ਮੁੱਖ ਚੋਣ ਕਮਿਸ਼ਨ ਵੱਲੋਂ ਪ੍ਰੈਸ ਕਲੱਬ ਦੀ ਚੋਣ ਬਾਰੇ ਸ਼ਡਿਊਲ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਮਾਰਚ:
ਮੁਹਾਲੀ ਪ੍ਰੈਸ ਕਲੱਬ ਦੀ 31 ਮਾਰਚ ਨੂੰ ਹੋਣ ਵਾਲੀ ਸਲਾਨਾ ਚੋਣ ਸਬੰਧੀ ਅੱਜ ਚੋਣ ਕਮਿਸ਼ਨ ਵਲੋਂ ਚੋਣ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਮੁੱਖ ਚੋਣ ਅਧਿਕਾਰੀ ਹਰਿੰਦਰ ਪਾਲ ਸਿੰਘ ਹੈਰੀ, ਕਿਰਪਾਲ ਸਿੰਘ ਅਤੇ ਗੁਰਮੀਤ ਸਿੰਘ ਰੰਧਾਵਾ ਨੇ ਜਾਰੀ ਸ਼ਡਿਊਲ ਵਿਚ ਦੱਸਿਆ ਕਿ 31 ਮਾਰਚ ਦੀ ਚੋਣ ਸਬੰਧੀ ਨਾਮਜ਼ਦਗੀਆਂ ਭਰਨ ਲਈ 29 ਮਾਰਚ ਨੂੰ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਹੈ ਜਦਕਿ ਨਾਮਜ਼ਦਗੀ ਵਾਪਸ ਲੈਣ ਦਾ ਸਮਾਂ 30 ਮਾਰਚ 2023 ਨੂੰ ਦੁਪਹਿਰ 12 ਵਜੇ ਤੋਂ ਸ਼ਾਮ 3 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ। ਨਾਮਜ਼ਦਗੀ ਫਾਰਮਾਂ ਦੀ ਪੜਤਾਲ 30 ਮਾਰਚ ਨੂੰ ਦੁਪਹਿਰ 3 ਵਜੇ ਤੋਂ 4 ਵਜੇ ਤੱਕ ਹੋਵੇਗੀ। ਚੋਣ ਪ੍ਰਕਿਰਿਆ 31 ਮਾਰਚ 2023 ਨੂੰ ਸਵੇਰੇ 10.00 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਹੋਵੇਗੀ। ਇਹ ਚੋਣ ਮੁਹਾਲੀ ਪ੍ਰੈਸ ਕਲੱਬ, ਕੋਠੀ ਨੰਬਰ 384, ਫੇਜ਼-4, ਮੁਹਾਲੀ ਵਿਖੇ ਹੋਵੇਗੀ ਜਦਕਿ ਚੋਣ ਨਤੀਜੇ 31 ਮਾਰਚ 2023 ਨੂੰ ਸ਼ਾਮੀ 4 ਵਜੇ ਤੋਂ ਬਾਅਦ ਐਲਾਨੇ ਜਾਣਗੇ। ਜੇਕਰ ਬਿਨਾਂ ਮੁਕਾਬਲੇ ਦੌਰਾਨ ਅਹੁਦੇਦਾਰ ਚੁਣੇ ਜਾਂਦੇ ਹਨ ਤਾਂ ਇਸ ਦੇ ਨਤੀਜੇ ਦਾ ਐਲਾਨ 30 ਮਾਰਚ ਨੂੰ ਹੀ ਸ਼ਾਮ 4 ਵਜੇ ਤੋਂ ਬਾਅਦ ਕਰ ਦਿੱਤਾ ਜਾਵੇਗਾ। ਨਾਮਜ਼ਦਗੀਆਂ ਦੇ ਫਾਰਮ 29 ਮਾਰਚ ਨੂੰ ਸਵੇਰੇ 10 ਵਜੇ ਤੱਕ ਕਲੱਬ ਦੇ ਮੈਨੇਜਰ ਅਤੇ ਚੋਣ ਕਮਿਸ਼ਨ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।
ਨਾਮਜ਼ਦਗੀ ਫਾਰਮ ਭਰਨ ਤੋਂ ਪਹਿਲਾਂ ਕਲੱਬ ਦੇ ਮੈਨੇਜਰ ਕੋਲੋਂ ਸਲਾਨਾ ਫੀਸ ਅਤੇ ਨੋ ਡਿਊਜ਼ ਸਰਟੀਫਿਕੇਟ ਲੈਣਾ ਜ਼ਰੂਰੀ ਹੋਵੇਗਾ ਅਤੇ ਨਾਮਜ਼ਦਗੀ ਫਾਰਮ ਜਮਾਂ ਕਰਨ ਮੌਕੇ ਬਤੌਰ 800 ਰੁਪਏ ਦੀ ਨਾ-ਮੋੜਨਯੋਗ ਰਾਸ਼ੀ ਬਤੋਰ ਫੀਸ ਲਈ ਜਾਵੇਗੀ। ਚੋਣ ਕਮਿਸ਼ਨ ਨੇ ਇਹ ਵੀ ਦੱਸਿਆ ਕਿ ਵੋਟ ਪਾਉਣ ਦੇ ਅਧਿਕਾਰ ਲਈ ਕਲੱਬ ਦੇ ਮੈਂਬਰਾਂ ਨੂੰ ਆਪਣੇ ਬਣਦੇ ਸਾਰੇ ਬਕਾਏ 29 ਮਾਰਚ ਨੂੰ ਸਵੇਰੇ 10 ਵਜੇ ਤੱਕ ਕਲੀਅਰ ਕਰਨੇ ਹੋਣਗੇ। ਪ੍ਰੈਸ ਕਲੱਬ ਦੀ ਚੋਣ ਲੜਨ ਵਾਲਾ ਉਮੀਦਵਾਰ ਦੂਸਰੇ ਚੋਣ ਲੜਨ ਵਾਲੇ ਉਮੀਦਵਾਰ ਦਾ ਨਾਂ ਪ੍ਰਪੋਜ਼ ਭਾਵ ਆਪਸ ਦੇ ਵਿੱਚ ਇਕ-ਦੂਜੇ ਦਾ ਨਹੀਂ ਕਰ ਸਕੇਗਾ। ਕਲੱਬ ਦਾ ਯੋਗ ਮੈਂਬਰ ਕੇਵਲ ਇਕ ਹੀ ਉਮੀਦਵਾਰ ਦਾ ਨਾਮ ਪ੍ਰਪੋਜ਼ ਕਰ ਸਕੇਗਾ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…