Share on Facebook Share on Twitter Share on Google+ Share on Pinterest Share on Linkedin ਅਕਾਲੀ ਕੌਂਸਲਰ ਧਨੋਆ ਦੇ ਯਤਨਾਂ ਸਦਕਾ ਸੈਕਟਰ 69 ਦੇ ਲੋਕਾਂ ਨੂੰ ਮਿਲਿਆ ਆਰਜ਼ੀ ਰਸਤੇ ਦਾ ਸੁੱਖ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੂਨ: ਇੱਥੋਂ ਦੇ ਵਾਰਡ ਨੰਬਰ 23, ਸੈਕਟਰ 69 ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਇੱਕ ਆਰਜੀ ਰਸਤਾ ਨਗਰ ਨਿਗਮ ਅਤੇ ਵਾਰਡ ਨਿਵਾਸੀਆਂ ਦੀ ਮਦਦ ਨਾਲ ਤਿਆਰ ਕਰਵਾਇਆ ਗਿਆ। ਸਤਵੀਰ ਸਿੰਘ ਧਨੋਆ ਕੌਂਸਲਰ ਵਾਰਡ ਨੰਬਰ 23 ਨੇ ਕਿਹਾ ਕਿ ਅੱਠ ਮਰਲਾ ਬਲਾਕ ਲਈ ਅਜੇ ਤੱਕ ਮਨਜੂਰ ਸ਼ੁਦਾ ਰਸਤਾ ਚਾਲੂ ਨਹੀਂ ਹੋ ਸਕਿਆ ਕਿਉਂਕਿ ਰਸਤੇ ਵਿੱਚ ਨਾਜਾਇਜ਼ ਕਬਜ਼ਾ ਹੈ। ਜਿਸ ਕਾਰਨ ਸੈਕਟਰ ਨਿਵਾਸੀਆਂ ਨੂੰ ਆਉਣ ਜਾਣ ਲਈ ਜੋ ਰਸਤਾ ਗਮਾਡਾ ਨੇ ਮੁਹੱਈਆ ਕਰਵਾਇਆ ਹੋਇਆ ਹੈ ਉਹ ਟੇਢਾ-ਮੇਢਾ ਤੇ ਖਤਰਨਾਕ ਹੋਣ ਕਾਰਨ ਅਕਸਰ ਹਾਦਸੇ ਹੁੰਦੇ ਰਹਿੰਦੇ ਹਨ। ਸੈਕਟਰ ਵਾਸੀਆਂ ਵੱਲੋਂ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਵੀ ਗਮਾਡਾ ਵੱਲੋਂ ਮਨਜੂਰ ਸ਼ੁਦਾ ਰਸਤਾ ਨਹੀਂ ਬਣਾਇਆ ਗਿਆ। ਸ੍ਰੀ ਧਨੋਆ ਨੇ ਦੱਸਿਆ ਕਿ ਮਨਜੂਰ ਸ਼ੁਦਾ ਰਸਤੇ ਉੱਪਰ ਕੁੱਝ ਲੋਕਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਹੋਣ ਕਾਰਨ ਉਸ ਦੇ ਬਿਲਕੁੱਲ ਨਾਲ ਜੇ.ਸੀ.ਬੀ. ਮਸ਼ੀਨਾਂ ਅਤੇ ਟਰੈਕਟਰ ਦੀ ਮਦਦ ਨਾਲ ਆਉਣ ਜਾਣ ਲਈ ਕੱਚਾ ਰਸਤਾ ਤਿਆਰ ਕਰਵਾਇਆ ਗਿਆ ਤਾਂ ਜੋ ਸ਼ਹਿਰ ਨਿਵਾਸੀਆਂ ਨੂੰ ਆਉਣ ਜਾਣ ਵਿੱਚ ਕੋਈ ਦਿੱਕਤ ਨਾ ਆਵੇ ਅਤੇ ਅਣਅਧਿਕਾਰਤ ਰਸਤੇ ਉੱਤੇ ਟਰੈਫਿਕ ਦਾ ਬੋਝ ਘਟਾਇਆ ਜਾ ਸਕੇ। ਇਸ ਮੌਕੇ ਤੇ ਗੁਰਦੀਪ ਸਿੰਘ ਅਟਵਾਲ, ਕਰਮ ਸਿੰਘ ਮਾਵੀ, ਤਾਰਾ ਸਿੰਘ ਚਲਾਕੀ, ਕੈਪਟਨ ਮੱਖਣ ਸਿੰਘ, ਇੰਦਰਪਾਲ ਸਿੰਘ ਧਨੋਆ ਅਤੇ ਜਸਵੀਰ ਸਿੰਘ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ