ਪਿੰਡ ਭਬਾਤ ਦੀ ਪਾਣੀ ਦੀ ਟੈਂਕੀ ਦੀ ਹਾਲਤ ਖਸਤਾ, ਲੋਕਾਂ ਦੀ ਜਾਨ ਨੂੰ ਖ਼ਤਰਾ

ਨਬਜ਼-ਏ-ਪੰਜਾਬ ਬਿਊਰੋ, ਜ਼ੀਰਕਪੁਰ\ਭਬਾਤ, 8 ਮਈ:
ਜ਼ੀਰਕਪੁਰ ਨਗਰ ਕੌਂਸਲ ਦੇ ਪਿੰਡ ਭਬਾਤ ਵਿਖੇ ਕਰੀਬ 47 ਸਾਲ ਪਹਿਲਾ ਬਣੀ ਪੀਣ ਵਾਲੇ ਪਾਣੀ ਦੀ ਟੈਂਕੀ ਆਪਣੀ ਮਿਆਦ ਪੁਗਾ ਚੁੱਕੀ ਹੋਣ ਕਾਰਨ ਲੋਕਾਂ ਦੀ ਜਾਨ ਲਈ ਖ਼ਤਰਾ ਬਣੀ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਉਹ ਪ੍ਰਸ਼ਾਸਨ ਇਸ ਟੈਂਕੀ ਦੀ ਮੁਰੰਮਤ ਲਈ ਕਹਿ ਚੁੱਕੇ ਹਨ ਪਰ ਹਾਲੇ ਤੱਕ ਇਸ ਨੂੰ ਠੀਕ ਨਹੀਂ ਕੀਤਾ ਗਿਆ। ਪ੍ਰਸ਼ਾਸਨ ਦੀ ਇਹ ਲਾਪਰਵਾਹੀ ਬਹੁਤ ਵੱਡੇ ਹਾਦਸੇ ਨੂੰ ਅੰਜਾਮ ਦੇ ਸਕਦੀ ਹੈ ਕਿਉੱ ਕਿ ਇਸ ਪਾਣੀ ਦੀ ਟੈਂਕੀ ਨਾਲ ਬੱਚਿਆਂ ਦੇ ਖੇਡਣ ਲਈ ਪਾਰਕ ਬਣਿਆ ਹੋਇਆ ਹੈ।
ਇਲਾਕਾ ਵਾਸੀ ਰਣਧੀਰ ਸਿੰਘ, ਰਤਨ ਸਿੰਘ, ਸੁਰਿੰਦਰ ਸਿੰਘ, ਗੁਰਦੇਵ ਸਿੰਘ, ਤਰਲੋਚਨ ਸਿੰਘ , ਕੁਲਦੀਪ ਸਿੰਘ ਹੋਰ ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਭਬਾਤ ਵਿੱਚ ਪੇਂਡੂ ਜਲ ਸਪਲਾਈ ਵਿਭਾਗ ਵੱਲੋਂ 1971 ਵਿੱਚ ਪਾਣੀ ਦੀ ਟੈਂਕੀ ਦਾ ਨਿਰਮਾਣ ਕੀਤਾ ਗਿਆ ਸੀ ਜਦੋਂ ਤੱਕ ਪਿੰਡ ਭਬਾਤ ਨਗਰ ਕੌਂਸਲ ਦੀ ਹਦੂਦ ਵਿੱਚ ਨਹੀਂ ਸੀ ਉਦੋਂ ਤੱਕ ਪੇਂਡੂ ਜਲ ਸਪਲਾਈ ਦੀ ਸੰਭਾਲ ਵਿੱਚ ਸੀ ਤੇ ਸਮੇਂ ਅਨੁਸਾਰ ਪਾਣੀ ਦੀ ਟੈਂਕੀ ਨੂੰ ਸਾਫ ਕੀਤਾ ਜਾਂਦਾ ਸੀ। ਨਗਰ ਕੌਂਸਲ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਇਥੇ ਪਾਰਕ ਬਨਾਇਆ ਗਿਆ ਪਰ ਪਾਣੀ ਦੀ ਕੋਈ ਦੇਖ ਰੇਖ ਨਹੀਂ ਕੀਤੀੇ ਜਾ ਰਹੀ। ਪਾਣੀ ਦੀ ਟੈਂਕੀ ਦੇ ਪਿਲਰ ਤੋਂ ਸੀਮਿੰਟ ਝੜ ਗਿਆ ਹੈ ਤੇ ਇਸ ਟੈਂਕੀ ਵਿੱਚ ਹਰ ਦਿਨ ਪਾਣੀ ਭਰਿਆ ਜਾਂਦਾ ਹੈ ਅਗਰ ਇਹ ਸਮੱਸਿਆ ਦਾ ਹਲ ਨਾ ਕੀਤਾ ਗਿਆ ਤਾਂ ਬਹੁਤ ਜਲਦੀ ਇਹ ਟੈਂਕੀ ਕਿਸੇ ਬਹੁਤ ਵੱਡੇ ਹਾਦਸੇ ਨੂੰ ਅੰਜਾਮ ਦੇ ਸਕਦੀ ਹੈ। ਇਸ ਟੈਂਕੀ ਨਾਲ ਬਣੇ ਪਾਰਕ ਵਿੱਚ ਬੱਚੇ ਖੇਡਦੇ ਰਹਿੰਦੇ ਹਨ ਇਸ ਟੈਂਕੀ ਨਾਲ ਲੱਗਦੇ ਘਰ ਨੂੰ ਵੀ ਖਤਰਾ ਬਣਿਆ ਹੋਇਆ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਮਨਵੀਰ ਸਿੰਘ ਗਿੱਲ ਨੇ ਕਿਹਾ ਕਿ ਟੈਂਕੀ ਦੀ ਜਾਂਚ ਲਈ ਮੁਲਾਜਮਾਂ ਨੂੰ ਭੇਜ ਗਿਆ ਹੈ ਤੇ ਜਲਦੀ ਹੀ ਇਸ ਸਬੰਧੀ ਲੋੜੀਂਦੇ ਨਿਰਦੇਸ਼ ਜਾਰੀ ਕਰ ਦਿੱਤੇ ਜਾਣਗੇ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …