nabaz-e-punjab.com

ਸਰਕਾਰੀ ਮਾਡਲ ਸਕੂਲ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦਾ ਟਰੇਨਿੰਗ ਕੈਂਪ ਸਮਾਪਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੁਲਾਈ
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਮੇਤ ਜ਼ਿਲ੍ਹਾ ਰੂਪਨਗਰ, ਫ਼ਤਿਹਗੜ੍ਹ ਸਾਹਿਬ, ਪਟਿਆਲਾ, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ ਅਤੇ ਫ਼ਰੀਦਕੋਟ ਦੇ ਵਿਸ਼ੇਸ਼ ਲੋੜਾਂ ਵਾਲ਼ੇ(ਦਿਵਿਆਂਗ) ਬੱਚਿਆਂ ਨੂੰ ਪੜ੍ਹਾਉਣ ਵਾਲ਼ੇ 60 ‘ਇਨਕਲੁਸਿਵ ਐਜੂਕੇਸ਼ਨ ਰਿਸੋਰਸ ਟੀਚਰਜ਼’ (ਆਈ.ਈ.ਆਰ.ਟੀ.) ਦੀ 15 ਰੋਜ਼ਾ ਮਲਟੀ ਕੈਟਾਗਰੀ ਟਰੇਨਿੰਗ ਕੱਲ੍ਹ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼-3ਬੀ1 ਦੇ ਮੀਟਿੰਗ ਹਾਲ਼ ਵਿੱਚ ਸੰਪੰਨ ਹੋਈ।ਮੋਹਾਲੀ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.)ਬਲਜਿੰਦਰ ਸਿੰਘ ਦੀ ਅਗਵਾਈ ਵਿੱਚ ਸੰਪੰਨ ਹੋਈ ਇਸ ਮਲਟੀ ਕੈਟਾਗਰੀ ਟਰੇਨਿੰਗ ਦੌਰਾਨ ਦਿੱਲੀ, ਯੂ.ਪੀ., ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਪੀ.ਜੀ.ਆਈ. ਚੰਡੀਗੜ੍ਹ ਦੇ ਮਾਹਿਰਾਂ ਨੇ ਛੇ ਜ਼ਿਲ੍ਹਿਆਂ ਦੇ 60ਆਈ.ਈ.ਆਰ.ਟੀਜ਼. ਨੂੰ ਦਿਵਿਆਂਗ ਬੱਚਿਆਂ ਨੂੰ ਉਹਨਾਂ ਦੀ ਲੋੜ ਅਨੁਸਾਰ ਹੋਮ-ਬੇਸਡ ਐਜੂਕੇਸ਼ਨ ਅਤੇ ਸਿੱਖਿਆ ਵਿਭਾਗ ਅਧੀਨ ਚੱਲ ਰਹੇ ਰਿਸੋਰਸ ਸੈਂਟਰਾਂ ਵਿੱਚ ਸਿੱਖਿਅਤ ਕਰਨ ਸੰਬੰਧੀ ਟਰੇਨਿੰਗ ਦਿੱਤੀ। ਇਸ ਟਰੇਨਿੰਗ ਦੌਰਾਨ ਮਾਹਿਰਾਂ ਨੇ ਰਿਸੋਰਸ ਟੀਚਰਸ ਨੂੰ ਵਿਸ਼ੇਸ਼ ਲੋੜਾਂ ਵਾਲ਼ੇ ਬਚਿਆਂ ਨੂੰ ਸਿੱਖਿਅਤ ਕਰਨ ਦੇ ਨਾਲ-ਨਾਲ ਖੇਡ-ਗਤੀਵਿਧੀਆਂ ਰਾਹੀਂ ਸਰੀਰਿਕ ਅਤੇ ਮਾਨਸਿਕ ਵਿਕਾਸ ਕਰਨ ਦੀਆਂ ਵਿਸ਼ੇਸ਼ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ।
ਟਰੇਨਿੰਗ ਦੇ ਆਖ਼ਰੀ ਦਿਨ ਮੁੱਖ ਮਹਿਮਾਨ ਵਜੋਂ ਮੋਹਾਲੀ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਸੁਭਾਸ਼ ਮਹਾਜਨ ਨੇ ਆਈ.ਈ.ਆਰ.ਟੀਜ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਦਾ ਕੰਮ ਅਧਿਆਪਨ ਦੇ ਪਵਿੱਤਰ ਮੰਨੇ ਜਾਂਦੇ ਕਿੱਤੇ ਵਿੱਚ ਹੋਰ ਵੀ ਪਵਿੱਤਰ ਹੈ ਕਿਉਂ ਜੋ ਉਹਨਾਂ ਦਾ ਕੰਮ ਆਮ ਬੱਚਿਆਂ ਨੂੰ ਪੜ੍ਹਾਉਣ ਵਾਲ਼ੇ ਅਧਿਆਪਕਾਂ ਤੋਂ ਵੱਧ ਚੁਣੌਤੀਪੂਰਨ ਹੈ। ਉਹਨਾਂ ਹਾਜ਼ਰ ਅਧਿਆਪਕਾਂ ਨੂੰ ਇਸ ਟਰੇਨਿੰਗ ਦੀਆਂ ਪ੍ਰਾਪਤੀਆਂ ਸਮਰਪਣ ਭਾਵਨਾ ਸਹਿਤ ਲੋੜਵੰਦਾਂ ਤੱਕ ਪੁੱਜਦੀਆਂ ਕਰਨ ਲਈ ਪ੍ਰੇਰਿਆ। ਅੰਤ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਬਰਜਿੰਦਰ ਸਿੰਘ ਨੇ ਟਰੇਨਿੰਗ ਦੇਣ ਆਏ ਰਿਸੋਰਸ ਪਰਸਨਜ਼ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਸਪੈਸ਼ਲ ਐਜੂਕੇਟਰ ਗਿਆਨ ਸਿੰਘ, ਜ਼ਿਲ੍ਹਾ ਫ਼ਿਜ਼ਿਓਥੈਰੇਪਿਸਟ ਵਰਿੰਦਰ ਕੌਰ, ਕਪਿਲ ਕੁਮਾਰ ਅਤੇ ਜਸਵਿੰਦਰ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…