
ਹੁਣ ਆਮ ਲੋਕਾਂ ਲਈ ਐਤਵਾਰ ਨੂੰ ਵੀ ਖੱੁਲੇ੍ਹਗਾ ਛੱਤਬੀੜ ਚਿੜੀਆਘਰ
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਛੱਤਬੀੜ ਚਿੜੀਆਘਰ 75 ਫੀਸਦੀ ਸਮੱਰਥਾ ਨਾਲ ਖੋਲ੍ਹਣ ਦੀ ਇਜਾਜ਼ਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਫਰਵਰੀ:
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਈਸ਼ਾ ਕਾਲੀਆ ਨੇ ਵੀਰਵਾਰ ਨੂੰ ਨਵੇਂ ਹੁਕਮ ਜਾਰੀ ਕਰਕੇ ਛੱਤਬੀੜ ਚਿੜੀਆਘਰ, 75 ਫੀਸਦੀ ਸਮਰੱਥਾ ਨਾਲ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਚਿੜੀਆਘਰ ਵਿੱਚ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਕੋਵਡ-19 ਦੇ ਕੇਸਾਂ ਵਿੱਚ ਵਾਧਾ ਹੋਣ ਕਰਕੇ ਚਿੜੀਆਘਰ ਛੱਤਬੀੜ ਨੂੰ ਐਤਵਾਰ ਵਾਲੇ ਦਿਨ ਆਮ ਲੋਕਾਂ ਦੀ ਬਹੁਤ ਜ਼ਿਆਦਾ ਆਮਦ ਨੂੰ ਮੁੱਖ ਰੱਖਦੇ ਹੋਏ ਬੰਦ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਹੁਣ ਕੋਵਿਡ-19 ਦੇ ਕੇਸ ਲਗਾਤਾਰ ਘਟਣੇ ਸ਼ੁਰੂ ਹੋ ਗਏ। ਜਿਸ ਕਾਰਨ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਚਿੜੀਆਘਰ 75 ਫੀਸਦੀ ਸਮੱਰਥਾ ਨਾਲ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਛੱਤਬੀੜ ਚਿੜੀਆਘਰ ਹੁਣ ਐਤਵਾਰ ਨੂੰ ਵੀ ਆਮ ਲੋਕਾਂ ਲਈ ਖੱੁਲ੍ਹਾ ਰਹੇਗਾ।