Share on Facebook Share on Twitter Share on Google+ Share on Pinterest Share on Linkedin ਪੁਰਾਣੇ ਸਮੇਂ ਦੀ ਦੇਣ ਹੈ ਮੁਲਤਾਨੀ ਮਿੱਟੀ ਬਲਜਿੰਦਰ ਕੌਰ ਸ਼ੇਰਗਿੱਲ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੂਨ: ਦੇਸ਼ ਭਰ ਵਿੱਚ ਪੁਰਾਣੇ ਸਮੇਂ ਤੋਂ ਪ੍ਰਚੱਲਿਤ ਮੁਲਤਾਨੀ ਦੀ ਮਿੱਟੀ ਬਹੁਤ ਹੀ ਲਾਭਕਾਰੀ ਮੰਨੀ ਜਾਂਦੀ ਰਹੀ ਹੈ। ਸਾਡੇ ਪੂਰਵਜਾਂ ਤੋਂ ਸਾਨੂੰ ਇਸ ਮਿੱਟੀ ਬਾਰੇ ਗਿਆਨ ਹੋਇਆ। ਸਾਡੇ ਸਮਾਜ ਵਿੱਚ ਮੁਲਤਾਨੀ ਮਿੱਟੀ ਦਾ ਅਹਿਮ ਯੋਗਦਾਨ ਰਿਹਾ ਹੈ। ਪੁਰਾਣੇ ਸਮਿਆਂ ਵਿੱਚ ਅਲੱਗ ਅਲੱਗ ਤਰੀਕਿਆਂ ਨਾਲ ਇਸ ਮਿੱਟੀ ਨੂੰ ਵਰਤੋਂ ਵਿੱਚ ਲਿਆਇਆ ਜਾਂਦਾ ਸੀ। ਵੈਦਾਂ ਅਨੁਸਾਰ ਇਸ ਮਿੱਟੀ ਨੂੰ ਸੁੰਦਰਤਾ ਲਈ ਵੀ ਪ੍ਰਯੋਗ ਕੀਤਾ ਜਾਂਦਾ ਸੀ। ਸਾਡੇ ਘਰਾਂ ਵਿੱਚ ਅੌਰਤਾਂ ਕੋਲ ਸਾਜ-ਸਜਾਵਟ ਲਈ ਜਾਂ ਰੰਗ ਨੂੰ ਨਿਖਾਰ ਤੇ ਚਮਕ ਲਿਆਉਣ ਲਈ ਕੋਈ ਪਦਾਰਥ ਨਹੀਂ ਹੁੰਦੇ ਸੀ। ਤਦ ਵੈਦਾਂ ਜਾਂ ਮਾਹਿਰਾਂ ਅਨੁਸਾਰ ਇਸ ਮਿੱਟੀ ਨੂੰ ਚਿਹਰੇ ਦੀ ਸੁੰਦਰਤਾ ਤੇ ਵਾਲਾਂ ਦੀ ਚਮਕ ਲਿਆਉਣ ਲਈ ਵਰਤਿਆ ਜਾਂਦਾ ਸੀ। ਇਹ ਮਿੱਟੀ ਉਦੋੱ ਸਖਤ (ਸੌਲਿਡ) ਮਿਲਦੀ ਸੀ ਇਸਨੂੰ ਥੋੜੀ ਦੇਰ ਪਾਣੀ ਵਿੱਚ ਰੱਖ ਕੇ ਘੋਲ ਕੇ ਰੱਖਿਆ ਜਾਂਦਾ ਸੀ ਅਤੇ ਫਿਰ ਇਹ ਲੇਪ ਤਿਆਰ ਕਰ ਚਿਹਰੇ ਉੱਤੇ ਲਗਾਇਆ ਜਾਂਦਾ ਸੀ। ਇਸ ਲੇਪ ਰਾਂਹੀ ਚਿਹਰੇ ਉੱਤੇ ਚਮਕ ਜਾਂ ਨਿਖਾਰ ਆ ਜਾਂਦਾ ਸੀੇ। ਅੱਜ ਕੱਲ੍ਹ ਇਸ ਨੂੰ ਮੁਲਤਾਨੀ ਮਿੱਟੀ ਦਾ ਫੇਸ ਪੈਕ ਵੀ ਕਹਿੰਦੇ ਹਨ। ਇਹ ਅਜੌਕੇ ਦੌਰ ਵਿੱਚ ਪਾਊਡਰ ਦੇ ਰੂਪ ਵਿੱਚ ਆਸਾਨੀ ਨਾਲ ਮਿਲ ਜਾਂਦੀ ਹੈ। ਜੇਕਰ ਅਸੀਂ ਆਪਣੇ ਪਿਛੋਕੜ ਤੇ ਝਾਤ ਮਾਰੀਏ ਤਾਂ ਸਾਨੂੰ ਮੁਲਤਾਨੀ ਮਿੱਟੀ ਸਕੂਲਾਂ ਵਿੱਚ ਵੀ ਜਰੂਰੀ ਹੁੰਦੀ ਸੀ। ਇਹ ਜਰੂਰਤ ਬੱਚਿਆਂ ਨੂੰ ਪ੍ਰਾਇਮਰੀ ਸਕੂਲਾਂ ਵਿੱਚ ਰਹਿੰਦੀ ਸੀ। ਪੁਰਾਣੇ ਦੌਰ ਵਿੱਚ ਬਹੁਤੀਆਂ ਸਹੂਲਤਾਂ ਨਾ ਹੋਣ ਕਾਰਨ ਬੱਚਿਆਂ ਨੂੰ ਇੱਕ ਲਕੜੀ ਦੀ ਫੱਟੀ ਬਣਾ ਕੇ ਜਾ ਬਣੀ ਹੋਈ ਲਿਆ ਕੇ ਦਿੱਤੀ ਜਾਂਦੀ ਸੀ। ਉਦੋਂ ਇਹਨਾਂ ਫੱਟੀਆਂ ਦੀ ਵਰਤੋਂ ਵੀ ਬਹੁਤ ਹੁੰਦੀ ਸੀ। ਬੱਚੇ ਆਪਣੀ ਫੱਟੀ ਉੱਤੇ ਮੁਲਤਾਨੀ ਮਿੱਟੀ ਜਾਂ ਗਾਚਣੀ ਨਾਲ ਸਾਫ- ਸੁਥਰੀ ਬਣਾ ਕਿ ਉਸ ਨੂੰ ਲੇਪ ਕਰ ਸੁਕਾ ਕੇ ਸਕੂਲੇ ਲੈ ਕੇ ਜਾਂਦੇ ਸੀ। ਇਸ ਫੱਟੀ ਦੇ ਸੁਕਣ ਤੋਂ ਬਾਅਦ ਇਸ ਉੱਤੇ ਸਿਆਹੀ ਨਾਲ ਸਕੂਲ ਦਾ ਕੰਮ ਲਿਖਿਆ ਜਾਂਦਾ ਸੀ। ਇਹ ਰੋਜਾਨਾ ਧੋਤੀ ਜਾਂਦੀ ਸੀ ਤੇ ਉਸ ਉੱਤੇ ਰੋਜਾਨਾ ਨਵਾਂ ਲੇਪ ਵੀ ਕੀਤਾ ਜਾਂਦਾ ਸੀ। ਉਦੋੱ ਮੁਲਤਾਨੀ ਮਿੱਟੀ ਦੀ ਵਰਤੋਂ ਬਹੁਤ ਜਿਆਦਾ ਹੁੰਦੀ ਸੀ। ਆਮ ਹੀ ਦੁਕਾਨਾਂ ਜਾਂ ਹੱਟੀਆਂ ਉੱਤੇ ਥੈਲਿਆਂ ਦੇ ਥੈਲੇ ਭਰੇ ਦੇਖੇ ਜਾਂਦੇ ਸੀ। ਕਈ ਲੋਕ ਤਾਂ ਇਸ ਨੂੰ ਚੁੱਕ ਕੇ ਮੂੰਹ ਵਿੱਚ ਵੀ ਪਾ ਲੈਂਦੇ ਸੀ ਕਿਉਂਕਿ ਇਹ ਖਾਣ ਨੂੰ ਸਵਾਦਿਸ਼ਟ ਵੀ ਲੱਗਦੀ ਸੀ। ਉਦੋਂ ਇਹਨਾਂ ਦੁਕਾਨਾਂ ਜਾਂ ਹੱਟੀਆਂ ਉੱਤੇ ਆਮ ਪਾਈ ਜਾਂਦੀ ਸੀ ਪ੍ਰੰਤੂ ਅਜੋਕੇ ਦੌਰ ਅਨੁਸਾਰ ਇਸ ਮਿੱਟੀ ਦੀ ਵਰਤੋਂ ਭਾਵੇਂ ਸਕੂਲਾਂ ਲਈ ਨਹੀਂ ਰਹੀ ਪ੍ਰੰਤੂ ਇਸ ਦੀ ਵਰਤੋੱ ਫੇਸ ਪੈਕ (ਪਾਊਡਰ) ਦੇ ਰੂਪ ਵਿੱਚ ਪਾਰਲਰਾਂ ਉੱਤੇ ਬਹੁਤ ਜਿਆਦਾ ਕੀਤੀ ਜਾਂਦੀ ਹੈ। ਅੱਤ ਦੀ ਗਰਮੀ ਵਿੱਚ ਸਾਡੇ ਸਰੀਰ ਉੱਤੇ ਪਿੱਤ ਜਾਂ ਗਾਮੋਨੀਆਂ ਹੋ ਜਾਂਦਾ ਹੈ। ਉਸ ਦੇ ਬਚਾਉ ਲਈ ਪੁਰਾਣੇ ਸਮਿਆਂ ਅਨੁਸਾਰ ਮੁਲਤਾਨੀ ਮਿੱਟੀ ਦਾ ਉਪਯੋਗ ਕੀਤਾ ਜਾਂਦਾ ਸੀ। ਇਸ ਮਿੱਟੀ ਦਾ ਪਾਊਡਰ ਬਣਾ ਕਿ ਲੇਪ ਤਿਆਰ ਕੀਤਾ ਜਾਂਦਾ ਸੀ। ਜਿੱਥੇ ਜਿੱਥੇ ਪਿੱਤ ਜਾਂ ਗਾਮੋਨੀਆਂ ਹੋਇਆ ਹੁੰਦਾ ਸੀ ਇਹ ਲੇਪ ਸਰੀਰ ਉੱਤੇ ਮਲ ਦਿੱਤਾ ਜਾਂਦਾ ਸੀ। ਇਸ ਦੇ ਸੁਕਣ ਤੋੱ ਬਾਅਦ ਇਸ ਨੂੰ ਉਤਾਰ ਦਿੱਤਾ ਜਾਂਦਾ ਸੀ ਕਿਉਂਕਿ ਇੱਕ ਤਾਂ ਮੁਲਤਾਨੀ ਮਿੱਟੀ ਦੀ ਤਾਸੀਰ ਠੰਡੀ ਹੁੰਦੀ ਹੈ ਤੇ ਉਤੋੱ ਇਹ ਚਮਕ ਦਾ ਵੀ ਕੰਮ ਕਰਦੀ ਹੈ। ਇਸ ਦੇ ਠੰਡੇ ਹੋਣ ਕਰਕੇ ਇਹ ਸਰੀਰ ਉੱਤੇ ਲਗਾਈ ਜਾਂਦੀ ਸੀ। ਇਸ ਨਾਲ ਬਹੁਤ ਫਾਇਦਾ ਹੁੰਦਾ ਸੀ। ਅਜੌਕੇ ਦੌਰ ਵਿੱਚ ਭਾਵੇਂ ਇਸ ਗੱਲ ਦੀ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੋਵੇਗੀ। ਜੇਕਰ ਜਾਣਕਾਰੀ ਹੋਵੇਗੀ ਵੀ ਤਾਂ ਇਸ ਦਾ ਇਸਤੇਮਾਲ ਬਹੁਤ ਘੱਟ ਗਿਆ ਹੈ। ਕੋਈ ਵਿਰਲਾ ਹੀ ਸਰੀਰ ਉੱਤੇ ਇਹ ਲੇਪ ਲਗਾਉੱਦਾ ਹੋਵੇਗਾ। ਸਾਡੀ ਨਵੀਂ ਪੀੜੀ ਜਾਂ ਅਜੋਕਾ ਦੌਰ ਨਵੇਂ ਨਵੇਂ ਪ੍ਰੋਡੈਕਟਾਂ ਦਾ ਇਸਤੇਮਾਲ ਕਰਦਾ ਹੈ। ਉਨਾਂ ਨੂੰ ਆਪਣੀ ਮੁਲਤਾਨੀ ਮਿੱਟੀ ਬਾਰੇ ਜਾਣਕਾਰੀ ਨਹੀਂ ਹੁੰਦੀ ਜੇਕਰ ਜਾਣਕਾਰੀ ਕਿਸੇ ਕੋਲ ਹੈ ਵੀ ਤਾਂ ਇਸ ਨੂੰ ਲਗਾਉਣ ਦਾ ਸਮਾਂ ਹੀ ਨਹੀਂ ਹੁੰਦਾ। ਸਾਡੀ ਸਾਂਝ ਇਸ ਮਿੱਟੀ ਨਾਲ ਬਣੀ ਰਹਿਣੀ ਬਹੁਤ ਜਰੂਰੀ ਹੈ। ਇਹ ਮਿੱਟੀ ਸਾਨੂੰ ਆਪਣੀ ਸਭਿਅਤਾ ਨਾਲ ਜੋੜੀ ਰੱਖਦੀ ਹੈ ਅਤੇ ਆਪਣੇ ਪਿਛੋਕੜ ਦੀ ਆਮਿਦ ਵੀ ਕਰਵਾਉਂਦੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ