Share on Facebook Share on Twitter Share on Google+ Share on Pinterest Share on Linkedin ਸਿੱਖ ਅੌਰਤਾਂ ਨੂੰ ਹੈਲਮਟ ਲਾਜ਼ਮੀ ਕਰਨ ਦੇ ਕੇਸ ਵਿੱਚ ਧਿਰ ਬਣਾਂਗੇ: ਭਾਈ ਜਤਿੰਦਰਪਾਲ ਸਿੰਘ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਦਸੰਬਰ: ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਕਿਹਾ ਹੈ ਕਿ ਹਾਈਕੋਰਟ ਅਤੇ ਸਰਕਾਰ ਵੱਲੋਂ ਸਿੱਖ ਬੀਬੀਆਂ ਸਮੇਤ ਸਾਰੀਆਂ ਹੀ ਅੌਰਤਾਂ ਨੂੰ ਵਾਹਨ ਚਲਾਉੱਦੇ ਸਮੇੱ ਜਾਂ ਵਾਹਨਾਂ ਦੇ ਪਿਛੇ ਬੈਠਣ ਸਮੇਂ ਹੈਲਮਟ ਪਾਉਣ ਨੁੰ ਜਰੂਰੀ ਕਰਨ ਦੇ ਫੈਸਲੇ ਦਾ ਉਹਨਾਂ ਵੱਲੋਂ ਸਖ਼ਤ ਵਿਰੋਧ ਕੀਤਾ ਜਾਵੇਗਾ ਅਤੇ ਇਸ ਸਬੰਧੀ ਹਾਈਕੋਰਟ ਵਿੱਚ ਧਿਰ ਵੀ ਬਣਿਆ ਜਾਵੇਗਾ। ਅੱਜ ਇੱਕ ਬਿਆਨ ਵਿੱਚ ਉਹਨਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਿੱਖ ਬੀਬੀਆਂ ਅਤੇ ਹੋਰ ਮਹਿਲਾਵਾਂ ਨੂੰ ਦੁਪਹੀਆ ਵਾਹਨ ਚਲਾਉਣ ਵੇਲੇ ਹੈਲਮਟ ਪਹਿਨਣ ਲਈ ਪਾਬੰਦ ਬਣਾਉਣ ਪ੍ਰਤੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਕੋਲੋਂ ਜਵਾਬ ਤਲਬ ਕਰ ਲਿਆ ਹੈ ਕਿ ਮਹਿਲਾਵਾਂ ਨੂੰ ਹੈਲਮਟ ਤੋੱ ਛੋਟ ਕਿਉਂ ਦਿੱਤੀ ਗਈ ਹੈ ਤੇ ਪੁੱਛਿਆ ਗਿਆ ਹੈ ਕਿ ਕਿਉਂ ਨਾ ਮਹਿਲਾਵਾਂ ਨੂੰ ਹੈਲਮਟ ਪਹਿਨਣ ਲਈ ਪਾਬੰਦ ਬਣਾਇਆ ਜਾਵੇ। ਉਹਨਾਂ ਕਿਹਾ ਕਿ ਇਸ ਕੇਸ ਵਿੱਚ ਕਲਗੀਧਰ ਸੇਵਕ ਜਥੇ ਵੱਲੋਂ ਹਾਈ ਕੋਰਟ ਵਿੱਚ ਧਿਰ ਬਣਿਆ ਜਾਵੇਗਾ ਅਤੇ ਹਾਈ ਕੋਰਟ ਨੂੰ ਸਿੱਖ ਕਕਾਰਾਂ ਅਤੇ ਸਿੱਖ ਮਰਿਆਦਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਹੈਲਮਟ ਪਹਿਨਣਾ ਸਿੱਖ ਸਿਧਾਂਤਾਂ ਦੇ ਵਿਰੁੱਧ ਹੈ ਅਤੇ ਅਜਿਹੇ ਕਿਸੇ ਵੀ ਸਿੱਖ ਵਿਰੋਧੀ ਫੈਸਲੇ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਵੀ ਸਿੱਖ ਬੀਬੀਆਂ ਨੂੰ ਹੈਲਮਟ ਤੋਂ ਛੋਟ ਦਿੱਤੀ ਗਈ ਹੈ ਪਰ ਪੰਜਾਬ ਵਿੱਚ ਹੀ ਸਿੱਖ ਬੀਬੀਆਂ ਉੱਪਰ ਹੀ ਹੈਲਮਟ ਪਾਉਣਾ ਲਾਜ਼ਮੀ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਨੂੰ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਇਸ ਵਿਰੁੱਧ ਸੰਘਰਸ਼ ਕੀਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ