nabaz-e-punjab.com

ਪੰਜਾਬ ਵਿੱਚ ‘ਹਰ ਘਰ ਰੁਜ਼ਗਾਰ’ ਮੁਹਿੰਮ ਦਾ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਵੱਲੋਂ ਰਸਮੀ ਆਗਾਜ਼

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 3 ਜੂਨ
ਪੰਜਾਬ ਸਰਕਾਰ ਵਲੋਂ “ਹਰ ਘਰ ਰੋਜ਼ਗਾਰ” ਦੇ ਵਾਅਦੇ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਿਚ ਸੂਬੇ ਭਰ ਵਿਚ ਰੋਜ਼ਗਾਰ ਮੇਲੇ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਨਿੱਜੀ ਤਕਨੀਕੀ ਸਿੱਖਿਆ ਅਦਾਰਿਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਦੇ ਅਧੀਨ ਨੌਜਵਾਨਾਂ ਨੂੰ ਰੋਜਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਤਹਿਸੀਲ ਅਤੇ ਜਿਲਾ ਪੱਧਰ ਉੱਤੇ ਸਰਕਾਰੀ ਤਕਨੀਕੀ ਕਾਲਜ਼ਾਂ, ਨਿੱਜੀ ਤਕਨੀਕੀ ਅਦਾਰਿਆਂ, ਇੰਡਸਟਰੀ ਅਤੇ ਐਨ.ਜੀ.ਓ ਨਾਲ ਸਾਂਝੇ ਤੌਰ ’ਤੇ ਰੁਜ਼ਗਾਰ ਮੇਲੇ ਅਯੋਜਿਤ ਕਰਵਾਏ ਜਾਣਗੇ। ਇਹ ਰੋਜ਼ਗਾਰ ਮੇਲੇ ਸਰਕਾਰੀ /ਅਨਏਡਿਡ ਕਾਲੇਜਾਂ ਵਿੱਚ ਲਾਏ ਜਾਣਗੇ ਜਿਹਨਾਂ ਵਿੱਚ ਪੰਜਾਬ ਦੇ ਹੁਨਰਮੰਦ ਨੌਜਵਾਨਾਂ ਲਈ ਰੋਜਗਾਰ ਦੇ ਨਵੇਂ ਮੌਕੇ ਪ੍ਰਦਾਨ ਕੀਤੇ ਜਾਣਗੇ। ਤਕਨੀਕੀ ਸਿੱਖਿਆ ਮੰਤਰੀ ਨੇ ਇਸ ਮੌਕੇ ਕਿਹਾ ਕਿ ਚੰਗੀ ਸਿਖਿਆ ਪ੍ਦਾਨ ਕਰਨ ਦੇ ਨਾਲ-ਨਾਲ ਸੱਭ ਤਕਨੀਕੀ ਸਿੱਖਿਆ ਅਦਾਰਿਆ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੀਆਂ ਸੰਸਥਾਵਾ ਵਿਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਨਾਲ ਵੱਡੀਆ ਕੰਪਨੀਆਂ ਵਿਚ ਵਧੀਆ ਪੈਕਜਾਂ ‘ਤੇ ਆਪਣੇ ਵਿਦਿਆਰਥੀਆਂ ਦੀ ਪਲੇਸਮੈਂਟ ਯਕੀਨੀ ਬਣਾਉਣ।
ਸ੍ਰੀ ਚੰਨੀ ਨੇ ਦੱਸਿਆ ਕਿ ਮੁਹਿੰਮ ਅਧੀਨ ਚੰਡੀਗੜ੍ਹ ਨਜਦੀਕ ਪੈਂਦੇ ਆਰੀਅਨਜ਼ ਗਰੁੱਪ ਆਫ ਕਾਲੇਜਿਜ, ਰਾਜਪੁਰਾ ਵਿੱਚ ਪਹਿਲਾਂ ਰੋਜ਼ਗਾਰ ਮੇਲਾ 6 ਜੂਨ ਨੂੰ ਅਯੋਜਿਤ ਕਰਵਾਇਆ ਜਾਵੇਗਾ। ਇਸ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ, ਤਕਨੀਕੀ ਸਿੱਖਿਆ ਮੰਤਰੀ ਨੇ ਸ਼੍ਰੀ ਕਾਹਨ ਸਿੰਘ ਪੰਨੂੰ ਵਾਈਸ ਚਾਂਸਲਰ ਆਈ.ਕੇ.ਜੀ.ਪੀ.ਟੀ.ਯੂ, ਜਲੰਧਰ ਅਤੇ ਸੈਕਰੇਟਰੀ ਤਕਨੀਕੀ ਸਿੱਖਿਆ ਮੰਤਰੀ ਅਤੇ ਪੰਜਾਬ ਅਨਏਡਿਡ ਕਾਲੇਜਿਸ ਐਸੋਸਿਏਸ਼ਨ (ਪੁੱਕਾ) ਦੇ ਪ੍ਰੈਜ਼ੀਡੈਂਟ ਅਤੇ ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ: ਅੰਸ਼ੂ ਕਟਾਰੀਆ ਦੀ ਮੌਜੂਦਗੀ ਵਿਚ ਇਸ ਰੁਜ਼ਗਾਰ ਮੇਲੇ ਦਾ ਪੋਸਟਰ ਵੀ ਜਾਰੀ ਕੀਤਾ। ਇਸ ਮੌਕੇ ਮੌਕੇ ਮੌਜੂਦ ਵੱਖ ਵੱਖ ਅਦਾਰਿਆਂ ਦੇ ਨੁਮਾਇੰਦਿਆਂ ਨੇ ਭਰੋਸਾ ਦਿਵਾਇਆ ਕਿ ਉਹ ਪੰਜਾਬ ਸਰਕਾਰ ਵਲੋਂ ‘ਹਰ ਘਰ ਰੋਜ਼ਗਾਰ’ ਦੇ ਵਾਅਦੇ ਨੂੰ ਪੂਰਾ ਕਰਨ ਲਈ ਪੂਰਾ ਸਹਿਯੋਗ ਕਰਨਗੇ।
ਇਸ ਮੌਕੇ ਰੋਜ਼ਗਾਰ ਮੇਲਾ ਅਯੋਜਿਤ ਕਰਨ ਵਾਲੇ ਪ੍ਰਬੰਧਕ ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ: ਅੰਸ਼ੂ ਕਟਾਰੀਆ ਨੇ ਤਕਨੀਕੀ ਸਿੱਖਿਆ ਮੰਤਰੀ ਨੂੰ ਦੱਸਿਆ ਕਿ ਉੱਤਰੀ ਭਾਰਤ ਵਿਚ 200 ਅਸਾਮੀਆਂ ਲਈ ਕਾਰਪੋਰੇਟ ਅਤੇ ਇੰਡਸਟਰੀਅਲ ਸੈਕਟਰ ਦੀਆਂ 20 ਛੋਟੀਆਂ ਅਤੇ ਵੱਡੀਆਂ ਕੰਪਨੀਆਂ ਨੌਜਵਾਨਾਂ ਨੂੰ ਨੌਕਰੀ ਪ੍ਰਦਾਨ ਕਰਨ ਲਈ ਪੁਹੰਚ ਰਹੀਆਂ ਹਨ। ਇਸ ਮੌਕੇ ਰੋਜ਼ਗਾਰ ਮੇਲਾ ਅਯੋਜਿਤ ਕਰਨ ਵਾਲੇ ਆਰੀਅਨਜ ਗਰੁੱਪ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਰੁਜ਼ਗਾਰ ਮੇਲੇ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਵਿਦਿਆਰਥੀ www.aryans.edu.in ’ਤੇ ਆਨਲਾਇਨ ਰਜਿਸਟਰ ਕਰ ਸਕਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੈਰ ਸਹਾਇਤਾ ਪ੍ਰਾਪਤ ਅਦਾਰਿਆ ਦੀ ਸੰਸਥਾ ਪੁੱਕਾ ਦੇ ਗੁਰਫਤਿਹ ਸਿੰਘ ਉੋਪ ਪ੍ਰਧਾਨ, ਗੁਰਕਿਰਤ ਸਿੰਘ ਜੋਇੰਟ ਸਕੱਤਰ, ਮੌਂਟੀ ਗਰਗ ਮਾਲਵਾ ਕੋਰਡੀਨੇਟਰ-2, ਸੰਜੀਵ ਚੌਪੜਾ ਦੋਆਬਾ ਕੋਰਡੀਨੇਟਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…