Nabaz-e-punjab.com

ਸਿੱਖਿਆ ਸਕੱਤਰ ਵੱਲੋਂ 100 ਫੀਸਦੀ ਨਤੀਜੇ ਵਾਲੇ ਸਕੂਲ ਮੁਖੀਆਂ ਤੇ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ

ਕ੍ਰਿਸ਼ਨ ਕੁਮਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਮਿਹਨਤ ਤੇ ਲਗਨ ਨਾਲ ਕੰਮ ਕਰਨ ਦਾ ਖ਼ਿਤਾਬ ਦਿੱਤਾ

ਸਮਾਰਟ ਸਕੂਲਾਂ ਦੀ ਕ੍ਰਾਂਤੀ ਨੇ ਅਧਿਆਪਕਾਂ ਵਿੱਚ ਨਵੀਂ ਊਰਜਾ ਪੈਦਾ ਕੀਤੀ: ਕ੍ਰਿਸ਼ਨ ਕੁਮਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਫਰਵਰੀ:
ਸਿੱਖਿਆ ਵਿਭਾਗ ਵੱਲੋਂ 100 ਫੀਸਦੀ ਨਤੀਜਾ ਦੇਣ ਵਾਲੇ 20 ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਐਜੂਸੈਟ ਮੀਟਿੰਗ ਹਾਲ ਵਿੱਚ ਆਯੋਜਿਤ ਇਸ ਸਮਾਰੋਹ ਦੌਰਾਨ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਆਪਣੇ ਵਿਸ਼ੇ ਦੇ 100 ਫੀਸਦੀ ਨਤੀਜੇ ਦੇਣ ਅਤੇ ਸਕੂਲ ਵਿੱਚ ਸਮਾਰਟ ਕਲਾਸ-ਰੂਮ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਇਨ੍ਹਾਂ ਅਧਿਆਪਕਾਂ ਨੂੰ ਪ੍ਰਸੰਸਾ-ਪੱਤਰ ਦੇ ਕੇ ਨਿਵਾਜਿਆ ਗਿਆ।
ਇਸ ਮੌਕੇ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਮਿਹਨਤ ਅਤੇ ਲਗਨ ਨਾਲ ਕੰਮ ਕਰ ਰਹੇ ਹਨ। ਵਧੀਆ ਵਿਉਂਤਬੰਦੀ ਨਾਲ ਵਿਦਿਆਰਥੀਆਂ ਦਾ ਨਤੀਜਾ ਉੱਤਮ ਲਿਆਉਣ ਲਈ ਸਕੂਲੀ ਸਮੇਂ ਤੋਂ ਇਲਾਵਾ ਵੀ ਛੁੱਟੀਆਂ ਵਾਲੇ ਦਿਨ ਵਾਧੂ ਕਲਾਸਾਂ ਲਗਾ ਰਹੇ ਹਨ। ਸਕੂਲ ਮੁਖੀ ਤੇ ਅਧਿਆਪਕ ਬੋਰਡ ਵੱਲੋਂ ਲਈ ਜਾਣ ਵਾਲੀ ਦਸਵੀਂ ਅਤੇ ਬਾਰ੍ਹਵੀਂ ਸ਼ੇ੍ਰਣੀ ਦੀ ਸਾਲਾਨਾ ਪ੍ਰੀਖਿਆ ਵਿੱਚ ਅਪੀਅਰ ਹੋਣ ਵਾਲੇ ਵਿਦਿਆਰਥੀਆਂ ਨੂੰ ਮਾਈਕਰੋ ਪਲਾਨਿੰਗ ਕਰਦਿਆਂ ਮਿਹਨਤ ਕਰਵਾ ਰਹੇ ਹਨ ਜੋ ਕਿ ਆਪਣੇ-ਆਪ ਵਿੱਚ ਇੱਕ ਮਿਸਾਲ ਹੈ। ਸਮਾਰਟ ਸਕੂਲਾਂ ਦੀ ਕ੍ਰਾਂਤੀ ਨੇ ਅਧਿਆਪਕਾਂ ਵਿੱਚ ਨਵੀਂ ਊਰਜਾ ਪੈਦਾ ਕੀਤੀ ਹੈ। ਇਸ ਨਾਲ ਸਰਕਾਰੀ ਸਕੂਲ ਦਾ ਵਿਦਿਆਰਥੀ ਆਧੁਨਿਕ ਸਿੱਖਿਆ ਤਕਨਾਲੋਜੀ ਦਾ ਲਾਹਾ ਲੈ ਸਕੇਗਾ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ ਰਾਕੇਸ਼ ਗੁਪਤਾ, ਪੰਜਗਰਾਈਂ ਕਲਾਂ ਦੇ ਪ੍ਰਿੰਸੀਪਲ ਭੁਪਿੰਦਰ ਸਿੰਘ, ਅਬੁਲ ਖੁਰਾਣਾ (ਲੜਕੇ) ਦੀ ਪ੍ਰਿੰਸੀਪਲ ਬਿਮਲਾ ਰਾਣੀ, ਹੁਸ਼ਿਆਰਪੁਰ (ਮੁਹਾਲੀ) ਦੀ ਪ੍ਰਿੰਸੀਪਲ ਸੁਰਿੰਦਰ ਕੌਰ, ਖਨੌਰੀ ਕਲਾਂ ਦੀ ਪ੍ਰਿੰਸੀਪਲ ਅਰਜੋਤ ਕੌਰ, ਹਥੂਰ (ਲੁਧਿਆਣਾ) ਦੇ ਲੈਕਚਰਾਰ ਬਹਾਦਰ ਸਿੰਘ, ਬਾਰਮੀ (ਲੁਧਿਆਣਾ) ਦੀ ਲੈਕਚਰਾਰ ਰੁਚਿਕਾ ਸਾਗਰ, ਜੰਗਲ (ਪਠਾਨਕੋਟ) ਦੇ ਲੈਕਚਰਾਰ ਸਿਧਾਂਰਥ ਚੰਦਰ, ਢੈਂਪਈ (ਫਰੀਦਕੋਟ) ਦੇ ਮੁੱਖ ਅਧਿਆਪਕ ਮਹਿੰਦਰਪਾਲ ਸਿੰਘ, ਰਾਜੋਵਾਲ (ਲੁਧਿਆਣਾ) ਦੀ ਮੁੱਖ ਅਧਿਆਪਕ ਸੀਮਾ ਗੁਪਤਾ, ਤਾਜਪੁਰ ਦੀ ਅਧਿਆਪਕਾ ਕੁਲਜੀਤ ਕੌਰ, ਇਸੇ ਸਕੂਲ ਦੇ ਰੇਸ਼ਮ ਸਿੰਘ, ਉਮੈਂਦਪੁਰ ਟਿੱਬਾ ਦੀ ਅਧਿਆਪਕਾ ਰਮਨਦੀਪ ਕੌਰ, ਲਾਪਰਾ ਦੀ ਅਧਿਆਪਕਾ ਹਰਪ੍ਰੀਤ ਕੌਰ, ਬਾਰਮੀ (ਲੜਕੇ) ਦੇ ਅਧਿਆਪਕ ਹਰਜਿੰਦਰ ਸਿੰਘ, ਭਮੱਦੀ ਦੀ ਅਧਿਆਪਕਾ ਹਰਜਿੰਦਰ ਕੌਰ, ਘੁੰਗਰਾਲੀ ਰਾਜਪੂਤਾਂ ਦੇ ਕਲਿਆਣ ਸਿੰਘ, ਮਲੌਦ ਦੀ ਕਮਲਜੀਤ ਕੌਰ, ਮਾਣਕਮਾਜਰਾ ਦੇ ਅਧਿਆਪਕ ਬਲਵਿੰਦਰ ਸਿੰਘ, ਅੰਡਲੂ (ਲੁਧਿਆਣਾ) ਦੇ ਰਮਨਦੀਪ ਸਿੰਘ ਨੂੰ ਸ਼ਲਾਘਾਯੋਗ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਹਾਇਕ ਡਾਇਰੈਕਟਰ (ਟਰੇਨਿੰਗ) ਜਰਨੈਲ ਸਿੰਘ ਕਾਲੇਕੇ, ਸਟੇਟ ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ, ਹਰਪ੍ਰੀਤ ਕੌਰ, ਬੁਲਾਰਾ ਰਜਿੰਦਰ ਸਿੰਘ ਚਾਨੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…