Share on Facebook Share on Twitter Share on Google+ Share on Pinterest Share on Linkedin ਆਂਗਨਵਾੜੀ ਵਰਕਰਾਂ ਨੂੰ ਤਹਿਸੀਲਦਾਰ ਖਰੜ ਨੇ ਕੇਂਦਰਾਂ ਲਈ ਤਕਸੀਮ ਕੀਤਾ ਸਮਾਨ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 26 ਜੁਲਾਈ: ਖਰੜ ਦੇ ਤਹਿਸੀਲਦਾਰ ਤਰਸੇਮ ਸਿੰਘ ਮਿੱਤਲ ਵੱਲੋਂ ਅੱਜ ਸਬ ਡਿਵੀਜ਼ਨ ਖਰੜ ਅਧੀਨ ਪੈਂਦੇ ਪੰਜ ਆਂਗਨਵਾੜੀ ਕੇਂਦਰਾਂ ਨੂੰ ਸਮਾਨ ਤਕਸੀਮ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਖਰੜ ਤਹਿਤ ਪੈਂਦੇ ਵੱਖ-ਵੱਖ ਪਿੰਡਾਂ ਦੇ ਆਂਗਨਵਾੜੀ ਕੇਂਦਰਾਂ ਵਿੱਚ ਛੋਟੇ ਬੱਚਿਆਂ ਦੀ ਸਹੂਲਤ ਲਈ 1 ਪੱਖਾ, 1 ਵਾਟਰ ਕੈਂਪਰ, 1 ਦਰੀ ਤਹਿਸੀਲ ਦਫ਼ਤਰ ਖਰੜ ਵੱਲੋਂ ਦਿੱਤਾ ਜਾ ਰਿਹਾ ਹੈ। ਅੱਜ ਆਂਗਨਵਾੜੀ ਕੇਂਦਰ ਪਿੰਡ ਰੁੜਕੀ ਪੁਖਤਾ-2, ਮਾਮੂਪੁਰ, ਸਿੱਲ ਕੱਪੜਾ, ਬੱਤਾ ਦੀ ਇੰਚਾਰਜਾਂ ਆਂਗਨਵਾੜੀ ਵਰਕਰਾਂ ਨੂੰ ਉਕਤ ਸਮਾਨ ਤਕਸੀਮ ਦਿੱਤਾ ਗਿਆ ਅਤੇ ਬਾਕੀ ਆਂਗਨਵਾੜੀ ਕੇਂਦਰਾਂ ਨੂੰ ਵੀ ਇਹ ਸਮਾਨ ਜਲਦੀ ਦਿੱਤਾ ਜਾਵੇਗਾ। ਇਸ ਮੌਕੇ ਨਾਇਬ ਤਹਿਸੀਲਦਾਰ ਤਰਸੇਮ ਸਿੰਘ ਮਿੱਤਲ, ਰੀਡਰ ਰਣਵਿੰਦਰ ਸਿੰਘ, ਸੰਦੀਪ ਕੁਮਾਰ ਪਵਟਾਰੀ ਹਲਕਾ ਰੁੜਕੀ ਪੁਖਤਾ, ਮੰਜ਼ੂ ਰਾਣੀ, ਹਰਜੋਤ ਕੌਰ, ਗੁਰਜੀਤ ਕੌਰ, ਮਨਦੀਪ ਕੌਰ, ਗਗਨਦੀਪ ਕੌਰ ਆਂਗਨਵਾੜੀ ਵਰਕਰ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ