Share on Facebook Share on Twitter Share on Google+ Share on Pinterest Share on Linkedin ਅਫਸਰਸ਼ਾਹੀ ਨੂੰ ਜਾਵਾਬਦੇਹ ਬਣਾਉਣ ਲਈ ਤਕਨੀਕੀ ਸਿੱਖਿਆ ਮੰਤਰੀ ਵੱਲੋਂ ਮੱੁਖ ਦਫ਼ਤਰ ਦੀ ਅਚਨਚੇਤ ਚੈਕਿੰਗ ਤਕਨੀਕੀ ਸਿੱਖਿਆ ਬੋਰਡ ਦੇ ਸਕੱਤਰ ਚੰਦਰ ਗੈਂਦ ਸਣੇ 19 ਅਧਿਕਾਰੀ ਤੇ ਕਰਮਚਾਰੀ ਗੈਰ ਹਾਜ਼ਰ ਮਿਲੇ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 23 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਫਸਰਸ਼ਾਹੀ ਅਤੇ ਸਰਕਾਰੀ ਮੁਲਾਜਮਾਂ ਨੂੂੰ ਲੋਕਾਂ ਪ੍ਰਤੀ ਜਵਾਬਦੇਹ ਬਣਾਉਣ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਦਾਇਤਾਂ ਦੇ ਤਹਿਤ ਅੱਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵਲੋਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਡਾਇਰੈਕਟੋਰੇਟ ਅਤੇ ਬੋਰਡ ਦੇ ਮੁੱਖ ਦਫਤਰ ਦੀ ਅਚਨਚੇਤ ਚੈਕਿੰਗ ਕੀਤੀ ਗਈ। ਅੱਜ ਸਵੇਰੇ ਸਹੀ 9.15 ਵਜੇ ਤਕਨੀਕੀ ਸਿੱਖਿਆ ਮੰਤਰੀ ਆਪਣੇ ਨਿੱਜੀ ਅਮਲੇ ਨਾਲ ਸੈਕਟਰ-36 ਸਥਿੱਤ ਮੁੱਖ ਦਫਤਰ ਵਿਖੇ ਪਹੁੰਚੇ ਅਤੇ ਦਫਤਰ ਦੇ ਮੁੱਖ ਦੁਆਰ ’ਤੇ ਖੜ ਕੇ 10:00 ਤੱਕ ਮੁਲਾਜ਼ਮਾਂ ਦਾ ਇੰਤਜਾਰ ਕੀਤਾ। ਇਸ ਦੌਰਾਨ ਮੰਤਰੀ ਸਟਾਫ ਨੇ ਸਾਰੀਆਂ ਬ੍ਰਾਂਚਾ ਦੇ ਹਾਜ਼ਰੀ ਰਜਿਸ਼ਟਰ ਆਪਣੇ ਕਬਜੇ ਵਿਚ ਲੈ ਕੇ ਮੰਤਰੀ ਜੀ ਦੀ ਹਾਜ਼ਰੀ ਵਿਚ ਜਾਂਚ ਕੀਤੀ। ਇਸ ਉਪਰੰਤ ਤਕਨੀਕੀ ਸਿੱਖਿਆ ਮੰਤਰੀ ਨੇ ਹਰ ਬ੍ਰਾਚ ਵਿਚ ਜਾ ਕੇ ਮੁਆਇਨਾ ਕੀਤਾ। ਅੱਜ ਦੀ ਚੈਕਿੰਗ ਦੌਰਾਨ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਸਕੱਤਰ ਸ੍ਰੀ ਚੰਦਰ ਗੈਂਦ ਆਈ.ਏ.ਐਸ ਵੀ ਗੈਰ ਹਾਜ਼ਿਰ ਪਾਏ ਗਏ, ਜੋ ਚੈਕਿੰਗ ਦੀ ਇਲਾਤਹ ਮਿਲਣ ਤੋਂ ਬਾਅਦ 10.00 ਵਜੇ ਤੋਂ ਬਾਅਦ ਦਫਤਰ ਪਹੁੰਚੇ। ਜਿੰਨ੍ਹਾਂ ਦੀ ਗੈਰ ਹਾਜ਼ਰੀ ਬਾਰੇ ਤਕਨੀਕੀ ਸਿੱਖਿਆ ਮੰਤਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਅਗਲੇਰੀ ਕਾਰਵਾਈ ਲਈ ਲਿਖਿਆ ਹੈ। ਤਕਨੀਕੀ ਸਿੱਖਿਆ ਮੰਤਰੀ ਨੇ ਅੱਜ ਕੀਤੀ ਗਈ ਚੈਕਿੰਗ ਉਪਰੰਤ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਵਿਚ ਰੋਜ਼ਗਾਰ ਮੁਖੀ ਤਕਨੀਕੀ ਸਿੱਖਿਆ ਪ੍ਰਦਾਨ ਕਰਵਾਉਣ ਲਈ ਪੂਰੀ ਸੁਹਿਰਦਤਾ ਨਾਲ ਯਤਨ ਕਰ ਰਹੀ ਹੈ ਅਤੇ ਕੰਮ ਪ੍ਰਤੀ ਲਾਪ੍ਰਵਾਹੀ ਵਰਤਣ ਵਾਲੇ ਕਿਸੇ ਵੀ ਅਧਿਕਾਰੀ ਜਾ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਅੱਜ ਕੀਤੀ ਗਈ ਚੈਕਿੰਗ ਦੌਰਾਨ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਡਾਇਰੈਕਟੋਰੇਟ ਦੇ 19 ਅਧਿਕਾਰੀ ਅਤੇ ਕਰਮਚਾਰੀ ਅਤੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ 8 ਅਧਿਕਾਰੀ ਅਤੇ ਕਰਮਚਾਰੀ ਗੈਰਹਾਜ਼ਰ ਪਾਏ ਗਏ। ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਡਾਇਰੈਕਟੋਰੇਟ ਦੇ ਜੋ ਅਧਿਕਾਰੀ ਅਤੇ ਕਰਮਚਾਰੀ ਗੈਰਹਾਜ਼ਿਰ ਪਾਏ ਗਏ, ਉਨ੍ਹਾਂ ਵਿਚ ਅਮਰਜੀਤ ਸਿੰਘ ਉਪ ਡਾਇਰੈਕਟਰ, ਮਸੀਨਰੀ ਸਾਖਾ, ਮਨਿੰਦਰ ਪਾਲ ਸਿੰਘ ਸੁਪਰਡੰਟ ਐਸ.ਡੀ.ਆਈ. ਸਾਾਖਾ, ਰਾਕੇਸ ਕੁਮਾਰ ਸੁਪਰਡੰਟ ਈ. ਗਰਵਨੈਂਸ ਸਾਖਾ, ਹਰਦੀਪ ਸਿੰਘ ਟੈਕਨੀਸੀਅਨ ਸਕਾਲਰਸਿਪ ਸਾਖਾ, ਰੂਚਿਕਾ ਸੀ.ਸਹਾਇਕ ਮਸੀਨਰੀ ਸਾਖਾ, ਸੰਜੀਵ ਕੁਮਾਰ ਸੀ. ਸਹਾਇਕ ਟ੍ਰੇਨਿੰਗ 2 ਸਾਖਾ, ਨਵਦੀਪ ਗਿੱਲ ਸੀ. ਸਹਾਇਕ ਲੀਗਲ ਸਾਖਾ, ਸ੍ਰੀਮਤੀ ਊਸਾ ਅਟਵਾਲ ਜੂ.ਸਹਾਇਕ ਲੇਖਾ ਸਾਖਾ-2, ਹਰਪ੍ਰੀਤ ਕੌਰ ਸਟੈਨੋਟਾਈਪਿਸਟ ਲੀਗਲ ਸਾਖਾ, ਸੁਰੇਸ ਪਾਲ ਜੂ. ਸਕੇਲ ਸਟੈਨੋਗ੍ਰਾਫਰ, ਸੇਰ ਸਿੰਘ ਰਿਸਟੋਰਰ ਲੀਗਲ ਸਾਖਾ, ਦਲੀਪ ਸਿੰਘ ਰਿਸਟੋਰਰ ਈ ਗਵਰਨੈਂਸ ਸਾਖਾ, ਅਰਵਿੰਦਰ ਸਿੰਘ ਸੇਵਾਦਾਰ ਲੀਗਲ ਸਾਖਾ, ਹਰਪ੍ਰੀਤ ਸਿੰਘ ਸੇਵਾਦਾਰ ਅਮਲਾ ਸਾਖਾ, ਚਰਨਜੀਤ ਸਿੰਘ ਸੇਵਾਦਾਰ ਯੋਜਨਾ ਸਾਖਾ, ਰਾਮਪਾਲ ਸੇਵਾਦਾਰ ਐਸ.ਡੀ.ਆਈ. ਸਾਖਾ, ਗੰਗਾ ਰਾਮ ਡਰਾਇਵਰ ਨਿੱਜੀ ਸਟਾਫ/ਡੀ.ਡੀ. ਐਡਮਿਨ, ਤੇਜਿੰਦਰ ਸਿੰਘ ਡਰਾਈਵਰ ਨਿੱਜੀ ਸਟਾਫ / ਏ.ਡੀ.ਆਈ.ਟੀ., ਨਾਨਕ ਚੰਦ ਸਫਾਈ ਸੇਵਕ ਲੇਖਾ ਸਾਖਾ-2, ਅਤੇ ਸੂਰਜ ਸਿੰਘ ਚੌਕੀਦਾਰ ਲੇਖਾ ਸਾਖਾ 1 ਸ਼ਾਮਿਲ ਹਨ। ਇਸ ਤੋਂ ਇਲਾਵਾ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਜੋ ਅਧਿਕਾਰੀ ਅਤੇ ਕਰਮਚਾਰੀ ਗੈਰ ਹਾਜ਼ਰ ਪਾਏ ਗਏ ਉਨ੍ਹਾਂ ਵਿਚ ਸੰਗੀਤਾ ਗੋਇਲ ਆਈ.ਟੀ.ਆਈ. ਸੈਕਸਨ, ਰੋਮੀ ਸਿੰਘ ਆਈ.ਟੀ.ਆਈ. ਸੈਕਸਨ, ਪੰਕਜ ਗੋਇਲ ਕੰਪਿਊਟਰ ਸੈਕਸਨ, ਗੁਰਨੀਤ ਕੌਰ ਕੰਪਿਊਟਰ ਸੈਕਸਨ, ਦਲਜੀਤ ਕੁਮਾਰ ਕੰਪਿਊਟਰ ਸੈਕਸਨ, ਭੁਪਿੰਦਰ ਸਿੰਘ ਕੰਪਿਊਟਰ ਸੈਕਸਨ, ਮਨਪ੍ਰੀਤ ਸਿੰਘ ਅਕੈਡਮਿਕ ਸੈਕਸਨ ਅਤੇ ਰਾਜ ਕੁਮਾਰ ਸੇਵਾਦਾਰ ਪ੍ਰਸ਼ਾਸਕੀ ਸ਼ਾਖਾ ਸ਼ਾਮਲ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ