nabaz-e-punjab.com

ਜ਼ਿਲ੍ਹਾ ਮੁਹਾਲੀ ਵਿੱਚ ਅੰਗਰੇਜ਼ੀ ਤੇ ਦੇਸੀ ਸ਼ਰਾਬ ਦੇ ਠੇਕਿਆਂ ਦੀ ਬੋਲੀ 26 ਮਾਰਚ ਨੂੰ

ਲਾਂਡਰਾਂ ਨੇੜਲੇ ਰਾਏ ਮੈਰਿਜ਼ ਫਾਰਮ ਵਿੱਚ ਪਾਰਦਰਸ਼ੀ ਢੰਗ ਨਾਲ ਹੋਵੇਗੀ ਠੇਕਿਆਂ ਦੀ ਖੁੱਲ੍ਹੀ ਬੋਲੀ: ਪਰਮਜੀਤ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ:
ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ ਐਸ.ਏ.ਐਸ. ਨਗਰ ਪਰਮਜੀਤ ਸਿੰਘ ਨੇ ਵਿਸੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਲਈ 211 ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਲਈ ਡਰਾਅ 26 ਮਾਰਚ ਨੂੰ ਲਾਂਡਰਾਂ ਖਰੜ ਰੋਡ ਸਥਿਤ ਰਾਏ ਫਾਰਮ ਵਿਖੇ ਪਾਰਦਰਸ਼ੀ ਢੰਗ ਨਾਲ ਕੱਢੇ ਜਾਣਗੇ। ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ ਨੇ ਦੱਸਿਆ ਕਿ ਠੇਕਿਆਂ ਦੀ ਨਿਲਾਮੀ ਲਈ 23 ਮਾਰਚ ਤੱਕ ਆਬਕਾਰੀ ਤੇ ਕਰ ਭਵਨ ਸੈਕਟਰ 69ਵਿਖੇ ਲਾਟਰੀ ਪਾਈ ਜਾ ਸਕਦੀ ਅਤੇ ਲਾਟਰੀ ਫੀਸ ਸ਼ਹਿਰੀ ਅਤੇ ਪੇਂਡੂ ਖੇਤਰਾਂ ਲਈ ਪ੍ਰਤੀ ਗਰੁੱਪ 18 ਹਜ਼ਾਰ ਰੁਪਏ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਗਰੁੱਪਾਂ ਦਾ ਸਾਇਜ਼ ਪਹਿਲਾਂ ਨਾਲੋਂ ਛੋਟਾ ਕੀਤਾ ਗਿਆ ਹੈ ਅਤੇ ਵੱਧ ਤੋਂ ਵੱਧ 05 ਕਰੋੜ ਰੁਪਏ ਦਾ ਇੱਕ ਗਰੁੱਪ ਬਣਾਇਆ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਲਾਇਸੈਂਸੀ ਹਿੱਸਾ ਲੈ ਸਕਣ।
ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ ਨੇ ਦੱਸਿਆ ਕਿ ਸਾਲ 2017-18 ਵਿਚ ਦੇਸੀ ਸ਼ਰਾਬ ਦਾ 25 ਲੱਖ 58 ਹਜਾਰ 618 ਪਰੂਫ ਲੀਟਰ ਕੋਟਾ ਸੀ ਅਤੇ ਹੁਣ ਇਸ ਸਾਲ 19 ਲੱਖ 68 ਹਜਾਰ ਹੋਵੇਗਾ ਅਤੇ ਪਿਛਲੇ ਸਾਲ ਅੰਗ੍ਰੇਜ਼ੀ ਆਈ.ਐਮ.ਐਫ.ਐਲ ਕੋਟਾ 19 ਲੱਖ 34 ਹਜਾਰ 345 ਪਰੂਫ ਲੀਟਰ ਸੀ। ਜਦਕਿ ਇਸ ਸਾਲ 15 ਲੱਖ 30 ਹਜਾਰ ਪਰੂਫ ਲੀਟਰ ਕੋਟਾ ਰੱਖਿਆ ਗਿਆ ਹੈ। ਇਸੇ ਤਰ੍ਹਾਂ ਸਾਲ 2017-18 ਲੀਟਰ ਬੀਅਰ ਦਾ ਕੋਟਾ 18 ਲੱਖ 55 ਹਜਾਰ 73 ਸੀ ਅਤੇ ਇਸ 14 ਲੱਖ 78 ਹਜ਼ਾਰ 235 ਪਰੂਫ ਲੀਟਰ ਕੋਟਾ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੇਸ਼ੀ ਸਰਾਬ ਦੇ ਕੋਟੇ ਵਿਚ 23 ਫੀਸਦੀ ਕਟੌਤੀ ਅਤੇ ਅੰਗ੍ਰੇਜੀ ਵਿਚ 21 ਫੀਸਦੀ ਅਤੇ ਬੀਅਰ ਵਿਚ 20 ਫੀਸਦੀ ਕਟੌਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਡਰਾਅ ਵਿਚ ਭਾਗ ਲੈਣ ਵਾਲਿਆਂ ਦਾ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…