ਸੇਵਾਮੁਕਤ ਅਧਿਆਪਕਾਂ ਨੂੰ ਪੜਾਉਣ ਦਾ ਕਾਰਜ ਦੇਣ ਦੀ ਬਜਾਏ ਪੱਕੀਆਂ ਭਰਤੀਆਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ।
ਆਨਲਾਈਨ ਬਦਲੀਆਂ ਦੀ ਆੜ ਤੇ ਮਿਡਲ ਸਕੂਲਾਂ ਦੀ ਸੁਤੰਤਰ ਹੋਂਦ ਖ਼ਤਮ ਕਰਨ ਦੀ ਕਾਰਵਾਈ ਬੰਦ ਕੀਤੀ ਜਾਵੇ ਅਤੇ ਗਰਮੀ ਦੀ ਛੁੱਟੀਆਂ ਵਿੱਚ ਆਨਲਾਈਨ ਕਾਰਜ, ਜੂਮ ਮੀਟਿੰਗਾਂ, ਕੋਵਿਡ ਡਿਊਟੀਆਂ ਨੂੰ ਬੰਦ ਕੀਤਾ ਜਾਵੇ ਤੇ ਲਗਾਏ ਦਿਨਾਂ ਦੀ ਕਮਾਈ ਛੁੱਟੀਆਂ ਦਿੱਤੀਆਂ ਜਾਣ। ਇਸ ਮੌਕੇ ਸੁੱਚਾ ਸਿੰਘ ਚਾਹਲ, ਧੀਰਜ ਕੁਮਾਰ, ਸੁਖਵਿੰਦਰ ਸਿੰਘ ਗਿੱਲ, ਮਨਪ੍ਰੀਤ ਸਿੰਘ, ਗੁਰਸ਼ਰਨ ਸਿੰਘ, ਅਮਰੀਕ ਸਿੰਘ, ਧਰਮਿੰਦਰ ਠਾਕਰੇ, ਸ਼ਮਸ਼ੇਰ ਸਿੰਘ, ਗੁਲਜੀਤ ਸਿੰਘ, ਸਰਦੂਲ ਸਿੰਘ, ਅਨੀਸ਼ ਕੁਮਾਰ, ਨਰੇਸ਼ ਕੁਮਾਰ ਮੌਜੂਦ ਸਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…