ਤਹਿਸੀਲ ਦਫ਼ਤਰ ਖਰੜ ਵੱਲੋਂ ਸੇਵਾਮੁਕਤ ਦੋ ਪਟਵਾਰੀਆਂ ਦਾ ਸਨਮਾਨ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 2 ਨਵੰਬਰ:
ਮਾਲ ਵਿਭਾਗ ਵਿੱਚੋਂ ਸੇਵਾਮੁਕਤ ਹੋਏ ਦੋ ਪਟਵਾਰੀਆਂ ਨੂੰ ਅੱਜ ਤਹਿਸੀਲ ਦਫ਼ਤਰ ਖਰੜ ਵਿਖੇ ਤਹਿਸੀਲ ਦਫ਼ਤਰ ਖਰੜ ਵੱਲੋਂ ਪਟਵਾਰੀ ਗੁਰਿੰਦਰ ਸਿੰਘ ਵਾਲੀਆਂ, ਪਟਵਾਰੀ ਸਮਸ਼ੇਰ ਸਿੰਘ ਨੂੰ ਸੇਵਮੁਕਤੀ ’ਤੇ ਸਨਮਾਨਿਤ ਕੀਤਾ। ਤਹਿਸੀਲਦਾਰ ਤਰਸੇਮ ਸਿੰਘ ਮਿੱਤਲ, ਨਾਇਬ ਤਹਿਸੀਲਦਾਰ ਖਰੜ ਹਰਿੰਦਰਜੀਤ ਸਿੰਘ ਨੇ ਪਟਵਾਰੀਆਂ ਵੱਲੋਂ ਮਾਲ ਵਿਭਾਗ ਵਿਚ ਕੀਤੀ ਸੇਵਾ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਹ ਪਹਿਲੀ ਵਾਰ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਕਿ ਅਸੀ ਅਧਿਕਾਰੀ ਅਤੇ ਕਰਮਚਾਰੀ ਇਕੱਠਿਆ ਹੋ ਕੇ ਜਨਤਾ ਦੀ ਸੇਵਾ ਕਰਦੇ ਹਨ।
ਇਸ ਮੌਕੇ ਦੀ ਰੈਵੀਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਅਜੀਤ ਸਿੰਘ, ਜਗਪ੍ਰੀਤ ਸਿੰਘ, ਜਸਵੀਰ ਸਿੰਘ ਖੇੜਾ ਨੇ ਆਪਣੇ ਵਿਚਾਰ ਸਾਂਝੇ ਕੀਤੇ ਇਸ ਮੌਕੇ ਤਹਿਸੀਲ ਪ੍ਰਧਾਨ ਹਰਵਿੰਦਰ ਸਿੰਘ ਪੋਹਲੀ, ਖੁਸ਼ਹਾਲ ਸਿੰਘ ਦਫਤਰ ਕਾਨੂੰਗੋ, ਭੁਪਿੰਦਰ ਸਿੰਘ, ਨਿਰਭੈ ਸਿੰਘ ਦੋਵੇ ਕਾਨੂੰਗੋ, ਬਲਜੀਤ ਸਿੰਘ, ਗੁਰਚਰਨ ਸਿੰਘ, ਸਵਰਨ ਸਿੰਘ, ਤੇਜਪਾਲ ਸਿੰਘ, ਤਿਰਲੋਚਨ ਸਿੰਘ, ਗੁਲਜ਼ਾਰ ਸਿੰਘ, ਅਦਿਤਿਆ ਕੌਸਲ, ਕੁਸ਼ਲਦੀਪ ਸਿੰਘ, ਰਮੇਸ਼ ਕੁਮਾਰ, ਸੰਦੀਪ ਕੁਮਾਰ, ਸੁਖਬੀਰ ਸਿੰਘ ਆਦਿ ਸਮੇਤ ਸਮੂਹ ਪਟਵਾਰੀ, ਤਹਿਸੀਲ ਦਫ਼ਤਰ ਦੇ ਦਵਿੰਦਰ ਸਿੰਘ ਆਰ.ਸੀ., ਰਣਵਿੰਦਰ ਸਿੰਘ ਰੀਡਰ, ਪਿਆਰਾ ਸਿੰਘ, ਸੀਸੂਪਾਲ ਸਿੰਘ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…