Share on Facebook Share on Twitter Share on Google+ Share on Pinterest Share on Linkedin ਆਮ ਆਦਮੀ ਪਾਰਟੀ ਨੇ ਮੁੱਖ ਚੋਣ ਕਮਿਸ਼ਨਰ ਦੇ ਖ਼ਿਲਾਫ਼ ਮੋਰਚਾ ਖੋਲ੍ਹਿਆ ਏ ਕੇ ਜਯੋਤੀ ’ਤੇ ਲਗਾਇਆ ਮੋਦੀ ਦਾ ਏਜੰਟ ਹੋਣ ਦਾ ਇਲਜ਼ਾਮ, ਲਾਭ ਦਾ ਅਹੁਦਾ: ਵਿਸ਼ਵਾਸ ਦਾ ਕੇਜਰੀਵਾਲ ’ਤੇ ਵਿਅੰਗ ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 20 ਜਨਵਰੀ: ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਮੈਂਬਰਸ਼ਿਪ ਤੋਂ ਅਯੋਗ ਦੱਸਣ ਵਾਲੀ ਭਾਰਤ ਦੇ ਚੋਣ ਕਮਿਸ਼ਨ ਦੀ ਕਾਰਵਾਈ ਤੋਂ ਬਾਅਦ ਹੁਣ ਪਾਰਟੀ ਨੇ ਮੁੱਖ ਚੋਣ ਕਮਿਸ਼ਨਰ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਇਸ ਸੰਬੰਧੀ ਰਾਜ ਸਭਾ ਦੇ ਸੰਸਦ ਸੰਜੈ ਸਿੰਘ ਨੇ ਅੱਜ ਇੱਕ ਪੱਤਰਕਾਰ ਸੰਮੇਲਨ ਦੌਰਾਨ ਮੁੱਖ ਚੋਣ ਕਮਿਸ਼ਨ ਤੇ ਸਰਕਾਰੀ ਫਾਇਦੇ ਲੈਣ ਦਾ ਇਲਜਾਮ ਲਗਾਉਂਦਿਆਂ ਕਿਹਾ ਉਹਨਾਂ ਦੀ ਪਾਰਟੀ ਦੇ 20 ਵਿਧਾਇਕਾਂ ਉੱਪਰ ਲਾਭ ਦਾ ਅਹੁਦਾ ਹਾਸਿਲ ਕਰਨ ਸੰਬੰਧੀ ਕਾਰਵਾਈ ਕਰਨ ਵਾਲ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਆਪਣੇ ਅਹੁਦੇ ’ਤੇ ਹੋਣ ਦੌਰਾਨ ਗੁਜਰਾਤ ਵਿੱਚ ਸਰਕਾਰੀ ਬੰਗਲੇ ਦਾ ਵੀ ਲਾਭ ਲੈ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਪ੍ਰਧਾਨ ਮੰਤਰੀ ਮੋਦੀ ਦੇ ਏਜੰਟ ਵਾਂਗ ਕੰਮ ਕਰ ਰਹੇ ਹਨ। ਅੱਜ ਦਿੱਲੀ ਵਿੰਚ ਇੱਕ ਪੱਤਰਕਾਰ ਸੰਮੇਲਨ ਦੌਰਾਨ ਸੰਜੈ ਸਿੰਘ ਅਤੇ ਹੋਰਨਾਂ ਨੇਤਾਵਾਂ ਨੇ ਇਲਜ਼ਾਮ ਲਗਾਇਆ ਕਿ ਚੋਣ ਕਮਿਸ਼ਨ ਨੇ ਵਿਧਾਇਕਾਂ ਦਾ ਪੱਖ ਸੁਣੇ ਬਿਨਾਂ ਇਕਤਰਫਾ ਫੈਸਲਾ ਸੁਣਾਇਆ ਹੈ। ਸੰਜੈ ਸਿੰਘ ਨੇ ਇਸ ਮੌਕੇ ਸੰਸਦੀ ਸਕੱਤਰਾਂ ਦੀ ਨਿਯੁਕਤੀ ਵੇਲੇ ਜਾਰੀ ਪੱਤਰ ਦਿਖਾ ਕੇ ਕਿਹਾ ਕਿ ਪਹਿਲਾਂ ਹੀ ਇਹ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਕਿਸੇ ਨੂੰ ਵੀ ਕੋਈ ਸਰਕਾਰੀ ਸਹੂਲੀਅਤ ਜਾਂ ਇਲਾਵਾ ਭੱਤਾ ਨਹੀਂ ਦਿੱਤਾ ਜਾਵੇਗਾ । ਉਹਨਾਂ ਸਵਾਲ ਕੀਤਾ ਕਿ ਅਜਿਹੇ ਵਿੱਚ ਇਹ ਲਾਭ ਦਾ ਅਹੁਦਾ ਕਿਵੇੱ ਹੋ ਗਿਆ। ਸੰਜੈ ਸਿੰਘ ਨੇ ਪੁਰਾਣੇ ਮਾਮਲਿਆਂ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਦੱਸਿਆ ਕਿ 2006 ਵਿੱਚ ਸ਼ੀਲਾ ਦੀਕਸ਼ਿਤ ਸਰਕਾਰ ਨੇ 19 ਵਿਧਾਇਕਾਂ ਨੂੰ ਸੰਸਦੀ ਸਕੱਤਰ ਬਣਾਇਆ ਸੀ। ਜਦੋੱ ਇਸ ਨਿਯੁਕਤੀ ਉਲ਼ਤੇ ਸਵਾਲ ਚੁੱਕੇ ਗਏ ਤਾਂ ਵਿਧਾਨਸਭਾ ਵਲੋੱ ਕਾਨੂੰਨ ਪਾਸ ਕਰਵਾ ਲਿਆ ਗਿਆ। ਉਹਨਾਂ ਕਿਹਾ ਕਿ ਅਜਿਹਾ ਹੀ ਝਾਰਖੰਡ ਅਤੇ ਛੱਤੀਸਗੜ ਵਿੱਚ ਹੋਇਆ, ਜਿੱਥੇ ਵਿਧਾਇਕਾਂ ਦੀ ਸੰਸਦੀ ਸਕੱਤਰ ਬਣਾ ਕੇ ਉਨ੍ਹਾਂ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ। ਉਧਰ, ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਚੋਣ ਕਮਿਸ਼ਨ ਵੱਲੋੱ ਅਯੋਗ ਐਲਾਨ ਕਰਨ ਦੀ ਸਿਫਾਰਿਸ਼ ਕੀਤੇ ਜਾਣ ਤੋੱ ਬਾਅਦ ਵਿਰੋਧੀ ਧਿਰ ਦੇ ਨਾਲ-ਨਾਲ ਕੁਮਾਰ ਵਿਸ਼ਵਾਸ ਨੇ ਵੀ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਤੇ ਨਿਸ਼ਾਨਾ ਸਾਧਿਆ ਹੈ। ਹਾਲਾਂਕਿ ਰਾਜ ਸਭਾ ਟਿਕਟ ਵੰਡ ਦੇ ਸਮੇੱ ਤੋੱ ਨਾਰਾਜ਼ ਚੱਲ ਰਹੇ ਕੁਮਾਰ ਵਿਸ਼ਵਾਸ ਨੇ ਚੋਣ ਕਮਿਸ਼ਨ ਦੀ ਕਾਰਵਾਈ ਨੂੰ ਬਦਕਿਸਮਤੀ ਦੱਸਿਆ ਹੈ ਪਰ ਇਸ਼ਾਰਿਆਂ ਵਿੱਚ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਵੀ ਸਾਧਿਆ ਹੈ। ਵਿਸ਼ਵਾਸ ਨੇ ਕਿਹਾ ਹੈ ਕਿ ਉਨ੍ਹਾਂ ਨੇ ਨਿਯੁਕਤੀ ਨੂੰ ਲੈ ਕੇ ਸੁਝਾਅ ਦਿੱਤੇ ਸਨ ਪਰ ਉਨ੍ਹਾਂ ਦੀ ਨਹੀਂ ਸੁਣੀ ਗਈ। ਵਿਸ਼ਵਾਸ ਨੇ ਕਿਹਾ ਕਿ 20 ‘ਆਪ’ ਵਿਧਾਇਕਾਂ ਤੇ ਕੀਤੀ ਗਈ ਕਾਰਵਾਈ ਬਦਕਿਸਮਤੀ ਹੈ। ਮੈਂ ਪਹਿਲਾਂ ਕੁਝ ਸੁਝਾਅ ਦਿੱਤੇ ਸਨ ਪਰ ਮੈਨੂੰ ਦੱਸਿਆ ਗਿਆ ਸੀ ਕਿ ਕਿਸੇ ਦੀ ਨਿਯੁਕਤੀ ਮੁੱਖ ਮੰਤਰੀ ਦਾ ਪਹਿਲਾ ਅਧਿਕਾਰ ਹੈ, ਇਸ ਲਈ ਮੈਂ ਚੁੱਪ ਰਿਹਾ। ਵਿਸ਼ਵਾਸ ਨੇ ਰਾਜ ਸਭਾ ਨਾ ਭੇਜਣ ਨੂੰ ਲੈ ਕੇ ਪਾਰਟੀ ਅਤੇ ਕੇਜਰੀਵਾਲ ਤੇ ਖੁੱਲ੍ਹ ਕੇ ਹਮਲਾ ਬੋਲਿਆ ਸੀ। ਇਕ ਟੀ.ਵੀ. ਚੈਨਲ ਦੇ ਪ੍ਰੋਗਰਾਮ ਵਿੱਚ ਜਦੋੱ ਵਿਸ਼ਵਾਸ ਤੋੱ ਪੁੱਛਿਆ ਗਿਆ ਕਿ ‘ਆਪ’ ਨੇ ਉਨ੍ਹਾਂ ਨੂੰ ਰਾਜ ਸਭਾ ਭੇਜਣ ਲਈ ਕਿਉੱ ਨਹੀਂ ਚੁਣਿਆ ਤਾਂ ਉਨ੍ਹਾਂ ਨੇ ਸ਼ਾਇਰਾਨਾ ਅੰਦਾਜ ਵਿੱਚ ਜਵਾਬ ਦਿੰਦੇ ਹੋਏ ਕਿਹਾ ਕਿ ਮੇਰੇ ਲਹਿਜੇ ਮੇ ਜੀ ਹੁਜੂਰ ਨਾ ਥਾ, ਇਸ ਸੇ ਜ਼ਿਆਦਾ ਮੇਰਾ ਕਸੂਰ ਨਾ ਥਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ