nabaz-e-punjab.com

ਜੀਐਸਟੀ ਦਾ ਖਰੜ ਸ਼ਹਿਰ ਦੇ ਕੱਪੜਾ ਵਪਾਰੀਆਂ ਵੱਲੋਂ ਸਖ਼ਤ ਵਿਰੋਧ, ਦੁਕਾਨਾਂ ਬੰਦ ਰੱਖ ਕੇ ਰੋਸ ਪ੍ਰਗਟਾਇਆ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ,30 ਜੂਨ:
ਖਰੜ ਸ਼ਹਿਰ ਦੇ ਕੱਪੜਾ ਵਪਾਰੀਆਂ ਨੇ ਜੀ.ਐਸ.ਟੀ. ਦਾ ਵਿਰੋਧ ਕਰਦੇ ਹੋਏ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਅਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਸਮੂਹ ਕੱਪੜਾ ਵਪਾਰੀਆਂ ਵਲੋਂ ਰੋਸ ਵਜੋਂ ਖਰੜ ਦੇ ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ ਨੂੰ ਐਸ.ਡੀ.ਐਮ. ਖਰੜ ਦੇ ਨਾਂ ਤੇ ਮੰਗ ਪੱਤਰ ਦਿੱਤਾ ਗਿਆ ਤਾਂ ਕਿ ਉਹ ਅੱਗੇ ਸਰਕਾਰ ਨੂੰ ਭੇਜਿਆ ਜਾ ਸਕੇ। ਖਰੜ ਕੱਪੜਾ ਯੂਨੀਅਨ ਦੇ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਕੱਪੜੇ ਤੇ ਜੋ ਜੀ.ਐਸ.ਟੀ. ਲਗਾਇਆ ਗਿਆ ਹੈ ਉਹ ਗਲਤ ਹੈ ਅਤੇ ਜੀ.ਐਸ.ਟੀ. ਇੱਕ ਪੱਧਰ ਤੇ ਲੱਗਣੀ ਚਾਹੀਦੀ ਹੈ ਤੇ ਜੋ ਸਰਕਾਰ ਵਲੋਂ ਜੀ.ਐਸ.ਟੀ. ਲਗਾਇਆ ਜਾ ਰਿਹਾ ਹੈ ਉਹ ਬਹੁਤ ਜ਼ਿਆਦਾ ਹੈ , ਸਮੂਹ ਕੱਪੜਾ ਵਾਪਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹ ਵਾਪਸ ਨਾ ਕੀਤਾ ਗਿਆ ਤਾਂ ਕੱਪੜਾ ਵਾਪਰੀ ਅਗਲੇ ਸੰਘਰਸ ਲਈ ਦੁਕਾਨਾਂ ਬੰਦ ਕਰਕੇ ਅੱਗੇ ਆਉਣਗੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜੀ.ਐਸ.ਟੀ. ਇੱਕ ਪੱਧਰ ਤੇ ਹੀ ਲਗਾਇਆ ਜਾਵੇ। ਨਾਇਬ ਤਹਿਸੀਲਦਾਰ ਖਰੜ ਨੇ ਦੁਕਾਨਦਾਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਇਹ ਮੰਗ ਪੱਤਰ ਐਸ.ਡੀ.ਐਮ.ਖਰੜ ਰਾਹੀਂ ਸਰਕਾਰ ਨੂੰ ਭੇਜਿਆ ਜਾ ਰਿਹਾ ਹੈ। ਇਸ ਮੌਕੇ, ਰਾਕੇਸ਼ ਕੁਮਾਰ, ਰੋਸ਼ਨ ਲਾਲ, ਰਾਜਪਾਲ, ਰਮਨ, ਸੰਜੀਵ ਗੁਪਤਾ, ਇੰਦਰਜੀਤ ਸਿੰਘ, ਅਸੋਕ ਕੁਮਾਰ, ਸ਼ੁਸ਼ੀਲ ਕਾਂਸਲ ਦੀਪਕ ਭਾਟੀਆਂ, ਪੁਸ਼ਪ ਕੁਮਾਰ, ਰਮਨਦੀਪ ਸਿੰਘ ਸਮੇਤ ਮੰਗ ਪੱਤਰ ਤੇ 45 ਦੇ ਕਰੀਬ ਕੱਪੜਾ ਵਾਪਰੀਆਂ ਦੇ ਦਸਤਖਤ ਹਨ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…