
‘ਆਪ’ ਆਗੂ ਨੇ ਬਲੌਂਗੀ ਵਿੱਚ ਮੱਛਰ ਮਾਰ ਦਵਾਈ ਦਾ ਛਿੜਕਾਓ ਕਰਵਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੁਲਾਈ:
ਸਮਾਜ ਸੇਵੀ ਅਤੇ ਆਪ ਆਗੂ ਮਨੀਸ਼ ਕੁਮਾਰ ਨੇ ਆਪਣੀ ਨਿੱਜੀ ਫੌਗਿੰਗ ਮਸ਼ੀਨ ਖਰੀਦ ਕੇ ਮੁਹਾਲੀ ਦੀ ਜੂਹ ਵਿੱਚ ਕਸਬਾ ਬਲੌਂਗੀ ਖੇਤਰ ਵਿੱਚ ਮੱਛਰ ਮਾਰ ਦਵਾਈ ਦਾ ਛਿੜਕਾਅ ਕੀਤਾ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨੀਸ਼ ਕੁਮਾਰ ਨੇ ਕਿਹਾ ਕਿ ਬਲੌਂਗੀ ਦੇ ਵਸਨੀਕਾਂ ਨੇ ਉਨ੍ਹਾਂ ਕੋਲ ਪਹੁੰਚ ਕਰਕੇ ਕਿਹਾ ਸੀ ਕਿ ਬਲੌਂਗੀ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਹੁਤ ਮੱਛਰ ਪੈਦਾ ਹੋ ਗਿਆ ਹੈ, ਇਸ ਲਈ ਇੱਥੇ ਮੱਛਰ ਮਾਰ ਦਵਾਈ ਦਾ ਛਿੜਕਾਅ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਨਿੱਜੀ ਤੌਰ ’ਤੇ ਇਹ ਫੌਗਿੰਗ ਮਸ਼ੀਨ ਖਰੀਦ ਕੇ ਬਲੌਂਗੀ ਪੁਲੀਸ ਸਟੇਸ਼ਨ, ਆਦਰਸ਼ ਕਲੋਨੀ ਬਲਾਕ ਬੀ, ਦਸਮੇਸ਼ ਮਾਰਕੀਟ, ਆਜ਼ਾਦ ਨਗਰ, ਅੰਬੇਦਕਰ ਕਲੋਨੀ ਵਿੱਚ ਮੱਛਰ ਮਾਰ ਦਵਾਈ ਦਾ ਛਿੜਕਾਅ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬਲੌਂਗੀ ਦੇ ਵੱਖ ਵੱਖ ਖੇਤਰਾਂ ਵਿੱਚ ਮੱਛਰ ਮਾਰ ਦਵਾਈ ਦਾ ਛਿੜਕਾਅ ਕੀਤਾ ਜਾਵੇਗਾ ਤਾਂ ਕਿ ਇਲਾਕਾ ਵਾਸੀਆਂ ਨੂੰ ਮੱਛਰਾਂ ਤੋੱ ਰਾਹਤ ਮਿਲੇ। ਇਸ ਮੌਕੇ ਬਲੌਂਗੀ ਕਾਲੋਨੀ ਦੇ ਪੰਚ ਵਿਜੈ ਪਾਠਕ ਵੀ ਮੌਜੂਦ ਸਨ।