
ਕਿਸ਼ੋਰ ਅਵਸਥਾ ਜਾਗਰੂਕਤਾ ਵਰਕਸ਼ਾਪ ਦਾ ਅਯੋਜਨ
ਜੰਡਿਆਲਾ ਗੁਰੂ 28 ਫ਼ਰਵਰੀ (ਕੁਲਜੀਤ ਸਿੰਘ )
ਸਿਵਿਲ ਸਰਜਨ ਅੰਮ੍ਰਿਤਸਰ ਡਾਕਟਰ ਪ੍ਰਦੀਪ ਚਾਵਲਾ ਅਤੇ ਐਸ ਐਮ ਓ ਸੀ ਐਚ ਸੀ ਮਾਨਾਵਾਲਾ ਡਾਕਟਰ ਜਗਜੀਤ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾਵਾਲਾ ਬਲਾਕ ਲੈਵਲ ਤੇ ਕਿਸ਼ੋਰ ਅਵਸਥਾ ਜਾਗਰੂਕਤਾ ਕੈਂਪ ਲਗਾਇਆ ਗਿਆ। ਡਾਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਕਿਸ਼ੋਰ ਅਵਸਥਾ ਵਿਚ ਸ਼ਰੀਰਕ ,ਆਰਥਿਕ ਮਾਨਸਿਕ ਅਤੇ ਭਾਵਨਾਤਮਨਕ ਤਬਦੀਲੀਆਂ ਆਉਂਦੀਆਂ ਹਨ।ਕਿਸ਼ੋਰਾਂ ਵਿੱਚ ਪ੍ਰਜਨਨ ਅੰਗ ਦਾ ਵਿਕਾਸ ਹੁੰਦਾ ਹੈ।ਕਿਸ਼ੋਰ ਸਾਡੇ ਸਮਾਜ ਦਾ ਅਟੁੱਟ ਅੰਗ ਹਨ।ਕਿਸ਼ੋਰਾਂ ਨੂੰ ਚੰਗੀ ਸਿਹਤ ,ਚੰਗਾ ਆਚਰਣ ,,ਚੰਗੀ ਸੋਚ ,ਸਮਾਜ ਨੂੰ ਉਪਰ ਚੁੱਕਣ ਅਤੇ ਆਬਾਦੀ ਨੂੰ ਸਥਿਰ ਰੱਖਣ ਦੀ ਅਹਿਮ ਭੂਮਿਕਾ ਨਿਭਾਉਂਦੀ ਹੈ। ਡਾਕਟਰ ਅਨੁਵਿੰਦਰ ਕੌਰ ਨੇ ਲੜਕੀਆਂ ਨੂੰ ਇਸ ਉਮਰ ਵਿੱਚ ਪਰਸਨਲ ਹਾਈਜੀਨ ਮਾਸਿਕ ਧਰਮ ਬਾਰੇ ਵਿਸਤਾਰਪੁਰਵਕ ਜਾਣਕਾਰੀ ਦਿੱਤੀ।ਸਕੂਲ।ਦੀ ਪ੍ਰਿੰਸੀਪਲ ਖੁਸ਼ ਰੁਪਿੰਦਰ ਕੌਰ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ।ਇਸ ਮੌਕੇ ਚਰਨਜੀਤ ਸਿੰਘ ,ਬੀ ਈ ਈ ,ਮੈਡਮ ਨੇਹਾ ,ਮੈਡਮ ਪਰਮਜੀਤ ਕੌਰ ,ਰਜਵੰਤ ਕੌਰ ਐੱਲ ਐਚ ਵੀ ,ਬਲਵਿੰਦਰ ਕੌਰ ,ਅਤੇ ਰਾਜਵਿੰਦਰ ਕੌਰ ਨੇ ਵੀ ਸੰਬੋਧਨ ਕੀਤਾ।