Share on Facebook Share on Twitter Share on Google+ Share on Pinterest Share on Linkedin ਕਮਾਂਡੋ ਬਟਾਲੀਅਨ ਨੇ 69ਵਾਂ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ ਗਣਤੰਤਰ ਦਿਵਸ ਸਮਾਰੋਹ ਵਿੱਚ ਪੁਲੀਸ ਪਬਲਿਕ ਸਕੂਲ ਦੇ ਵਿਦਿਆਰਥੀ ਵੀ ਹੋਏ ਸ਼ਾਮਲ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜਨਵਰੀ: ਇੱਥੋਂ ਦੇ ਕਮਾਂਡੋ ਕੰਪਲੈਕਸ, ਫੇਜ਼-11, ਐਸਏਐਸ ਨਗਰ ਵਿਖੇ 69ਵਾਂ ਗਣਤੰਤਰ ਦਿਵਸ ਤੀਜੀ ਤੇ ਚੌਥੀ ਕਮਾਂਡੋ ਬਟਾਲੀਅਨ ਵੱਲੋਂ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜਸਦੀਪ ਸਿੰਘ ਸੈਣੀ, ਪੀਪੀਐਸ, ਕਮਾਂਡੈਂਟ ਚੌਥੀ ਬਟਾਲੀਅਨ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸਹਾਇਕ ਕਮਾਂਡੈਂਟ ਸ੍ਰੀ ਸਤਿੰਦਰਪਾਲ ਸਿੰਘ, ਪੀਪੀਐਸ, ਸ੍ਰੀ ਜੈਮਲ ਸਿੰਘ, ਡੀਐਸਪੀ, ਸ੍ਰੀ ਤੁਲਸੀ ਦਾਸ, ਡੀਐਸਪੀ, ਮਿਸ ਸੰਗੀਤਾ, ਮੈਡੀਕਲ ਅਫ਼ਸਰ ਅਤੇ ਤੀਜੀ ਤੇ ਚੌਥੀ ਬਟਾਲੀਅਨ ਦੇ ਜਵਾਨਾਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਇਸ ਮੌਕੇ ਪੁਲੀਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਗਾਨ ਗਾਇਆ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ