ਦਿਵਿਆਂਗ ਵਿਅਕਤੀਆਂ ਦੀ ਚੋਣ ਪ੍ਰਕਿਰਿਆ ਵਿੱਚ ਸ਼ਮੂਲੀਅਤ ਲਈ ਚਲਾਈ ਜਾਵੇਗੀ ਮੁਹਿੰਮ: ਡਾ.ਐਸ ਕਰੁਣਾ ਰਾਜੂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 23 ਅਪਰੈਲ:
ਚੋਣ ਪ੍ਰਕਿਰਿਆ ਵਿੱਚ ਦਿਵਿਆਂਗ (ਪਰਸਨ ਵਿਦ ਡਿਸਅਬਿਲਟੀ) ਵਿਅਕਤੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਨਾਉਣ ਲਈ ਅੱਜ ਇਥੇ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੀ ਇਕ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆ ਡਾ. ਰਾਜੂ ਨੇ ਕਿਹਾ ਕਿ ਭਾਰਤ ਦੇ ਮੁਖ ਚੋਣ ਕਮਿਸ਼ਨ ਨੇ ਫੈਸਲਾ ਕੀਤਾ ਹੈ ਸਾਲ 2019 ਵਿਚ ਹੋਣ ਵਾਲੀਆ ਆਮ ਚੋਣਾਂ ਦੋਰਾਨ ਦਿਵਿਆਂਗ ਵੋਟਰਾਂ ਦੀ ਸ਼ਮੂਲੀਅਤ ਯਕੀਨੀ ਬਾਣਾਈ ਜਾਵੇਗੀ ਇਸ ਲਈ ਚੋਣ ਰਜਿਸਟਰੇਸ਼ਨ ਅਫ਼ਸਰਾਂ ਵੱਲੋਂ ਘਰ ਘਰ ਜਾ ਕੇ ਅਜਿਹੇ ਵੋਟਰਾਂ ਦੀ ਪਹਿਚਾਣ ਲਈ ਸਰਵੇਖਣ ਕੀਤਾ ਜਾਵੇਗਾ ਅਤੇ ਇਸ ਗੱਲ ਦਾ ਪਤਾ ਲਗਾਇਆ ਜਾਵੇਗਾ ਕਿ ਉਸ ਅਧੀਨ ਆਉਦੇ ਖੇਤਰ ਦੇ ਦਿਵਿਆਂਗ ਵਿਅਕਤੀ ਨੂੰ ਵੋਟ ਕਰਨ ਲਈ ਕਿਸ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੈ।
ਮੱੁਖ ਚੋਣ ਅਫ਼ਸਰ ਨੇ ਕਿਹਾ ਕਿ ਰਾਜ ਦੇ ਦਿਵਿਆਂਗ ਵੋਟਰਾਂ ਨੁੰ ਵੋਟ ਦੀ ਮਹਤੱਤਾ ਤੋਂ ਜਾਣੂ ਕਰਵਾਉਣ ਲਈ ਰਾਜ ਵਿੱਚ 1992 ਵੋਟਰ ਸਾਖਰਤਾ ਕਲੱਬ ਬਣਾਏ ਗਏ ਹਨ ਜਿਨ੍ਹਾਂ ਦੇ ਕੁੱਲ 40196 ਮੈਂਬਰ ਹਨ। ਇਸ ਤੋਂ ਇਲਾਵਾ ਦਿਵਿਆਂਗ ਵੋਟਰਾਂ ਲਈ ਰਾਜ ਵਿੱਚ ਹਲਕਾ ਵਾਈਜ ਨਾਮਜਦ ਅਧਿਕਾਰੀ ਨਿਯੁਕਤ ਕੀਤੇ ਗਏ ਹਨ ਜੋ ਕਿ ਯੋਗ ਦਿਵਿਆਂਗ ਵੋਟਰਾਂ ਦਾ ਨਾਮ ਰਜਿਸਟਰ ਕਰਨਾਂ ਯਕੀਨੀ ਬਨਾਉਣਗੇ ਅਤੇ ਵੋਟ ਪਾਉਣ ਲਈ ਉਨ੍ਹਾਂ ਦੀ ਲੋੜ ਅਨੁਸਾਰ ਪੋਲਿੰਗ ਬੂਥ ਤੇ ਪ੍ਰਬੰਧ ਕਰਨਗੇ।
ਉਨ੍ਹਾਂ ਕਿਹਾ ਕਿ ਹਰੇਕ ਦਿਵਿਆਂਗ ਵੋਟਰ ਦੀ ਸਹਾਇਤਾ ਲਈ ਐਨ.ਵਾਈ.ਕੇ, ਐਨ.ਐਸ.ਐਸ, ਐਨ.ਸੀ.ਸੀ. ਅਤੇ ਐਨ. ਜੀ.ਉਜ਼ ਦੇ ਵਲੰਟੀਅਰਜ਼ ਨੂੰ ਲਗਾਇਆ ਜਾਵੇਗਾ ਅਤੇ ਪੋਲਿੰਗ ਸਟੇਸ਼ਨਾਂ ਦਿਵਿਆਂਗ ਲਈ ਲੋੜੀਂਦੀਆਂ ਸਹੂਲਤਾਂ ਜਿਵੇ ਕਿ ਰੈਪ ਦੀ ਸੁਵਿਧਾ, ਵੀਲ ਚੇਅਰ,ਡਾਕਟਰੀ ਸਹਾਇਤਾ , ਪੀਣ ਵਾਲੇ ਪਾਣੀ ਦਾ ਪ੍ਰਬੰਧ, ਪਖਾਨਿਆ ਦੀ ਸਹੂਲਤ ਲਾਜਮੀ ਤੋਰ ਤੇ ਮੁਹੱਈਆ ਕਰਵਾਈਆ ਜਾਣਗੀਆਂ।
ਮੀਟਿੰਗ ਵਿੱਚ ਭਾਗ ਲੇ ਰਹੇ ਇੰਸਟਚਿਊਟ ਫਾਰ ਬਲਾਇੰਡ ਸੈਕਟਰ 26 ਦੇ ਪ੍ਰਿੰਸੀਪਲ ਸ਼੍ਰੀ ਜਗਨਨਾਥ ਸਿੰਘ ਜਾਯਰਾ ਨੇ ਇਸ ਮੌਕੇ ਬੋਲਦਿਆ ਵਿਸੇਸ਼ ਤੋਰ ਤੇ ਨੇਤਰਹੀਣ ਵੋਟਰਾਂ ਦੀ ਮੁਸ਼ਕਲਾਂ ਤੋਂ ਜਾਣੂ ਕਰਵਾਉਦਿਆ ਕਿਹਾ ਕਿ ਨੇਤਰਹਣਿ ਵੋਟਰਾਂ ਲਈ ਬੈਲਟ ਪੇਪਰ ਬਰੇਲ ਭਾਸ਼ਾ ਵਿੱਚ ਛਪਾਇਆ ਜਾਵੇ, ਉਸ ਨਾਲ ਕਿਸੇ ਸਹਾਇਕ ਨੂੰ ਆਉਣ ਦੀ ਸਹੂਲਤ ਦਿੱਤੀ ਜਾਵੇ। ਬਹਿਰੇ ਵੋਟਰਾਂ ਲਈ ਸੰਕੇਤਕ ਭਾਸ਼ਾ ਵਿੱਚ ਮਾਹਿਰ ਮੁਹੱਈਆ ਕਰਵਾਏ ਜਾਣ, ਤੁਰਨ ਫਿਰਨ ਵਿੱਚ ਅਸਮਰਥ ਵੋਟਰਾਂ ਨੂੰ ਧਿਆਨ ਵਿੱਚ ਰੱਖ ਕੇ ਪਹਿਲੀ ਮੰਜਿਲ ਤੇ ਹੀ ਬਣਾਏ ਜਾਣ।
ਇਸ ਮੌਕੇ ਬੋਲਦਿਆਂ ਡਾਇਰੈਕਟਰ ਹਾਇਰ ਐਜੂਕੇਸ਼ਨ ਹਰਜੀਤ ਸਿੰਘ ਨੇ ਕਿਹਾ ਕਿ ਡਿਸਅਬਿਲਟੀ ਐਕਟ 2016 ਦੇ ਮੱਦੇਨਜ਼ਰ ਰਾਜ ਕੇ ਸਾਰੇ ਕਾਲਾਜਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਦਿਵਆਂਗ ਵਿਅਕਤੀਆਂ ਦੇ ਅਧਿਕਾਰਾਂ ਸਬੰਧੀ ਕਾਲਜ ਅਹਾਤੇ ਦੇ ਮਹੱਤਵਪੂਰਨ ਸਥਾਨਾਂ ਤੇ ਬੋਰਡ ਲਗਾਉਣ। ਇਸ ਤੋਂ ਇਲਾਵਾ ਰਾਜ ਦੀਆਂ 60 ਫੀਸਦੀ ਸਿੱਖਿਆ ਸੰਸਥਾਵਾਂ ਵਿੱਚ ਵਿਅਕਤੀਆਂ ਲਈ ਰੈਂਪ ਅਤੇ ਪਖਾਨੇ ਬਣਾਏ ਗਏ ਹਨ ਜਦਕਿ ਬਾਕੀ 40 ਫੀਸਦੀ ਪੁਰਾਣੀਆਂ ਇਮਾਰਤਾਂ ਵਿੱਚ ਲਿਫਟਾਂ ਲਗਾਈਆਂ ਗਈਆਂ ਹਨ ਅਤੇ ਹੋਰ ਲੋੜੀਦੀਆਂ ਤਬਦੀਲੀਆਂ ਵੀ ਕੀਤੀਆਂ ਗਈਆਂ ਹਨ।
ਤਕਨੀਕੀ ਸਿੱÎਖਆ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਐਚ.ਪੀ. ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ 22 ਏਪੀਓ ਨਿਯੁਕਤ ਕੀਤੇ ਗਏ ਹਨ ਤਾਂ ਜੋ ਦਿਵਿਆਂਗ ਵਿਅਕਤੀਆਂ ਨੂੰ ਲੋੜੀਦੀ ਜਾਣਕਾਰੀ ਦਿੱਤੀ ਜਾ ਸਕੇ ਅਤੇ ਉਨ੍ਹਾਂ ਦੇ ਨਾਮ ਵਿਸ਼ੇਸ਼ ਤੌਰ ’ਤੇ ਰਜਿਸਟਰ ਕੀਤੇ ਜਾ ਸਕਣ।
ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀ ਸ਼ੈਲੀ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਦਾ ਵਿਭਾਗ ਦਿਵਿਆਂਗ ਵਿਅਕਤੀਆਂ ਤੱਕ ਲੋੜੀਦੀ ਜਾਣਕਾਰੀ ਪਹੁੰਚਾਉਣ ਲਈ ਐਨ ਜੀ ਓਜ਼ ਦੀ ਮੱਦਦ ਲੈ ਰਿਹਾ ਹੈ ਅਤੇ ਇਸ ਕੰਮ ਵਿੱਚ ਵਿਭਾਗ ਦੀ ਮੱਦਦ ਕਰਨ ਵਾਲੇ ਐਨ ਜੀ ਓਜ਼ ਦੀ ਸੂਚੀ ਦਫ਼ਤਰ ਮੁੱਖ ਚੋਣ ਅਫਸਰ ਨੂੰ ਜਲਦ ਹੀ ਮੁਹੱਈਆ ਕਰਵਾ ਦੇਣਗੇ। ਮੀਟਿਗ ਵਿੱਚ ਸ਼੍ਰੀ ਸਿਵ ਦੁਲਾਰ ਸਿੰਘ ਢਿੱਲੋਂ, ਡਾਇਰੈਕਟਰ ਯੁਵਕ ਸੇਵਾਵਾਂ ਤੋਂ ਜਸਪ੍ਰੀਤ ਸਿੰਘ, ਡਾਇਰੈਕਟਰ ਖੇਡਾਂ ਤੋਂ ਸੰਜੇ ਮਹਾਜਨ ਅਤੇ ਕਈ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…