Share on Facebook Share on Twitter Share on Google+ Share on Pinterest Share on Linkedin 21 ਜੁਲਾਈ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਠੱਗ ਲਾਈਫ਼’ ਦੀ ਟੀਮ ਪ੍ਰਮੋਸ਼ਨ ਦੇ ਰਾਹ ਪਈ ਸਾਵਧਾਨ! ਤੁਹਾਡੇ ਸ਼ਹਿਰ ਵੀ ਆ ਸਕਦੇ ਹਨ ਇਹ ਚਾਰ ‘ਠੱਗ’ ਪੰਜਾਬੀ ਫ਼ਿਲਮ ‘ਠੱਗ ਲਾਈਫ਼’ ਦੀ ਸਮੁੱਚੀ ਸਟਾਰ ਕਾਸਟ ਟੀਮ ਦਰਬਾਰ ਸਾਹਿਬ ਵਿੱਚ ਅੱਜ ਹੋਵੇਗੀ ਨਤਮਸਤਕ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੁਲਾਈ ਆਉਣ ਵਾਲੇ ਸ਼ੁੱਕਰਵਾਰ ਯਾਨੀ 21 ਜੁਲਾਈ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਠੱਗ ਲਾਈਫ਼’ ਦੀ ਟੀਮ ਤੁਹਾਡੇ ਸ਼ਹਿਰ ਵੀ ਆ ਸਕਦੀ ਹੈ। ਬੇਸਬਰੀ ਨਾਲ ਉਡੀਕੀ ਜਾ ਰਹੀ ਇਸ ਫ਼ਿਲਮ ਦੀ ਟੀਮ ਫ਼ਿਲਮ ਦੇ ਪ੍ਰਚਾਰ ਲਈ ਅੱਜ ਤੋਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਜਾਵੇਗੀ। ਭਲਕੇ ਸੋਮਵਾਰ ਨੂੰ ਫ਼ਿਲਮ ਦੀ ਸੁਮੱਚੀ ਸਟਾਰ ਕਾਸਟ ਪਹਿਲਾਂ ਸ਼ੀ੍ਰ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਮੱਥਾ ਟੇਕੇਗੀ। ਜ਼ਿਕਰਯੋਗ ਹੈ ਕਿ ‘ਤੇਗ ਪ੍ਰੋਡਕਸ਼ਨ’ ਦੇ ਬੈਨਰ ਹੇਠ ਨਿਰਮਾਤਾ ਚਰਨਜੀਤ ਸਿੰਘ ਵਾਲੀਆ ਅਤੇ ਤੇਗਬੀਰ ਸਿੰਘ ਵਾਲੀਆ ਦੀ ਇਸ ਫ਼ਿਲਮ ‘ਚ ਹਰੀਸ਼ ਵਰਮਾ ਉਰਫ ਜੱਟ ਟਿੰਕਾ, ਪੰਜਾਬੀ ਗਇਕ ਜੱਸ ਬਾਜਵਾ ਅਤੇ ਉੱਘੇ ਕਾਮੇਡੀਅਨ ਰਾਜੀਵ ਠਾਕੁਰ ਦੇ ਨਾਲ ਇਹਾਨਾ ਢਿੱਲੋਂ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਦੇ ਬਾਕੀ ਮੁੱਖ ਕਿਰਦਾਰਾਂ ‘ਚ ਯੋਗਰਾਜ ਸਿੰਘ, ਕਰਮਜੀਤ ਅਨਮੋਲ, ਹੌਬੀ ਧਾਲੀਵਾਲ, ਵਿਰਜੇਸ਼ ਹੀਰਜੀ (ਗੋਲਮਾਲ ਫ਼ੇਮ), ਅਨੀਤਾ ਦੇਵਗਣ ਅਤੇ ਹਰਦੀਪ ਗਿੱਲ ਨਜ਼ਰ ਆਉਣਗੇ। ਫ਼ਿਲਮ ਦੇ ਨਿਰਮਾਤਾ ਚਰਨਜੀਤ ਸਿੰਘ ਵਾਲੀਆ ਅਤੇ ਤੇਗਬੀਰ ਸਿੰਘ ਵਾਲੀਆ ਨੇ ਦੱਸਿਆ ਕਿ ਜੇਕਰ ਕੋਈ ਪ੍ਰਸ਼ੰਸਕ ਫ਼ਿਲਮ ਵਿੱਚ ਕੰਮ ਕਰ ਰਹੇ ਕਿਸੇ ਵੀ ਅਦਾਕਾਰ ਨੂੰ ਮਿਲਣਾ ਚਾਹੁੰਦਾ ਹੈ ਤਾਂ ਉਹ ਫ਼ਿਲਮ ਦੇ ਫੇਸਬੁੱਕ ਪੇਜ਼ ’ਤੇ ਮੈਸੇਜ ਛੱਡ ਸਕਦਾ ਹੈ। ਉਹਨਾਂ ਦੱਸਿਆ ਕਿ 21 ਜੁਲਾਈ ਨੂੰ ਮੁਹਾਲੀ ਵਿੱਚ ਫ਼ਿਲਮ ਦਾ ਖਾਸ ਸ਼ੋਅ ਰੱਖਿਆ ਜਾ ਰਿਹਾ ਹੈ, ਜਿਸ ਵਿੱਚ ਫ਼ਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਪ੍ਰਸ਼ੰਸਕਾਂ ਨੂੰ ਬੁਲਾਇਆ ਜਾਵੇਗਾ। ਉੱਘੇ ਕਾਮੇਡੀਅਨ ਮੁਕੇਸ਼ ਵੋਹਰਾ ਦੀ ਲਿਖੀ ਅਤੇ ਨਿਰਦੇਸ਼ਤ ਕੀਤੀ ਇਸ ਫ਼ਿਲਮ ਦਾ ਪ੍ਰਚਾਰ ਪਿਛਲੇ ਕੁਝ ਦਿਨਾਂ ਤੋਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਦੱਸ ਦਈਏ ਕਿ ਇਹ ਫ਼ਿਲਮ ਤਿੰਨ ਅਜਿਹੇ ਨੌਜਵਾਨਾਂ ਦੀ ਜ਼ਿੰਦਗੀ ਦੀ ਕਹਾਣੀ ਹੈ, ਜੋ ਜ਼ਿੰਦਗੀ ਵਿੱਚ ਛੇਤੀ ਕਾਮਯਾਬ ਹੋਣ ਲਈ ਗਲਤ ਰਸਤਾ ਅਪਣਾ ਬੈਠਦੇ ਹਨ। ਜਿਸ ਦੇ ਖ਼ਮਿਆਜ਼ਾ ਵਜੋਂ ਉਹਨਾਂ ਦੀ ਜ਼ਿੰਦਗੀ ਮੁਸ਼ੀਬਤ ਵਿੱਚ ਪੈ ਜਾਂਦੀ ਹੈ। ਫ਼ਿਲਮ ਜ਼ਰੀਏ ਜਿੱਥੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਗਿਆ ਹੈ, ਉੱਥੇ ਪੰਜਾਬ ਦੇ ਨੌਜਵਾਨਾਂ ਨੂੰ ਰੱਜ ਕੇ ਮਿਹਨਤ ਕਰਨ ਅਤੇ ਕਾਮਯਾਬ ਹੋਣ ਲਈ ਗਲਤ ਰਸਤਾ ਨਾ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ