ਗਿਆਨ ਜਯੋਤੀ ਗਰੁੱਪ ਵੱਲੋਂ ਉੱਦਮੀਆਂ ਦਾ ਆਰਥਿਕਤਾ ’ਤੇ ਪ੍ਰਭਾਵ ਵਿਸ਼ੇ 12ਵੀਂ ਇੰਟਰਨੈਸ਼ਨਲ ਕਾਨਫ਼ਰੰਸ ਦਾ ਆਯੋਜਨ

ਭਾਰਤ ਦੀਆਂ ਕੰਪਨੀਆਂ ਅੱਜ ਯੂਕੇ ਵਿੱਚ ਕਰ ਰਹੀਆਂ ਹਨ ਦਿਲ ਖੋਲ੍ਹ ਕੇ ਨਿਵੇਸ਼: ਐਂਡਰਿਊ ਅਯਰੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਾਰਚ:
ਇੱਕੋਂ ਦੇ ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵੱਲੋਂ ਹਯਾਤ ਰੀਜੈਸੀ ਚੰਡੀਗੜ੍ਹ ਵਿਖੇ ਇੱਕ ਰੋਜ਼ਾ ਕੌਮਾਂਤਰੀ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ਉੱਦਮੀਆਂ ਦੇ ਨਿਵੇਸ਼ ਨਾਲ ਕਿਸੇ ਦੇਸ਼ ’ਤੇ ਪੈਣ ਵਾਲੇ ਪ੍ਰਭਾਵਾਂ ਵਿਸ਼ੇ ’ਤੇ ਰੱਖੀ ਇਸ ਅੰਤਰਰਾਸ਼ਟਰੀ ਕਾਨਫ਼ਰੰਸ ਵਿੱਚ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਐਂਡਰਿਊ ਅਯਰੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦ ਕਿ ਸਮਾਗਮ ਦੀ ਪ੍ਰਧਾਨਗੀ ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇ.ਐੱਸ. ਬੇਦੀ ਨੇ ਕੀਤੀ। ਇਸ ਦੇ ਨਾਲ ਨਾਲ ਦੇਸ਼ ਵਿਦੇਸ਼ ਦੇ ਵੱਖ ਵੱਖ ਖੇਤਰਾਂ ਦੇ ਮਾਹਿਰਾਂ ਨੇ ਸਬੰਧਿਤ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਨ੍ਹਾਂ ਖ਼ਾਸ ਸ਼ਖ਼ਸੀਅਤਾਂ ਵਿਚ ਸਮਾਰਟ ਡਾਟਾ ਐਂਟਰਪਰਾਈਜ਼ ਦੇ ਡਾਇਰੈਕਟਰ ਅਤੇ ਸੀ ਈ ੳ ਅਜੈ ਤਿਵਾੜੀ, ਕਮਲ ਤਲਵਾਰ, ਟੀ ਟੀ ਸਲਾਹਕਾਰ, ਵਿਵੇਕ ਪਾਲ ਐਮ ਡੀ ਗੈਟਸੀ ਕੰਸਲਟੈਂਸੀ ਸਮੇਤ ਹੋਰ ਕਈ ਮਾਹਰਾਂ ਨੇ ਸਬੰਧਤ ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਕਾਨਫ਼ਰੰਸ ਦੀ ਸ਼ੁਰੂਆਤ ਮੁੱਖ ਮਹਿਮਾਨ ਐਂਡਰਿਊ ਅਯਰੇ ਚੇਅਰਮੈਨ ਜੇ. ਐੱਸ. ਬੇਦੀ ਵੱਲੋਂ ਸਾਂਝੇ ਰੂਪ ਵਿੱਚ ਦੀਪ ਜਲਾ ਕੇ ਮਾਂ ਸਰਸਵਤੀ ਦਾ ਅਸ਼ੀਰਵਾਦ ਲੈਣ ਉਪਰੰਤ ਕੀਤੀ ਗਈ। ਦੋ ਸੈਸ਼ਨਾਂ ਵਿੱਚ ਰੱਖੇ ਗਏ ਇਸ ਕੌਮਾਂਤਰੀ ਸੰਮੇਲਨ ਵਿਚ ਕੁੱਲ 50 ਪੇਪਰ ਪੇਸ਼ ਕੀਤੇ ਗਏ। ਮੁੱਖ ਮਹਿਮਾਨ ਐਂਡਰਿਊ ਅਯਰੇ ਨੇ ਇਸ ਮੌਕੇ ਤੇ ਆਪਣੇ ਸੰਬੋਧਨ ਵਿਚ ਕਿਹਾ ਕਿ ਨਵੀਨਤਾ ਸਿਰਫ਼ ਆਰਥਿਕ ਵਿਕਾਸ ਹੀ ਨਹੀਂ ਲੈ ਕੇ ਆਉਂਦੀ। ਬਲਕਿ ਨਾਗਰਿਕ ਦੇ ਜੀਵਨ ਪੱਧਰ ਨੂੰ ਉੱਪਰ ਚੱੁਕ ਕੇ ਬਿਹਤਰ ਬਣਾਉਣ ਦੇ ਨਾਲ-ਨਾਲ ਇਕ ਖ਼ੁਸ਼ਹਾਲ ਸਮਾਜ ਲਈ ਬਿਹਤਰ ਹਾਲਤਾਂ ਨੂੰ ਵੀ ਯਕੀਨੀ ਬਣਾਉਂਦੀ ਹੈ। ਉਹਨਾਂ ਕਿਹਾ ਕਿ ਭਾਰਤ ਦੀਆਂ ਕੰਪਨੀਆਂ ਅੱਜ ਯੂਕੇ ਵਿੱਚ ਦਿਲ ਖੋਲ੍ਹ ਕੇ ਨਿਵੇਸ਼ ਕਰ ਰਹੀਆਂ ਹਨ।
ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇ.ਐਸ. ਬੇਦੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਿਸੇ ਵੀ ਦੇਸ਼ ਵਿੱਚ ਉਦਯੋਗਿਕ ਉਦਮ ਰੁਜ਼ਗਾਰ ਵਧਾਉਣ ਦੇ ਨਾਲ ਨਾਲ ਵੱਧ ਆਮਦਨੀ ਅਤੇ ਆਮਦਨ ਟੈਕਸ ਨੂੰ ਵਧਾ ਕੇ ਸਰਕਾਰੀ ਖਰਚੇ ਦੇ ਰੂਪ ਵਿਚ ਕੌਮੀ ਆਮਦਨੀ ਵਿਚ ਵੀ ਆਪਣਾ ਯੋਗਦਾਨ ਪਾਉਂਦੇ ਹਨ । ਇਹ ਇਕਠਾ ਕੀਤਾ ਗਿਆ ਮਾਲੀਆ ਸਰਕਾਰ ਵੱਲੋਂ ਦੂਜੇ ਸੰਘਰਸ਼ਸ਼ੀਲ ਖੇਤਰਾਂ ਅਤੇ ਮਨੱੁਖੀ ਪੂੰਜੀ ਵਿਚ ਨਿਵੇਸ਼ ਕਰਨ ਲਈ ਵੀ ਪ੍ਰਯੋਗ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਆਪਣੇ ਵਿਚਾਰਾਂ ਨੂੰ ਸੋਚਣ ਅਤੇ ਲਾਗੂ ਕਰਨ ਲਈ ਮਦਦ ਕਰਦੇ ਹਾਂ। ਅਸੀਂ ਵਿਦਿਆਰਥੀਆਂ ਨੂੰ ਨੌਕਰੀ ਲੈਣ ਦੀ ਥਾਂ ਨੌਕਰੀ ਦੇਣ ਵਾਲੇ ਵਿਅਕਤੀ ਬਣਨ ਲਈ ਪ੍ਰੇਰਿਤ ਕਰਦੇ ਹਾਂ ਅਤੇ ਇਸ ਤੋਂ ਪਹਿਲਾ ਵੀ ਸਾਡੇ ਬਹੁਤ ਸਾਰੇ ਵਿਦਿਆਰਥੀ ਬਿਜ਼ਨਸ ਕਮਿਊਨਿਟੀ ਵਿਚ ਇੰਸਟੀਚਿਊਟ ਦਾ ਨਾਮ ਰੌਸ਼ਨ ਕਰ ਰਹੇ ਹਨ।
ਇਸ ਦੌਰਾਨ ਸਮਾਰਟ ਡਾਟਾ ਇੰਟਰਪ੍ਰਾਈਜ਼ਰ ਦੇ ਸੀ. ਈ. ਓ. ਅਜੈ ਤਿਵਾੜੀ ਨੇ ਕਿਹਾ ਕਿ ਨਵੇਂ ਉਦਯੋਗਪਤੀਆਂ ਦੇ ਮੌਜੂਦਾ ਘਰੇਲੂ ਮਾਰਕੀਟਾਂ ਵਿਚ ਚੋਣ ਸ਼ਾਮਿਲ ਹੋਣ ਕਾਰਨ ਆਰਥਿਕਤਾ ’ਤੇ ਉਦਯੋਗਪਤੀਆਂ ਦੇ ਪ੍ਰਭਾਵ ਵੱਧ ਰਹੇ ਹਨ। ਗਿਆਨ ਜੋਤੀ ਦੇ ਡਾਇਰੈਕਟਰ ਡਾ. ਅਨੀਤ ਬੇਦੀ ਨੇ ਹਾਜ਼ਰ ਮਹਿਮਾਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਰਾਸ਼ਟਰੀ ਕਾਨਫ਼ਰੰਸ ਦੇ ਆਯੋਜਨ ਦਾ ਮੁੱਖ ਮੰਤਵ ਸਿੱਖਿਆਂ ਸ਼ਾਸਤਰੀਆਂ ਸਮੇਂ ਦੇ ਹਾਣੀ ਬਣਾਉਦੇਂ ਨਿਵੇਕਲੀ ਜਾਣਕਾਰੀ ਸਾਂਝੀ ਕਰਨਾ ਸੀ ਜੋ ਕਿ ਪੂਰੀ ਤਰਾਂ ਸਫਲ ਰਹੀ। ਅਖੀਰ ਵਿਚ ਖੋਜ ਪੇਪਰ ਪੇਸ਼ ਕਰਨ ਵਾਲੇ ਬੁੱਧੀਜੀਵੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…