nabaz-e-punjab.com

ਡਿਊਟੀ ਦੌਰਾਨ ਮਹਿਲਾ ਡਾਕਟਰ ਦੀ ਅਣਗਹਿਲੀ ਕਾਰਨ ਮਾਂ ਦੇ ਗਰਭ ਵਿੱਚ ਬੱਚੇ ਦੀ ਮੌਤ

ਪੀੜਤ ਮਹਿਲਾ ਦੇ ਪਤੀ ਨੇ ਡਾਕਟਰ ’ਤੇ ਡਿਊਟੀ ’ਚ ਲਾਪਰਵਾਹੀ ਦਾ ਦਸੋਸ਼, ਡਾ. ਸਿੰਮੀ ਨੇ ਸਾਰੇ ਦੋਸ਼ ਨਕਾਰੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਸਤੰਬਰ:
ਇੱਥੋਂ ਫੇਜ਼-11 ਦੇ ਵਸਨੀਕ ਪ੍ਰਭਜੋਤ ਸਿੰਘ ਨੇ ਸਿਵਲ ਸਰਜਨ, ਸਿਵਲ ਹਸਪਤਾਲ ਫੇਜ਼-6 ਅਤੇ ਸਿਹਤ ਮੰਤਰੀ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਹੈ ਕਿ ਸਿਵਲ ਹਸਪਤਾਲ ਦੀ ਮਹਿਲਾ ਡਾਕਟਰ ਸਿੰਮੀ ਨੂੰ ਡਿਊਟੀ ਸਬੰਧੀ ਲਾਪਰਵਾਹੀ ਵਰਤਣ ਲਈ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਆਪਣੇ ਪੱਤਰ ਵਿਚ ਪ੍ਰਭਜੋਤ ਸਿੰਘ ਨੇ ਲਿਖਿਆ ਹੈ ਕਿ 13 ਸਤੰਬਰ ਦੀ ਰਾਤ ਨੂੰ 10 ਵਜੇ ਉਸ ਨੇ ਆਪਣੀ ਪਤਨੀ ਇੰਦਰਜੀਤ ਕੌਰ ਨੂੰ ਜਨੇਪਾ ਦਰਦਾਂ ਸ਼ੁਰੂ ਹੋਣ ’ਤੇ ਸਿਵਲ ਹਸਪਤਾਲ ਫੇਜ਼-6 ਲੈ ਕੇ ਗਿਆ ਸੀ ਪਰ ਉਥੇ ਕੋਈ ਵੀ ਡਾਕਟਰ ਮੌਜੂਦ ਨਹੀਂ ਸੀ। ਹਸਪਤਾਲ ਦੇ ਲੇਬਰ ਰੂਮ ਵਿੱਚ ਦੋ ਨਰਸਾਂ ਸਨ। ਉਹਨਾਂ ਨੇ ਜਾਂਚ ਕਰਕੇ ਮਹਿਲਾ ਡਾਕਟਰ ਸਿੰਮੀ ਨੂੰ ਫੋਨ ਕੀਤਾ ਪਰ ਡਾਕਟਰ ਸਿੰਮੀ ਨੇ ਹਸਪਤਾਲ ਆਉਣ ਦੀ ਥਾਂ ਸਟਾਫ ਨਰਸਾਂ ਨੂੰ ਕਹਿ ਦਿੱਤਾ ਕਿ ਇਸ ਕੇਸ ਨੂੰ ਚੰਡੀਗੜ੍ਹ ਦੇ ਸੈਕਟਰ-16 ਜਾਂ ਸੈਕਟਰ-32 ਵਿੱਚ ਰੈਫਰ ਕਰ ਦਿਓ।
ਸ੍ਰੀ ਪ੍ਰਭਜੋਤ ਸਿੰਘ ਨੇ ਕਿਹਾ ਕਿ ਉਹਨਾਂ ਦੀ ਪਤਨੀ ਦੀ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਹੋਣ ਦੇ ਬਾਵਜੂਦ ਡਾਕਟਰ ਸਿੰਮੀ ਹਸਪਤਾਲ ਵਿੱਚ ਨਹੀਂ ਆਈ। ਉਹਨਾਂ ਕਿਹਾ ਕਿ ਸੈਕਟਰ-32 ਚੰਡੀਗੜ੍ਹ ਦੇ ਹਸਪਤਾਲ ਵਿੱਚ ਪਹੁੰਚਦਿਆਂ ਕਾਫੀ ਸਮਾਂ ਲੱਗ ਗਿਆ ਅਤੇ ਜਦੋਂ ਉੱਥੇ ਡਾਕਟਰਾਂ ਨੇ ਅਲਟਰਾ ਸਾਉਂਡ ਕੀਤਾ ਤਾਂ ਉਹਨਾਂ ਦਸਿਆ ਕਿ ਉਸਦੀ ਪਤਨੀ ਦੇ ਪੇਟ ਵਿੱਚ ਹੀ ਬੱਚੇ ਦੀ ਮੌਤ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਜੇ ਸਿਵਲ ਹਸਪਤਾਲ ਫੇਜ਼-6 ਵਿਚ ਹੀ ਡਾਕਟਰ ਵੱਲੋਂ ਉਸਦੀ ਪਤਨੀ ਦੀ ਸੰਭਾਲ ਕੀਤੀ ਜਾਂਦੀ ਤਾਂ ਉਸਦੀ ਪਤਨੀ ਦੇ ਪੇਟ ਵਿਚ ਪਲ ਰਹੇ ਬਚੇ ਨੂੰ ਬਚਾਇਆ ਜਾ ਸਕਦਾ ਸੀ। ਉਹਨਾਂ ਕਿਹਾ ਕਿ ਸਿਵਲ ਹਸਪਤਾਲ ਵਿਚ ਰਾਤ ਨੂੰ ਡਿਉੂਟੀ ਉਪਰ ਨਾ ਅ ਾਉਣ ਵਾਲੇ ਡਾਕਟਰਾਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਸੁਨੇਹਾ ਮਿਲਣ ਦੇ ਬਾਵਜੂਦ ਵੀ ਹਸਪਤਾਲ ਨਾ ਆਉਣ ਵਾਲੀ ਡਾਕਟਰ ਸਿੰਮੀ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਆਪਣੇ ਸ਼ਿਕਾਇਤ ਪੱਤਰ ਦਾ ਉਤਾਰਾ ਸਿਹਤ ਵਿਭਾਗ ਦੇ ਸਕੱਤਰ, ਡਾਇਰੈਕਟਰ ਅਤੇ ਹਲਕਾ ਵਿਧਾਇਕ ਨੂੰ ਵੀ ਭੇਜਿਆ ਗਿਆ ਹੈ।
(ਬਾਕਸ ਆਈਟਮ)
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਸਿਵਲ ਹਸਪਤਾਲ ਫੇਜ਼-6 ਦੀ ਡਾਕਟਰ ਸਿੰਮੀ ਨੇ ਕਿਹਾ ਕਿ ਉਹਨਾਂ ਤੇ ਲਗਾਏ ਇਲਜਾਮ ਬੇਬੁਨਿਆਦ ਹਨ। ਉਹਨਾਂ ਕਿਹਾ ਕਿ 13 ਸਤੰਬਰ ਨੂੰ ਰਾਤ ਵੇਲੇ ਜਦੋਂ ਮਰੀਜ ਹਸਪਤਾਲ ਵਿੱਚ ਆਈ ਤਾਂ ਸਟਾਫ ਨਰਸ ਵਲੋੱ ਮਰੀਜ ਦੀ ਜਾਂਚ ਕਰਕੇ ਉਹਨੂੰ ਕਿਹਾ ਗਿਆ ਸੀ ਕਿ ਬੱਚੇ ਦੀ ਧੜਕਣ ਨਹੀਂ ਮਿਲ ਰਹੀ ਅਤੇ ਬੱਚੇ ਦਾ ਅਲਟ੍ਰਾਸਾਉੱਡ ਕਰਵਾਉਣਾ ਜਰੂਰੀ ਹੈ ਉਹਨਾਂ ਕਿਹਾ ਕਿ ਮਰੀਜ਼ ਨੂੰ ਅਲਟ੍ਰਾਸਾਉੱਡ ਕਰਵਾਉਣ ਵਾਸਤੇ ਸੈਕਟਰ-32 ਦੇ ਹਸਪਤਾਲ ਰੈਫਰ ਕੀਤਾ ਗਿਆ ਸੀ ਕਿਉਂਕਿ ਰਾਤ ਵੇਲੇ ਸਿਵਲ ਹਸਪਤਾਲ ਵਿੱਚ ਅਲਟ੍ਰਾਸਾਉਂਡ ਕਰਵਾਉਣ ਦੀ ਸੁਵਿਧਾ ਨਹੀਂ ਹੁੰਦੀ। ਉਹਨਾਂ ਕਿਹਾ ਕਿ ਉਹਨਾਂ ਉੱਤੇ ਲਗਾਏ ਗਏ ਲਾਪਰਵਾਹੀ ਦੇ ਇਲਜਾਮ ਪੂਰੀ ਤਰ੍ਹਾਂ ਬੇਬੁਨਿਆਦ ਹਨ। ਡਾਕਟਰ ਦੀ ਗੈਰਹਾਜ਼ਰੀ ਵਿੱਚ ਇਸ ਤਰ੍ਹਾਂ ਮਰੀਜ਼ ਨੂੰ ਰੈਫਰ ਹੀ ਨਹੀਂ ਕੀਤਾ ਜਾ ਸਕਦਾ ਅਤੇ 13 ਸਤੰਬਰ ਨੂੰ ਇੰਦਰਜੀਤ ਕੌਰ ਨਾਮ ਦੇ ਕਿਸੇ ਮਰੀਜ਼ ਨੂੰ ਰੈਫਰ ਨਹੀਂ ਕੀਤਾ ਗਿਆ ਸੀ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …