ਸੀਜੀਸੀ ਲਾਂਡਰਾਂ ਦਾ ਸਾਲਾਨਾ ਦੋ ਰੋਜ਼ਾ ਫੈਸਟ ਪਰਿਵਰਤਨ 30 ਅਕਤੂਬਰ ਤੋਂ ਹੋਵੇਗਾ ਸ਼ੁਰੂ

ਨਬਜ਼-ਏ-ਪੰਜਾਬ, ਮੁਹਾਲੀ, 20 ਅਕਤੂਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿਖੇ 30 ਅਤੇ 31 ਅਕਤੂਬਰ ਨੂੰ ਸਾਲਾਨਾ ਟੈਕਨੋ ਕਲਚਰਲ ਫੈਸਟ ‘ਪਰਿਵਰਤਨ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਵਿਸ਼ਾ ‘ਪਰਿਵਰਤਨ ਅਪਣਾਓ-ਸੰਭਾਵਨਾਵਾਂ ਨੂੰ ਜਗਾਓ (ਇੰਮਬ੍ਰੇਸ ਚੇਂਜ-ਇਗਨਾਈਟ ਪਾਸੇਬਿਲਟੀਜ਼) ’ਤੇ ਆਧਾਰਿਤ ਰਿਹਾ। ਇਸ ਆਗਾਮੀ ਫੈਸਟ ਦਾ ਪੋਸਟਰ ਅੱਜ ਸੀਜੀਸੀ ਲਾਂਡਰਾਂ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਵੱਲੋਂ ਸੰਸਥਾ ਦੇ ਸਮੂਹ ਵਿਦਿਆਰਥੀਆਂ, ਡੀਨ ਅਤੇ ਡਾਇਰੈਕਟਰਾਂ ਦੀ ਹਾਜ਼ਰੀ ਵਿੱਚ ਜਾਰੀ ਕੀਤਾ ਗਿਆ। ਇਹ ਵਿਸ਼ੇਸ਼ ਪ੍ਰੋਗਰਾਮ ਭਾਗੀਦਾਰਾਂ ਨੂੰ ਤਕਨੀਕੀ, ਗੈਰ ਤਕਨੀਕੀ ਅਤੇ ਸੱਭਿਆਚਾਰਕ ਸ਼੍ਰੇਣੀਆਂ ਤਹਿਤ ਆਯੋਜਿਤ ਮੁਕਾਬਲਿਆਂ ਵਿੱਚ ਭਾਗ ਲੈ ਕੇ ਆਪਣਾ ਹੁਨਰ ਪੇਸ਼ ਕਰਨ ਅਤੇ ਦਿਲਚਸਪ ਇਨਾਮ ਜਿੱਤਣ ਦੇ ਵਿਲੱਖਣ ਮੌਕੇ ਪ੍ਰਦਾਨ ਕਰੇਗਾ। ਇਸ ਸਮਾਗਮ ਦੀ ਇੱਕ ਹੋਰ ਖ਼ਾਸੀਅਤ ਇਹ ਹੈ ਕਿ ਇਸ ਮੌਕੇ ਪ੍ਰਸਿੱਧ ਕਲਾਕਾਰਾਂ ਗੁਰਨਾਮ ਭੁੱਲਰ, ਬੱਬਲ ਰਾਏ ਅਤੇ ਜੱਸੀ ਗਿੱਲ ਦੁਆਰਾ ਲਾਈਵ ਗਾਇਕੀ ਵੀ ਸ਼ਾਮਲ ਹੋਵੇਗੀ।
ਸੀਜੀਸੀ ਦੇ ਵਿਦਿਆਰਥੀ ਅਤੇ ਫੈਕਲਟੀ ਮੈਂਬਰ ਪ੍ਰੋਗਰਾਮ ਦੇ ਵਿਸ਼ੇ ਮੁਤਾਬਕ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕਰਨਗੇ। ਇਨ੍ਹਾਂ ਗਤੀਵਿਧੀਆਂ ਵਿੱਚ ਨੁੱਕੜ ਨਾਟਕ, ਫਲੈਸ਼ ਮੋਬ ਪ੍ਰਦਰਸ਼ਨ, ਪਾਣੀ ਦੀ ਸੰਭਾਲ ਬਾਰੇ ਸਕੂਲਾਂ ਵਿੱਚ ਜਾਗਰੂਕਤਾ ਸੈਸ਼ਨ, ਬਾਜਰੇ ਨੂੰ ਖੁਰਾਕ ਵਿੱਚ ਸ਼ਾਮਲ ਕਰਕੇ ਸਿਹਤਮੰਦ ਜੀਵਨ ਜਾਂਚ ਅਤੇ ਸਕਾਰਾਤਮਕ ਤਬਦੀਲੀ ਲਿਆਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਵਰਗੀ ਡਿਜੀਟਲ ਟੈਕਨਾਲੋਜੀ ਨੂੰ ਅਪਣਾਉਣ, ਸਟਾਰਟਅੱਪ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਨਵੀਨਤਾ ਅਤੇ ਉੱਦਮਤਾ ਵਿੱਚ ਦਿਲਚਸਪੀ ਲੈਣ ਨੂੰ ਬੜ੍ਹਾਵਾ ਦੇਣਾ ਸ਼ਾਮਲ ਹੈ।
ਇਸ ਮੌਕੇ ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਸਾਲ ਦਾ ਥੀਮ ਸਾਨੂੰ ਬਦਲਾਅ ਪ੍ਰਤੀ ਖੁੱਲੇ ਦਿਮਾਗ ਵਾਲੇ ਰਵੱਈਏ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਦਾ ਹੈ ਜੋ ਉਮੀਦ ਅਤੇ ਸਰਬਪੱਖੀ ਤਰੱਕੀ ਦਾ ਧੁਰਾ ਹੈ। ਅੰਤ ਵਿੱਚ ਉਨ੍ਹਾਂ ਨੇ ਸੀਜੀਸੀ ਦੀ ਟੀਮ ਨੂੰ ‘ਪਰਿਵਰਤਨ’ ਦੇ ਸਫ਼ਲ ਆਯੋਜਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਸਫ਼ਾਈ ਮਜ਼ਦੂਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 2 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਸਫ਼ਾਈ ਮਜ਼ਦੂਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 2 ਮੁਲਜ਼ਮ ਕਾਬੂ ਮੁਲਜ਼ਮਾਂ ਨੇ ਕੁਲਹਾੜੀ …