ਅਧਿਆਪਕ ਦਲ ਵੱਲੋਂ 800 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੀ ਸਖ਼ਤ ਨਿਖੇਧੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਕਤੂਬਰ:
ਅਧਿਆਪਕ ਦਲ ਪੰਜਾਬ ਦੀ ਸੂਬਾਈ ਵਿਸ਼ੇਸ਼ ਮੀਟਿੰਗ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਅੌਲਖ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਸਕੱਤਰ ਜਰਨਲ ਪੰਜਾਬ ਅਮਰਜੀਤ ਸਿੰਘ ਘੁਡਾਣੀ ਨੇ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਪੰਜਾਬ ਵੱਲੋਂ 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੇ ਤੁਗਲਕੀ ਫੁਰਮਾਨ ਦੀ ਸਖ਼ਤ ਸ਼ਬਦਾ ਵਿੱਚ ਨਿੰਦਾ ਕਰਦਿਆਂ, ਬਿਨਾਂ ਦੇਰੀ ਇਸ ਫੈਸਲੇ ਨੂੰ ਵਾਪਸ ਲੈਣ ਦੀ ਜ਼ੋਰਦਾਰ ਮੰਗ ਕੀਤੀ ਗਈ। ਸਰਕਾਰ ਨੂੰ ਆਪਣਾ ਵਾਅਦਾ ਨਿਭਾਉਂਦਿਆ ਪ੍ਰੀ-ਪ੍ਰਾਇਮਰੀ ਜਮਾਤਾਂ ਤੁਰੰਤ ਸੁਰੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਅਮਲੀ ਜਾਮਾ ਪਹਿਨਾਉਣਾ ਚਾਹੀਦਾ ਹੈ। ਇਸ ਫੈਸਲੇ ਨਾਲ ਜਿੱਥੇ ਸਿੱਖਿਆ ਦੇ ਅਧਿਕਾਰ ਕਾਨੂੰਨ ਆਰਟੀਆਈ ਦੀ ਘੋਰ ਉਲੰਘਣਾ ਹੈ, ਉੱਥੇ ਹਜ਼ਾਰਾ ਗਰੀਬ ਮਿਡ-ਡੇ-ਮੀਲ ਕੁੱਕਾਂ ਬੇਰੁਜ਼ਗਾਰ ਕਰ ਦਿੱਤੀਆ ਜਾਣਗੀਆਂ।
ਜਥੇਬੰਦੀ ਵੱਲੋਂ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਅਜਿਹੇ ਤਾਨਾਸ਼ਾਹੀ ਫੈਸਲਿਆਂ ਦੀ ਥਾਂ ਸਰਕਾਰੀ ਸਕੂਲਾਂ ਵਿੱਚ ਬੁਨਿਆਈ ਸਹੂਲਤਾਂ ਦੇਣਾ, ਪ੍ਰਾਇਮਰੀ ਸਕੂਲਾਂ ਵਿੱਚ ਪ੍ਰਤੀ ਜਮਾਤ ਇੱਕ ਅਧਿਆਪਕ ਦੀ ਅਸਾਮੀ ਦੇਣਾ, ਤਾਂ ਨਿਰਸੰਦੇਹ ਇਹਨਾਂ ਸਕੂਲਾਂ ਵਿੱਚ ਵੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਵੇਗਾ। ਉਪਰੋਕਤ ਸਕੂਲਾਂ ਵਿੱਚ ਵਿਦਿ: ਦੀ ਗਿਣਤੀ ਦਾ ਘਟਣ ਦਾ ਕਾਰਨ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੀ ਤਰ੍ਹਾਂ ਹਰ ਪ੍ਰਕਾਰ ਦੀ ਸਹੂਲਤਾਂ ਤੇ ਅਧਿਆਪਕ ਦੇਣ ਦੇ ਬਿਆਨ ਤਾਂ ਜਾਰੀ ਹੁੰਦੇ ਰਹੇ, ਪ੍ਰੰਤੂ ਉਹਨਾਂ ਨੂੰ ਅਮਲੀ ਰੂਪ ਵਿੱਚ ਲਾਗੂ ਨਹੀ ਕੀਤਾ ਗਿਆ।
ਇਸ ਸਮੇਂ ਹਰਦੇਵ ਸਿੰਘ ਜਵੰਧਾ (ਸੂਬਾ ਸਰਪ੍ਰਸਤ), ਬਹਾਦਰ ਸਿੰਘ ਪ੍ਰਧਾਨ, ਰਾਜਦੀਪ ਸਿੰਘ ਬਰੇਟਾ (ਦੋਵੇਂ ਸੂਬਾ ਸੀਨੀਅਰ ਮੀਤ ਪ੍ਰਧਾਨ), ਤਾਰਾ ਸਿੰਘ ਗੁਰਦਾਸਪੁਰ, ਗੁਰਮੀਤ ਸਿੰਘ ਮੋਹੀ, ਪ੍ਰਿਤਪਾਲ ਸਿੰਘ ਘੁਡਾਣੀ, ਲਖਵਿੰਦਰਪਾਲ ਸਿੰਘ ਖਾਲਸਾ ਸਮਰਾਲਾ, ਬਲਵਿੰਦਰ ਸਿੰਘ ਗਿੱਲ, ਇਕਬਾਲ ਸਿੰਘ ਬੋਪਾਰਾਏ, ਰਵਿੰਦਰ ਸਿੰਘ ਦੁੱਗਰੀ, ਜਗਵੰਤ ਸਿੰਘ ਮਨਸੂਰਾਂ, ਅੰਮ੍ਰਿਤਪਾਲ ਸਿੰਘ ਹੁਸ਼ਿਆਰਪੁਰ, ਕੁਲਵਿੰਦਰ ਸਿੰਘ ਬਰਾੜ, ਰਾਕੇਸ਼ ਚੰਦਰ ਪਠਾਨਕੋਟ, ਬਲਬੀਰ ਸਿੰਘ ਢੰਡ, ਆਤਮਜੀਤ ਸਿੰਘ ਢਿੱਲੋਂ, ਸਤਪਾਲ ਸਿੰਘ ਵੇਰਕਾ, ਪ੍ਰਭਜੋਤ ਸਿੰਘ ਅਜਨਾਲਾ, ਸੰਪੂਰਨ ਸਿੰਘ ਗਰੇਵਾਲ, ਮਹਿੰਦਰਪਾਲ ਸਿੰਘ ਮੁਹਾਲੀ, ਸਤਨਾਮ ਸਿੰਘ ਸੱਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੂਬਾ ਪੱਧਰੀ, ਜਿਲ੍ਹਾ ਪੱਧਰੀ ਅਤੇ ਸਰਗਰਮ ਵਰਕਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…