ਮੇਜਰ ਹਰਿੰਦਰਪਾਲ ਸਿੰਘ ਦੀ ਸਾਲਾਨਾ ਬਰਸੀ 13 ਅਪਰੈਲ ਨੂੰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਪਰੈਲ:
ਦੇਸ਼ ਤੇ ਕੌਮ ਲਈ ਬਹਾਦਰੀ ਨਾਲ ਜੂਝਦਿਆਂ ਕੁਰਬਾਨ ਹੋਣ ਵਾਲਿਆਂ ਦਾ ਨਾਂ ਹਮੇਸ਼ਾ ਇਤਿਹਾਸਕ ਦੇ ਸੁਨਹਿਰੇ ਪੰਨਿਆਂ ’ਤੇ ਲਿਖਿਆ ਜਾਂਦਾ ਹੈ। ਅਜਿਹਾ ਹੀ ਇੱਕ ਨਾਂ ਖਰੜ ਦੇ ਜੰਮਪਲ ਮੇਜਰ ਹਰਿੰਦਰਪਾਲ ਸਿੰਘ ਹੈ। ਜਿਨ੍ਹਾਂ ਨੇ ਚੜ੍ਹਦੀ ਉਮਰੇ ਆਪਣੇ ਦੇਸ਼ ਲਈ ਆਪਣੇ ਲਹੂ ਦੀ ਆਹੂਤੀ ਦੇ ਕੇ ਵਿਲੱਖਣ ਮਿਸਾਲ ਪੈਦਾ ਕੀਤੀ। ਮੇਜਰ ਹਰਿੰਦਰਪਾਲ ਸਿੰਘ ਦਾ ਜਨਮ 9 ਸਤੰਬਰ 1969 ਨੂੰ ਮੁੰਡੀ ਖਰੜ ਵਿੱਚ ਹੋਇਆ ਅਤੇ 13 ਅਪਰੈਲ 1999 ਨੂੰ ਜਦੋਂ ਸਮੁੱਚਾ ਖਾਲਸਾ ਪੰਥ 300 ਸਾਲਾ ਖਾਲਸਾ ਸਾਜਨਾ ਦਿਵਸ ਜੋਸ਼ੋ ਖਰੋਸ਼ ਨਾਲ ਮਨਾ ਰਿਹਾ ਸੀ ਤਾਂ ਉਸ ਦਿਨ ਸ੍ਰੀ ਨਗਰ ਵਿੱਚ ਅਤਿਵਾਦੀਆਂ ਨਾਲ ਲੋਹਾ ਲੈਂਦਿਆਂ ਮੇਜਰ ਹਰਿੰਦਰਪਾਲ ਸਿੰਘ ਆਪਣੇ ਦੇਸ਼ ਲਈ ਜੂਝਦੇ ਹੋਏ ਸ਼ਹੀਦ ਹੋਏ। ਉਨ੍ਹਾਂ ਦੀ ਸ਼ਹਾਦਤ ਮਗਰੋਂ 15 ਅਗਸਤ 1999 ਨੂੰ ਰਾਸ਼ਟਰਪਤੀ ਵੱਲੋਂ ਮੇਜਰ ਨੂੰ ਸ਼ੌਰਿਆ ਚੱਕਰ ਨਾਲ ਨਿਵਾਜਿਆ ਗਿਆ।
ਸ਼ਹੀਦ ਮੇਜਰ ਦੇ ਪਿਤਾ ਕੈਪਟਨ (ਸੇਵਾਮੁਕਤ) ਹਰਪਾਲ ਸਿੰਘ ਨੇ ਦੱਸਿਆ ਕਿ ਮੇਜਰ ਹਰਿੰਦਰਪਾਲ ਸਿੰਘ ਦੀ ਸਾਲਾਨਾ ਬਰਸੀ 13 ਅਪਰੈਲ ਨੂੰ ਚੰਡੀਗੜ੍ਹ ਦੇ ਸੈਕਟਰ-34 ਸਥਿਤ ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਵਿੱਚ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਵੇਰੇ 11:30 ਵਜੇ ਤੋਂ ਦੁਪਹਿਰ 1 ਵਜੇ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ ਅਤੇ ਰਾਗੀ ਜਥੇ ਵੱਲੋਂ ਕੀਰਤਨ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ ਬੀਡੀਪੀਓ ਧਨਵੰਤ ਸਿੰਘ ਦੀ ਭਾਲ ਵਿ…