ਪੰਜਾਬ ਦੇ ਅਮੀਰ ਸੱਭਿਆਚਾਰ ਦਾ ਅਹਿਸਾਸ ਦਿਵਾਉਂਦਾ ‘ਤੀਆਂ ਦਾ ਤਿਉਹਾਰ’

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਗਸਤ:
ਸਾਉਣ ਮਹੀਨੇ ਵਿੱਚ ਪੰਜਾਬ ਦੇ ਅਮੀਰ ਸੱਭਿਆਚਾਰ ਦਾ ਅਹਿਸਾਸ ਦਿਵਾਉਂਦਾ ਤੀਆਂ ਦਾ ਤਿਓਹਾਰ ਮੁਹਾਲੀ ਦੇ ਸੈਕਟਰ-68 ਵਿਖੇ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਸੈਕਟਰ ਦੀਆਂ ਅੌਰਤਾਂ ਨੇ ਗਿੱਧਾ ਅਤੇ ਬੋਲੀਆਂ ਪਾ ਕੇ ਪ੍ਰੋਗਰਾਮ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਇਸ ਦੌਰਾਨ ਅੌਰਤਾਂ ਦੀਆਂ ਕਈ ਪ੍ਰਕਾਰ ਦੀਆਂ ਪ੍ਰਤੀਯੋਗਤਾਵਾਂ ਵੀ ਕਰਵਾਈਆਂ ਗਈਆਂ। ਇੱਥੇ ਪੰਜਾਬੀ ਪਕਵਾਨ ਵਿਸ਼ੇਸ਼ ਤੌਰ ‘ਤੇ ਪਰੋਸੇ ਗਏ ਜਿਸ ਵਿੱਚ ਸਾਉਣ ਦਾ ਵਿਸ਼ੇਸ਼ ਪਕਵਾਨ ਖੀਰ-ਪੁੜੇ ਅਤੇ ਜਲੇਬੀਆਂ ਖਾਸ ਸਨ।
ਇਸ ਦੌਰਾਨ ਮਨਮੀਤ, ਅੰਕਿਤਾ ਸ਼ਰਮਾ, ਸੁਖਵਿੰਦਰ ਕੌਰ, ਆਰਤੀ, ਤਾਨੀਆ, ਮਨਦੀਪ ਕੌਰ, ਗੀਤੂ ਅਤੇ ਗੀਤਿਕਾ ਸਵਰੂਪ ਨੂੰ ਵੱਖ-ਵੱਖ ਪ੍ਰਤੀਯੋਗਤਾਵਾਂ ਵਿੱਚ ਜੇਤੂ ਰਹਿਣ ਲਈ ਸਨਮਾਨਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਬੰਧਕ ਮਨਦੀਪ ਕੌਰ ਰੰਧਾਵਾ ਨੇ ਕਿਹਾ ਕਿ ਮੌਨਸੂਨ ਦਾ ਇਹ ਤਿਓਹਾਰ ਸਾਨੂੰ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਦਾ ਸੱਦਾ ਦਿੰਦਾ ਹੈ। ਅਸੀਂ ਬੇਸ਼ੱਕ ਅੱਜ ਸ਼ਹਿਰਾਂ ਵਿੱਚ ਰਹਿੰਦੇ ਹੋਏ ਅਤੇ ਬਦਲੀ ਜੀਵਨਸ਼ੈਲੀ ਕਾਰਨ ਇਸ ਤਿਓਹਾਰ ਨੂੰ ਰਵਾਇਤੀ ਤਰੀਕੇ ਨਾਲ ਮਨਾਉਣ ਤੋਂ ਅਸਮਰੱਥ ਹਾਂ, ਪਰ ਆਪਣੀ ਰੁਝੇਵਿਆਂ ਭਰੀ ਜ਼ਿੰਦਦਗੀ ’ਚੋਂ ਸਾਨੂੰ ਅਜਿਹੇ ਪ੍ਰੋਗਰਾਮਾਂ ਲਈ ਜਿੰਨਾ ਵਕਤ ਮਿਲੇ ਜ਼ਰੂਰ ਦੇਣਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…