nabaz-e-punjab.com

ਲੁੱਟ ਖੋਹ ਦਾ ਮਾਮਲਾ: ਮੁਹਾਲੀ ਪੁਲੀਸ ਦਾ ਬਦਮਾਸ਼ਾਂ ਨਾਲ ਮੁਕਾਬਲਾ, ਇੱਕ ਲੁਟੇਰੇ ਦੀ ਮੌਤ, ਦੋ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੁਲਾਈ:
ਮੁਹਾਲੀ ਪੁਲੀਸ ਨੇ ਇੱਥੋਂ ਦੇ ਲਾਂਡਰਾਂ-ਬਨੂੜ ਰੋਡ ਪਰ ਯੂਨੀਟੈਕ ਸੁਸਾਇਟੀ ਦੇ ਗੇਟ ਦੇ ਸਾਹਮਣੇ ਤੋਂ ਕਾਰ ਸਵਾਰਾਂ ਉੱਤੇ ਫਾਇਰਿੰਗ ਕਰਕੇ ਖੋਹ ਕੀਤੀ ਗਈ ਵਰਨਾ ਕਾਰ ਨੂੰ ਵਾਰਦਾਤ ਤੋਂ ਕੁਝ ਹੀ ਘੰਟਿਆਂ ਬਾਅਦ ਬਰਾਮਦ ਕਰਨ ਅਤੇ 2 ਮੁਲਜ਼ਮਾਂ ਗੋਲਡੀ ਮਸੀਹ ਵਾਸੀ ਪਿੰਡ ਤਾਪਲਾ, ਥਾਣਾ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ ਅਤੇ ਅਮਰਪ੍ਰੀਤ ਸਿੰਘ ਵਾਸੀ ਰਤਨਗੜ੍ਹ, ਥਾਣਾ ਮੋਰਿੰਡਾ, ਜ਼ਿਲ੍ਹਾ ਰੂਪਨਗਰ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 2 ਪਿਸਟਲ .30 ਬੋਰ ਸਮੇਤ ਕਾਰਤੂਸ ਬਰਾਮਦ ਕਰਨ ਵਿੱਚ ਜ਼ਿਲ੍ਹਾ ਪੁਲੀਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਮੁਕਾਬਲੇ ਵਿੱਚ ਇੱਕ ਲੁਟੇਰਾ ਮੌਕੇ ’ਤੇ ਹੀ ਢੇਰ ਹੋ ਗਿਆ ਹੈ।
ਅੱਜ ਇੱਥੇ ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਮਿਤੀ 13.07.2018 ਨੂੰ ਵਕਤ ਕਰੀਬ 11.30 ਵਜੇ ਰਾਤ ਨੂੰ ਨਵਨੀਤ ਸਿੰਘ ਪੁੱਤਰ ਉਦੈਵੀਰ ਸਿੰਘ ਵਾਸੀ ਫਲੈਟ ਨੰਬਰ 202 ਸੋਮ ਦੱਤ ਲੈਂਡ ਮਾਰਗ ਸੁਸਾਇਟੀ ਸੈਕਟਰ 116, ਸੰਤੇ ਮਾਜਰਾ (ਖਰੜ) ਆਪਣੇ ਜੀਜੇ ਰੀਤੂ ਰਾਜ ਸਿੰਘ ਦੀ ਕਾਰ ਨੰਬਰ ਯੂ.ਪੀ.37 ਐਚ.-7272 ਮਾਰਕ ਵਰਨਾ ਵਿੱਚ ਸਵਾਰ ਹੋ ਕੇ ਬਨੂੜ-ਲਾਂਡਰਾਂ ਢਾਬੇ ਪਰ ਖਾਣਾ ਖਾਣ ਲਈ ਜਾ ਰਹੇ ਸਨ, ਜਦੋਂ ਇਹ ਮਿਸਟਿਕ-ਆਰਕ ਮੈਰਿਜ ਪੈਲੇਅ ਜੋ ਕਿ ਯੂਨੀਟੈਕਸ ਸੋਸਾਇਟੀ ਸਾਹਮਣੇ ਹੈ, ਕੋਲ ਪੁੱਜੇ ਤਾਂ ਇੱਕ ਵਾਈਟ ਕੱਲਰ ਦੀ ਰੀਟਿਜ ਕਾਰ ਲਿਆ ਕੇ ਇਹਨਾਂ ਦੀ ਵਰਨਾ ਕਾਰ ਦੇ ਅੱਗੇ ਲਗਾ ਕਰ ਰੋਕ ਲਿਆ, ਰੀਟਿਜ ਕਾਰ ਵਿਚੋੱ 05 ਨੌਜਵਾਨ ਲੜਕੇ ਨਿਕਲੇ ਜਿਨਾਂ ਵਿਚੋੱ 2 ਕੋਲ ਹਥਿਆਰ ਸਨ, ਨੇ ਵਰਨਾ ਕਾਰ ਜਿਸ ਨੂੰ ਨਵਨੀਤ ਸਿੰਘ ਚਲਾ ਚਲਾ ਰਿਹਾ ਸੀ, ਨੂੰ ਗੱਡੀ ਗਲਤ ਸਾਈਡ ਚਲਾਉਣ ਦਾ ਕਹਿ ਕੇ ਗੱਡੀ ਵਿਚੋੱ ਬਾਹਰ ਆਉਣ ਲਈ ਕਿਹਾ, ਜਦੋਂ ਉਹ ਗੱਡੀ ਵਿਚੋੱ ਬਾਹਰ ਆਏ ਤਾਂ ਦੋਸ਼ੀਆਂ ਵਿੱਚੋੱ ਇੱਕ ਨੌਜਵਾਨ ਨੇ ਨਵਨੀਤ ਸਿੰਘ ਪਰ ਪਿਸਟਲ ਨਾਲ ਫਾਇਰ ਕਰ ਦਿੱਤਾ ਜੋ ਉਸ ਦੇ ਸਾਈਡ ਤੋੱ ਨਿਕਲ ਗਿਆ, ਫਾਇਰ ਹੋਣ ਨਾਲ ਨਵਨੀਤ ਸਿੰਘ ਅਤੇ ਉਸ ਦਾ ਜੀਜਾ ਰੀਤੂਰਾਜ ਸਿੰਘ ਡਰ ਗਏ, ਦੋਸ਼ੀਆਂ ਨੇ ਇਹਨਾਂ ਨੂੰ ਡਰਾ ਧਮਕਾ ਕੇ ਪਿਸਟਲ ਦੀ ਨੋਕ ਪਰ ਇਹਨਾਂ ਪਾਸੋੱ ਵਰਨਾ ਗੱਡੀ ਖੋਹ ਕੇ ਮੌਕਾ ਤੋੱ ਫਰਾਰ ਹੋ ਗਏ ਸਨ।
ਇਸ ਗੱਡੀ ਖੋਹ ਦੀ ਵਾਰਦਾਤ ਸਬੰਧੀ ਕੰਟਰੋਲ ਰੂਮ ਰਾਹੀਂ ਇਤਲਾਹ ਮਿਲਣ ਪਰ ਮੌਕਾ ਪਰ ਜ਼ਿਲ੍ਹਾ ਦੇ ਸੀਨੀਅਰ ਪੁਲਿਸ ਅਫਸਰਾਂ ਸਮੇਤ ਐਸ.ਪੀ. (ਇਨਵੈਸਟੀਗੇਸ਼ਨ), ਡੀ.ਐਸ.ਪੀ.ਸਿਟੀ-2, ਮੁਹਾਲੀ, ਇੰਚਾਰਜ ਸੀ.ਆਈ.ਏ.ਸਟਾਫ ਮੁਹਾਲੀ, ਮੁੱਖ ਅਫ਼ਸਰ ਥਾਣਾ ਸੋਹਾਣਾ ਅਤੇ ਇੰਚਾਰਜ ਪੁਲਿਸ ਚੌਕੀ ਸਨੇਟਾ ਆਦਿ ਸਾਰੇ ਮੌਕਾ ਪੁੱਜ ਗਏ ਅਤੇ ਨਵਨੀਤ ਸਿੰਘ ਦੇ ਬਿਆਨਾਂ ਪਰ ਮੁਕੱਦਮਾ ਨੰਬਰ 151 ਮਿਤੀ 14.07.2018 ਅ/ਧ 395,307 ਹਿੰ:ਦੰ:, 25,54,59 ਅਸਲਾ ਐਕਟ ਥਾਣਾ ਸੋਹਾਣਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਅਤੇ ਦੌਰਾਨੇ ਤਫਤੀਸ਼ ਇਸ ਖੋਹ ਕੀਤੀ ਗਈ ਗੱਡੀ ਨੂੰ ਅਤੇ ਦੋਸ਼ੀਆਂ ਨੂੰ ਟਰੇਸ ਕਰਨ ਲਈ ਅਲੱਗ-ਅਲੱਗ ਪੁਲਿਸ ਪਾਰਟੀਆਂ ਬਣਾ ਕੇ ਕਾਰਵਾਈ ਸ਼ੁਰੂ ਕੀਤੀ ਗਈ।
ਡੀ.ਐਸ.ਪੀ.ਸਿਟੀ-2 ਰਮਨਦੀਪ ਸਿੰਘ ਅਤੇ ਜ਼ਿਲ੍ਹਾ ਸੀ.ਆਈ.ਏ.ਸਟਾਫ ਮੁਹਾਲੀ ਦੇ ਇੰਚਾਰਜ ਤਰਲੋਚਨ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਟੈਕਨੀਕਲ ਤਰੀਕੇ ਨਾਲ ਕਾਰਵਾਈ ਕਰਦਿਆਂ ਵਰਨਾ ਕਾਰ ਨੂੰ ਨੈਣਾਂ ਦੇਵੀ (ਹਿਮਾਚਲ ਪ੍ਰਦੇਸ) ਤੋਂ ਟਰੇਸ ਕਰਕੇ ਜਦੋਂ ਮੁਲਜ਼ਮਾਂ ਨੂੰ ਕਾਬੂ ਕਰਨ ਲੱਗੇ ਤਾਂ ਮੌਕਾ ਉੱਤੇ ਮੁਲਜ਼ਮਾਂ ਨੇ ਪੁਲੀਸ ਪਾਰਟੀ ’ਤੇ ਮਾਰ ਦੇਣ ਦੀ ਨੀਯਤ ਨਾਲ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲੀਸ ਨੇ ਵੀ ਆਪਣੇ ਬਚਾਅ ਵਿੱਚ ਜਵਾਬੀ ਫਾਇਰਿੰਗ ਕੀਤੀ। ਜਿਸ ਦੌਰਾਨ ਦੋਸ਼ੀ ਸਨੀ ਮਸੀਹ ਵਾਸੀ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਦੇ ਫਾਇਰ ਲੱਗਣ ਕਾਰਨ ਜਖਮੀ ਹੋ ਗਿਆ ਸੀ, ਜਿਸ ਦੀ ਬਾਅਦ ਵਿੱਚ ਮੌਤ ਗਈ ਹੈ। ਉਕੱਤ ਗੱਡੀ ਖੋਹ ਦੀ ਵਾਰਦਾਤ ਵਿੱਚ ਸ਼ਾਮਲ ਦੋ ਦੋਸ਼ੀ (1) ਸੰਜੂ ਵਾਸੀ ਮੋਗਾ ਅਤੇ (2) ਵਰੁਣ ਸੂਦ ਵਾਸੀ ਰਤਨਗੜ੍ਹ, ਮੋਰਿੰਡਾ ਨੂੰ ਕਾਬੂ ਕਰਨ ਲਈ ਪੁਲਿਸ ਵੱਲੋੱ ਰੇਡ ਕੀਤੇ ਜਾ ਰਹੇ ਹਨ। ਨੈਣਾਂ ਦੇਵੀ ਵਿਖੇ ਮੌਕਾ ਤੋੱ ਗ੍ਰਿਫਤਾਰ ਕੀਤੇ ਗਏ ਦੋਸ਼ੀ (1) ਗੋਲਡੀ ਮਸੀਹ ਅਤੇ (2) ਅਮਰਪ੍ਰੀਤ ਸਿੰਘ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲੀਸ ਨੂੰ ਲੁੱਟ ਖੋਹ ਦੀਆਂ ਹੋਰ ਵਾਰਦਾਤਾਂ ਬਾਰੇ ਵੀ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…