
66 ਕੇ ਵੀ ਏ ਸਬ ਸਟੇਸ਼ਨ ਮਾਨਾਵਾਲਾ ਵਿੱਖੇ ਡਿਸਕ ਫਟਣ ਨਾਲ ਲੱਗੀ ਭਿਆਨਕ ਅੱਗ ,ਕੋਈ ਜਾਨੀ ਮਾਲ ਨੁਕਸਾਨ ਨਹੀਂ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 16 ਅਪ੍ਰੈਲ (ਕੁਲਜੀਤ ਸਿੰਘ ):
ਅੱਜ ਸ਼ਾਮ ਕਰੀਬ 5.15 ਵਜੇ ਜੀ ਟੀ ਰੋਡ ਮਾਨਾਵਾਲਾ ਨਜ਼ਦੀਕ ਹਸਪਤਾਲ ਵਿੱਖੇ ਬਣੇ ਬਿਜਲੀ ਘਰ ਵਿਚ ਅਚਾਨਕ ਡਿਸਕ ਫਟਣ ਨਾਲ ਜ਼ੋਰਦਾਰ ਧਮਾਕਾ ਹੋਇਆ ।ਇਸ ਧਮਾਕੇ ਦੇ ਹੁੰਦਿਆਂ ਹੀ ਟਰਾਂਸਫਾਰਮਰ ਨੂੰ ਅੱਗ ਲੱਗ ਗਈ ।ਟਰਾਂਸਫਾਰਮਰ ਦੀ ਤੇਲ ਦੀ ਟੈਂਕੀ ਲੀਕ ਹੋਣ ਨਾਲ ਇਸ ਅੱਗ ਨੇ ਹੋਰ ਭਿਆਨਕ ਰੂਪ ਧਾਰਣ ਕਰ ਲਿਆ ।ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਅੱਗ ਬੁਝਾਉਣ ਵਾਸਤੇ ਪਹੁੰਚੀਆਂ ।ਕਰੀਬ 40 ਮਿੰਟ ਦੀ ਮੁਸ਼ੱਕਤ ਦੇ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਇਸ ਘਟਨਾ ਦਾ ਜਾਇਜਾ ਲੈਣ ਵਾਸਤੇ ਡੀ ਐਸ ਪੀ ਅਟਾਰੀ ਹਰਵਿੰਦਰ ਸਿੰਘ ,ਅਤੇ ਬਿਜਲੀ ਬੋਰਡ ਦੇ ਉੱਚ ਅਧਿਕਾਰੀ ਪਹੁੰਚੇ।ਇਸ ਅੱਗ ਲੱਗਣ ਨਾਲ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ।ਪਰ ਇਸ ਤੋਂ ਸਪਲਾਈ ਹੋਣ ਵਾਲੀ ਬਿਜਲੀ ਕਾਰਣ ਦਰਜਨਾਂ ਪਿੰਡਾਂ ਦੀ ਬਿਜਲੀ ਗੁੱਲ ਹੋ ਗਈ।