Share on Facebook Share on Twitter Share on Google+ Share on Pinterest Share on Linkedin ਮੁੱਖ ਮੰਤਰੀ ਵੱਲੋਂ ਸਿੱਖ ਗੁਰੂਆਂ ਤੇ ਗੁਰਬਾਣੀ ਬਾਰੇ ਗਲਤ ਟਿੱਪਣੀਆਂ ਕਰਨ ਵਾਲੇ ਪਾਖੰਡੀ ਸਾਧ ਵਿਰੁੱਧ ਕਾਰਵਾਈ ਦਾ ਭਰੋਸਾ ਮੁੱਖ ਮੰਤਰੀ ਦੇ ਦਫ਼ਤਰ ਸਕੱਤਰ ਨੇ ਸੰਤ ਸਮਾਜ ਦੇ ਨੌਜਵਾਨ ਪ੍ਰਚਾਰਕ ਦਲ ਨੂੰ ਈਮੇਲ ’ਤੇ ਭੇਜੀ ਲਿਖਤੀ ਜਾਣਕਾਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਈ: ਸਾਧ ਨਰਾਇਣ ਦਾਸ ਵੱਲੋਂ ਗਲਤ ਤਰੀਕੇ ਨਾਲ ਕੀਤੇ ਪ੍ਰਚਾਰ ਦਾ ਮਾਮਲਾ ਦਿਨ ਪ੍ਰਤੀ ਦਿਨ ਸਿੱਖ ਸੰਗਤਾਂ ਦੇ ਮਨਾ ਵਿੱਚ ਭਾਰੀ ਰੋਸ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਸ ਸਬੰਧੀ ਸੰਤ ਸਮਾਜ ਦੀਆਂ ਨਾਮਵਰ ਸ਼ਖ਼ਸੀਅਤਾਂ ਬਾਬਾ ਸਰਬਜੋਤ ਸਿੰਘ ਬੇਦੀ, ਬਾਬਾ ਸੇਵਾ ਸਿੰਘ ਰਾਮਪੁਰਖੇੜਾ, ਬਾਬਾ ਹਰੀ ਸਿੰਘ ਰੰਧਾਵਾ ਵਾਲੇ, ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲੇ, ਗਿਆਨੀ ਰਾਮ ਸਿੰਘ ਦਮਦਮੀ ਟਕਸਾਲ ਸੰਗਰਾਵਾਂ ਦੀ ਸਰਪ੍ਰਸਤੀ ਹੇਠ ਸੰਤ ਸਮਾਜ ਨਾਲ ਸਬੰਧਤ ਨੌਜਵਾਨ ਪ੍ਰਚਾਰਕ ਦਲ ਦੇ ਮੁੱਖ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਮੈਂਬਰ ਸ਼੍ਰੋਮਣੀ ਕਮੇਟੀ ਫਤਹਿਗੜ੍ਹ ਸਾਹਿਬ, ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਭਾਈ ਮਹਿੰਦਰ ਸਿੰਘ ਭੜੀ ਅਤੇ ਭਾਈ ਉਮਰਾਉ ਸਿੰਘ ਲੰਬਿਆਂ ਵੱਲੋਂ ਇਸ ਸਬੰਧੀ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਕੇ ਇਸ ਭੇਖੀ ਸਾਧ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ। ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਦੇ ਦਫ਼ਤਰ ਸਕੱਤਰ ਵੱਲੋਂ ਕੱਲ੍ਹ ਸ਼ਾਮ ਸੰਤ ਸਮਾਜ ਦੇ ਪ੍ਰਚਾਰਕ ਦਲ ਨੂੰ ਈਮੇਲ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜਲਦ ਕਾਰਵਾਈ ਲਈ ਸਰਕਾਰ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਗਿਆ ਹੈ। ਜਿਸ ਸਬੰਧੀ ਈਮੇਲ ਦੀ ਪੁਸ਼ਟੀ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਅਤੇ ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਨੇ ਕੀਤੀ। ਪ੍ਰੰਤੂ ਉਹਨਾਂ ਨਾਲ ਹੀ ਆਪਣੀ ਮੰਗ ਨੂੰ ਦੁਹਰਾਉਂਦਿਆਂ ਕਿਹਾ ਕਿ ਇਸ ਅਖੌਤੀ ਪੰਥ ਵਿਰੋਧੀ ਅਨਸਰ ਤੇ ਸਮੁੱਚਾ ਸਿੱਖ ਪੰਥ ਸਖ਼ਤ ਕਾਰਵਾਈ ਚਹੁੰਦਾ ਹੈ। ਕੇਵਲ ਕਹਿਣ ਮਾਤਰ ਨਾਲ ਤਸੱਲੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਪਾਖੰਡੀ ਸਾਧ ਸਖ਼ਤ ਕਾਨੂੰਨੀ ਕਾਰਵਾਈ ਤੋਂ ਬਿਨਾਂ ਕੋਈ ਹੋਰ ਗੱਲ ਪ੍ਰਵਾਨ ਨਹੀਂ ਹੋ ਸਕਦੀ। ਇਹਨਾਂ ਆਗੂਆਂ ਨੇ ਇਸਨੂੰਬਹੁਤ ਹੀ ਗੰਭੀਰ ਤੇ ਸੰਗੀਨ ਮਾਮਲਾ ਦੱਸਦੇ ਹੋਏ ਕਿਹਾ ਜਿਸ ਤਰੀਕੇ ਨਾਲ ਪਹਿਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਤੇ ਜਾਹਰੀ ਹਮਲੇ ਕੀਤੇ ਗਏ ਉਸਤੋ ਬਾਅਦ ਹੁਣ ਗੁਰਬਾਣੀ ਦੇ ਅੰਤਰੀਵ ਸਿਧਾਂਤ ਤੇ ਗਹਿਰੀ ਚੋਟ ਕਰਕੇ ਸਿੱਖ ਪੰਥ ਨਾਲ ਕੋਝਾ ਮਜਾਕ ਕਰਨ ਦਾ ਯਤਨ ਕੀਤਾ ਗਿਆ ਹੈ ਸੋ ਪੰਜਾਬ ਸਰਕਾਰ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲਵੇ ਦੋਸੀ ਤੇ ਸਖਤ ਕਾਰਵਾਈ ਕਰੇ। ਪ੍ਰਚਾਰਕ ਦਲ ਵੱਲੋ ਐਲਾਨ ਕੀਤਾ ਜਲਦ ਅਸੀ ਸਾਰੇ ਪ੍ਰਚਾਰਕਾਂ ਨਾਲ ਇਸ ਮਸਲੇ ਤੇ ਇਸ ਸਬੰਧੀ ਮੀਟਿੰਗ ਕਰਕੇ ਅਗਲੀ ਰਣਨੀਤੀ ਤਿਆਰ ਕਰਾਗੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਸ ਸਬੰਧੀ ਯਤਨ ਜਾਰੀ ਰੱਖਾਗੇ। ਆਗੂਆਂ ਗਹਿਰਾ ਦੁੱਖ ਜਾਹਰ ਕਰਦੇ ਹੋਏ ਕਿਹਾ ਅਜੇ ਤੱਕ ਸਿੱਖ ਪੰਥ ਨੂੰ ਬਰਗਾੜੀ ਦਾ ਨਿਆਂ ਨਹੀ ਮਿਲਿਆ ਲਗਾਤਾਰ ਪੰਥਕ ਜੱਥੇਬੰਦੀਆਂ ਗੁਹਾਰਾਂ ਲਾ ਰਹੀਆਂ ਹਨ ਸਰਕਾਰ ਨੇ ਆਪਣੇ ਕੀਤੇ ਇਕਰਾਰ ਪੂਰੇ ਨਹੀ ਕੀਤੇ ਦੂਜੇ ਪਾਸੇ ਹੁਣ ਅਜਿਹੇ ਭੇਖੀ ਵੱਲੋ ਕੀਤੀ ਬਜਰ ਗੁਨਾਹ ਵਾਲੀ ਗਲਤੀ ਦੀ ਸਜਾ ਮਿਲੇ। ਨਾਲ ਹੀ ਇਹਨਾਂ ਆਗੂਆਂ ਨੇ ਸ੍ਰੋਮਣੀ ਕਮੇਟੀ ਮੈਬਰਾਂ ਜਿਨਾਂ ਦੀ ਗਿਣਤੀ ਪੂਏ ਪੰਜਾਬ ਵਿਚ 150 ਤੋ ਵੱਧ ਹੈ ਪ੍ਰੰਤੂ ਅਜੇ ਤੱਕ ਕਿਸੇ ਵੀ ਇਲਾਕ ਵਿੱਚ ਕੁਝ ਮੈਬਰਾਂ ਨੂੰ ਛੱਡ ਕੇ ਕੋਈ ਹੋਰ ਬੋਲ ਨਹੀ ਰਿਹਾ ਇਹੀ ਸਾਡੇ ਪੰਥ ਦੇ ਹੋ ਰਹੇ ਦੁਖਾਂਤ ਦਾ ਕਾਰਨ ਹੈ ਕਿ ਸਾਡੇ ਸ਼੍ਰੋਮਣੀ ਕਮੇਟੀ ਦੇ ਮੈਬਰਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੀ ਨਹੀਂ ਹੈ, ਜੋ ਆਪਣੇ ਆਪ ਵਿੱਚ ਬਹੁਤ ਵੱਡਾ ਸਵਾਲ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ