ਆਂਗਨਵਾੜੀ ਵਰਕਰਾਂ ਨੇ ਕੇਦਰ ਤੇ ਪੰਜਾਬ ਸਰਕਾਰ ਦੇ ਫੂਕੇ ਪੂਤਲੇ, ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 13 ਫਰਵਰੀ:
ਆਂਗਨਵਾੜੀ ਮੁਲਾਜ਼ਮ ਯੂਨੀਅਨ ਵਲੋਂ ਆਪਣੀਆਂ ਮੰਗਾਂ ਦੇ ਲਈ ਐਸ.ਡੀ.ਐਮ ਦਫਤਰ ਅੱਗੇ ਰੋਸ ਧਰਨਾ ਦੇਣ ਤੋਂ ਬਾਅਦ ਖਰੜ-ਰੋਪੜ ਰਾਸ਼ਟਰੀ ਰਾਜ ਮਾਰਗ ਤੇ ਚੱਕਾ ਜਾਮ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੂਤਲੇ ਫੂਕੇ। ਜਿਲ੍ਹਾ ਪ੍ਰਧਾਨ ਬਲਜੀਤ ਕੌਰ ਕੁਰਾਲੀ, ਬਲਾਕ ਪ੍ਰਧਾਨ ਰਜਵੰਤ ਕੌਰ ਨੇ ਦੱਸਿਆ ਕਿ ਪੰਜਾਬ / ਕੇਂਦਰ ਸਰਕਾਰ ਵਰਕਰਾਂ ਅਤੇ ਹੈਲਪਰਾਂ ਨੂੰ ਅੱਖੋ ਪਰੋਖੇ ਕਰੀ ਬੈਠੀ ਹੈ ਤੇ ਉਨ੍ਹਾਂ ਦਾ ਮਾਣ ਭੱਤਾ ਨਹੀਂ ਵਧਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰੀ ਪ੍ਰਾਇਮਰੀ ਜਮਾਤਾਂ ਵਿਚ ਦਾਖਲ ਕੀਤੇ ਬੱਚੇ ਆਂਗਨਵਾੜੀ ਕੇਂਦਰਾਂ ਵਿਚ ਵਾਪਸ ਭੇਜੇ ਜਾਣ, ਹੈਲਪਰਾਂ, ਵਰਕਰਾਂ ਨੂੰ ਲਾਭ ਦੇਣ ਵਾਲੇ ਬਿੱਲ ਪਾਸ ਕੀਤੇ ਜਾਣ ਅਤੇ ਐਨ.ਜੀ.ਓ.ਤਹਿਤ ਚੱਲਦੇ ਬਲਾਕ ਬਠਿੰਡਾ, ਸਰਵਰ ਖੂਈਆਂ ਜਿਨ੍ਹਾਂ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਨੂੰ ਵਾਪਸ ਵਿਭਾਗ ਤਹਿਤ ਲਿਆਂਦਾ ਜਾਵੇ।
ਆਂਗਨਵਾੜੀ ਵਰਕਰਾਂ, ਹੈਲਪਰਾਂ ਨੂੰ ਦਿੱਲੀ ਸਰਕਾਰ ਵਾਂਗ ਕ੍ਰਮਵਾਰ 10 ਹਜ਼ਾਰ ਅਤੇ 5 ਹਜ਼ਾਰ ਰੁਪਏ ਮਾਣ ਭੱਤਾ ਦਿੱਤਾ ਜਾਵੇ। ਇਸ ਤੋਂ ਪਹਿਲਾਂ ਸਮੂਹ ਹੈਲਪਰਾਂ, ਵਰਕਰਾਂ ਵਲੋਂ ਐਸ.ਡੀ.ਐਮ.ਦਫਤਰ ਅੱਗੇ ਇਕੱਠੀਆਂ ਹੋਈਆ ਜਿਨ੍ਹਾਂ ਨੇ ਰੋਸ ਧਰਨਾ ਦਿੱਤਾ ਅਤੇ ਰੋਸ ਮੁਜਾਹਰੇ ਕਰਦੀਆਂ ਹੋਈਆਂ ਬਾਹਰ ਖਰੜ ਰੋਪੜ ਹਾਈਵੇ ਸੜਕ ਤੇ ਇਕੱਠੀਆਂ ਹੋਈਆਂ ਜਿੱਥੇ ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਅਰਥੀਆਂ ਫੂਕੀਆਂ। ਸੜਕ ’ਤੇ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਖਰੜ ਦੇ ਤਹਿਸੀਲਦਾਰ ਤਰਸੇਮ ਸਿੰਘ ਮਿੱਤਲ ਨੇ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਭਰੋਸੇ ਤੋਂ ਬਾਅਦ ਧਰਨਾ ਸਮਾਪਿਤ ਕੀਤਾ। ਇਸ ਮੌਕੇ ਮਨਜੀਤ ਕੋਰ ਛੱਜੂਮਾਜਰਾ, ਰਜਵੰਤ ਕੌਰ ਬਰੌਲੀ, ਹਰਦੀਪ ਕੌਰ, ਮੇਹਰ ਕੌਰ, ਸਨਦੀਪ ਕੌਰ, ਰਮਨਦੀਪ ਕੌਰ, ਹਰਜਿੰਦਰ ਕੌਰ, ਨੀਸ਼ਾ ਰਾਣੀ, ਸੁਦਰਸ਼ਨ ਕੌਰ ਜਸਵੀਰ ਕੌਰ ਭਾਗੋਮਾਜਰਾ, ਭਿੰਦਰ ਕੌਰ, ਸਮੇਤ ਸਮੂਹ ਆਂਗਨਵਾੜੀ ਵਰਕਰਾਂ, ਹੈਲਪਰਾਂ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…