ਗੁਰਦੁਆਰਾ ਚੋਣਾਂ ਸਬੰਧੀ ਚੋਣ ਪ੍ਰਚਾਰ ਲਈ ਜਥੇਦਾਰ ਤੇਜਪਾਲ ਤੇ ਡੂਮਛੇੜੀ ਦਿੱਲੀ ਪੁੱਜੇ

ਭੁਪਿੰਦਰ ਸਿੰਗਾਰੀਵਾਲ
ਨਬਜ਼-ਏ-ਪੰਜਾਬ ਬਿਊਰੋ, ਨਵਾਂ ਗਰਾਓਂ, 21 ਫਰਵਰੀ:
ਸਾਬਕਾ ਅਕਾਲੀ ਆਗੂ ਡੂਮਛੇੜੀ ਤੇ ਜਥੇਦਾਰ ਤੇਜਪਾਲ ਵੱਲੋਂ ਸਾਥੀਆਂ ਸਮੇਤ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀਆਂ ਆਮ ਚੋਣਾਂ ਸਬੰਧੀ ਭਾਈ ਰਣਜੀਤ ਸਿੰਘ ਧੜੇ ਅਤੇ ਹੋਰਨਾਂ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਲਈ ਦਿੱਲੀ ਪੁੱਜ ਗਏ ਹਨ। ਇਸ ਸਬੰਧੀ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਯੂਥ ਅਕਾਲੀ ਦਲ ਦੇ ਸਾਬਕਾ ਆਗੂ ਗੁਰਵਿੰਦਰ ਸਿੰਘ ਡੂਮਛੇੜੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸ੍ਰੀ ਅਕਾਲੀ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨਾਲ ਸਬੰਧਿਤ ਹਲਕਾ ਉਮੀਦਵਾਰਾਂ ਸਮੇਤ ਪੰਥਕ ਜਥੇਬੰਦੀਆਂ ਦੇ ਕਈ ਹੋਰਨਾਂ ਸਿੱਖੀ ਸੇਵਾ ਵਾਲੇ ਉਮੀਦਵਾਰਾਂ ਦੇ ਹੱਕ ’ਚ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਧਾਰਮਿਕ ਅਤੇ ਸਿਰਸਾ ਸਾਧ ਆਦਿ ਮਸਲਿਆਂ ਕਾਰਨ ਦਿੱਲੀ ਦੇ ਸਿੱਖੀ ਅਕਾਲੀ ਦਲ ਬਾਦਲ ਨਾਲ ਸਬੰਧਿਤ ਜੀ ਕੇ, ਸਿਰਸਾ ਗਰੁੱਪ ਦਾ ਇਨ੍ਹਾਂ ਚੋਣਾਂ ’ਚ ਪੂਰੀ ਦਾ ਵਿਰੋਧ ਕਰ ਰਿਹਾ ਹੈ। ਇਸ ਲਈ ਇੱਥੋਂ ਦਾ ਚੋਣ ਮੁਕਾਬਲਾ ਪਰਮਜੀਤ ਸਿੰਘ ਸਰਨਾ, ਭਾਈ ਰਣਜੀਤ ਸਿੰਘ ਸਮੇਤ, ਰਾਗੀ ਬਲਦੇਵ ਸਿੰਘ ਬਡਾਲਾ, ਪੰਥਕ ਸੇਵਾ ਦਲ ਆਦਿ ਪੰਥਕ ਧੜਿਆਂ ਵਿਚਕਾਰ ਹੀ ਹੈ। ਇਸ ਪ੍ਰਚਾਰ ਦੌਰਾਨ ਡੂਮਛੇੜੀ ਦੇ ਸਾਥੀ ਜ; ਤੇਜਪਾਲ ਸਿੰਘ ਕੁਰਾਲੀ, ਹਰਿੰਦਰ ਸਿੰਘ ਕੁਬਾਹੇੜੀ, ਜਗਦੇਵ ਸਿੰਘ ਮਲੋਆ, ਅੱਛਰ ਸਿੰਘ ਕੰਸਾਲਾ, ਗੁਰਵਿੰਦਰ ਸਿੰਘ ਮੁੰਧੋਂ ਆਦਿ ਵੀ ਪ੍ਰਚਾਰ ਲਈ ਦਿੱਲੀ ਲਈ ਰਵਾਨਾ ਹੋ ਗਏ ਹਨ।

Load More Related Articles

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…