Share on Facebook Share on Twitter Share on Google+ Share on Pinterest Share on Linkedin ਸੇਂਟ ਸੋਲਜਰ ਕਾਨਵੈਂਟ ਸਕੂਲ ਫੇਜ਼-7 ਮੁਹਾਲੀ ਵਿੱਚ ਟੈੱਕ ਫੈਸਟ-2019 ਟਰਾਈਸਿਟੀ ਦੇ 15 ਸਕੂਲਾਂ ਦੇ ਸੈਂਕੜੇ ਵਿਦਿਆਰਥੀਆਂ ’ਚ ਹੋਇਆ ਤਕਨੀਕੀ ਕਲਾ ਦਾ ਮੁਕਾਬਲਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਈ: ਇੱਥੋਂ ਦੇ ਸੇਂਟ ਸੋਲਜਰ ਇੰਟਰਨੈਸ਼ਨਲ ਕਾਨਵੈਂਟ ਸਕੂਲ ਫੇਜ਼-7 ਵੱਲੋਂ ਸਾਲਾਨਾ ਟੈੱਕ ਫੈੱਸਟ-2019 ਦਾ ਆਯੋਜਨ ਕੀਤਾ ਗਿਆ। ਚੱਕਰਵਾਤਾਂ ਦੀ ਤਬਾਹੀ ਥੀਮ ਹੇਠ ਕਰਵਾਏ ਗਏ ਇਸ ਟੈੱਕ ਫੈੱਸਟ ਵਿੱਚ ਟਰਾਈਸਿਟੀ ਦੇ 15 ਸਕੂਲਾਂ ਦੇ 100 ਤੋਂ ਵੱਧ ਵਿਦਿਆਰਥੀਆਂ ਦੇ ਸਪਲੈਂਸ਼, ਪੋਸਟਰ ਮੇਕਿੰਗ, ਪਾਵਰ ਪੁਆਇੰਟ ਪ੍ਰੈਜ਼ਨਟੇਸ਼ਨ ਸਮੇਤ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਸ ਦੇ ਨਾਲ ਹੀ ਟੈੱਕ ਫੈਸਟ ਦੇ ਥੀਮ ਚੱਕਰਵਾਤਾਂ ਦੀ ਤਬਾਹੀ ਵਿਸ਼ੇ ’ਤੇ ਵਿਦਿਆਰਥੀਆਂ ਨੇ ਬਲਾਗ ਰਾਹੀਂ ਵਿਸ਼ਵ ਦੀ ਇਸ ਤਰਾਸਦੀ ਦਾ ਬਾਖ਼ੂਬੀ ਵਰਣਨ ਕੀਤਾ। ਇਸ ਈਵੈਂਟ ਦੇ ਜੱਜ ਗਲੋਬਲ ਇਟੋਂਫਿਕ ਦੇ ਡਾਇਰੈਕਟਰ ਦਲਜੀਤ ਸਿੰਘ, ਮੋਹਿਤ ਖੰਨਾ ਅਤੇ ਚੰਡੀਗੜ੍ਹ ਯੂਨੀਵਰਸਿਟੀ ਤੋਂ ਡਾ. ਗਗਨਜੀਤ ਸਿੰਘ ਸਨ। ਡਾ. ਗਗਨਜੀਤ ਸਿੰਘ ਨੇ ਵਿਦਿਆਰਥੀਆਂ ਨਾਲ ਪਾਵਰ ਪੁਆਇੰਟ ਪ੍ਰੈਜ਼ਨਟੇਸ਼ਨ, ਬਲਾਗ ਰਾਈਟਿੰਗ ਅਤੇ ਪੋਸਟਰ ਮੇਕਿੰਗ ਸਬੰਧੀ ਅਹਿਮ ਨੁਕਤੇ ਵੀ ਸਾਂਝੇ ਕੀਤੇ। ਹਾਲਾਂਕਿ ਕੁਝ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਦਰਮਿਆਨ ਮੁਕਾਬਲਾ ਕਾਂਟੇ ਦੀ ਟੱਕਰ ਦਾ ਰਿਹਾ। ਅਖੀਰ ਵਿੱਚ ਕਲਰ ਸਪਲੈਂਸ਼ ਵਿੱਚ ਸੇਂਟ ਸੋਲਜਰ ਇੰਟਰਨੈਸ਼ਨਲ ਸਕੂਲ ਦੇ ਕੁੰਵਰ ਪ੍ਰਤਾਪ ਸਿੰਘ ਅਤੇ ਗੁਰਸਿਮਰਨ ਸਿੰਘ ਬੇਦੀ ਨੇ ਕ੍ਰਮਵਾਰ ਪਹਿਲੀ ਅਤੇ ਦੂਜੀ ਪੁਜ਼ੀਸ਼ਨ ਹਾਸਿਲ ਕੀਤੀ। ਜਦੋਂਕਿ ਤੀਜੀ ਪੁਜ਼ੀਸ਼ਨ ਤੇ ਸੈਕਰਡ ਸਾਊਲਜ਼ ਸਕੂਲ ਦੀ ਮੰਨਤ ਪ੍ਰੀਤ ਕੌਰ ਰਹੀ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਮਾਨਵ ਮੰਗਲ ਸਮਾਰਟ ਸਕੂਲ ਦੇ ਅਰਮਾਨ ਸਿੰਘ ਬਖ਼ਸ਼ੀ ਨੇ ਪਹਿਲੀ, ਭਵਨ ਵਿਦਿਆਲਿਆਂ ਸਕੂਲ ਦੇ ਵੈਭਵ ਕਸ਼ਯਪ ਨੇ ਦੂਜੀ ਅਤੇ ਸੇਂਟ ਜੋਂਹਨਜ਼ ਸਕੂਲ ਦੇ ਅਰਨਵ ਗੁਗਨਾਨੀ ਨੇ ਤੀਜੀ ਪੁਜ਼ੀਸ਼ਨ ਹਾਸਿਲ ਕੀਤੀ। ਪਾਵਰ ਪੁਆਇੰਟ ਪ੍ਰੈਜ਼ਟੇਂਸ਼ਨ ਵਿੱਚ ਸ਼ਿਵਾਲਿਕ ਸਕੂਲ ਦੇ ਲੀਜਾ ਅਤੇ ਅੰਗਦ ਪਹਿਲੀ ਪੁਜ਼ੀਸ਼ਨ ਤੇ ਰਹੇ। ਜਦਕਿ ਭਵਨ ਵਿਦਿਆਲਿਆਂ ਦੀ ਐਸ਼ਵਰਿਆ ਅਹੂਜਾ ਅਤੇ ਅਨਿਨਆ ਮੱਕੜ ਨੇ ਦੂਜੀ ਪੁਜ਼ੀਸ਼ਨ ਹਾਸਿਲ ਕੀਤੀ। ਤੀਜੀ ਪੁਜ਼ੀਸ਼ਨ ਤੇ ਲਾਰੇਂਸ ਪਬਲਿਕ ਸਕੂਲ ਦੇ ਰਿਆ ਸੂਦ ਅਤੇ ਲਵਿਸ਼ਾ ਕੁਮਾਰ ਰਹੇ। ਇਸੇ ਤਰਾਂ ਬਲਾਗ ਲਿਖਣ ਵਿਚ ਮਾਨਵ ਮੰਗਲ ਸਕੂਲ ਦੇ ਅਦਿੱਤਿਆ ਝਾਅ ਅਤੇ ਅਰਸ਼ਦੀਪ ਸਿੰਘ ਨੇ ਕ੍ਰਮਵਾਰ ਪਹਿਲੀ ਅਤੇ ਦੂਜੀ ਪੁਜ਼ੀਸ਼ਨ ਹਾਸਿਲ ਕੀਤੀ। ਜਦਕਿ ਤੀਜੀ ਪੁਜ਼ੀਸ਼ਨ ਤੇ ਸ਼ਿਵਾਲਿਕ ਸਕੂਲ ਮੁਹਾਲੀ ਦੇ ਸ਼ਿਵਮ ਰਹੇ। ਸਕੂਲ ਦੇ ਪ੍ਰਿੰਸੀਪਲ ਅੰਜਲੀ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਟੈੱਕ ਫੈਸਟ ਦੇ ਆਯੋਜਨ ਨਾਲ ਜਿੱਥੇ ਇਕ ਪਾਸੇ ਬੱਚਿਆਂ ਵਿਚਲੀਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਦਾ ਮੌਕਾ ਮਿਲਿਆ। ਉੱਥੇ ਹੀ ਦੂਸਰੇ ਪਾਸੇ ਬੱਚਿਆਂ ਨੂੰ ਚੱਕਰਵਾਤਾਂ ਅਤੇ ਉਨ੍ਹਾਂ ਨਾਲ ਹੋਣ ਵਾਲੀ ਤਬਾਹੀ ਸਬੰਧੀ ਵੀ ਅਹਿਮ ਜਾਣਕਾਰੀ ਮਿਲੀ। ਅਖੀਰ ਵਿੱਚ ਸਕੂਲ ਦੇ ਚੇਅਰਮੈਨ ਕਰਨੈਲ ਸਿੰਘ ਬਰਾੜ ਅਤੇ ਪ੍ਰਿੰਸੀਪਲ ਅੰਜਲੀ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ