
ਦੀ ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਨੇ ਡੀਸੀ ਨਾਲ ਕੀਤੀ ਮੁਲਾਕਾਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜਨਵਰੀ:
ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਐਸ.ਏ.ਐਸ.ਨਗਰ (ਮੁਹਾਲੀ) ਦੇ ਵਫ਼ਦ ਨੇ ਅੱਜ ਇੰਜੀਨੀਅਰ ਪੀਐਸ ਵਿਰਦੀ ਦੀ ਪ੍ਰਧਾਨਗੀ ਹੇਠ ਮੁਹਾਲੀ ਦੇ ਨਵੇਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਵੱਲੋਂ ਜ਼ਿਲ੍ਹੇ ਦੀ ਵਾਗਡੋਰ ਸੰਭਾਲਣ ’ਤੇ ਨਿੱਘਾ ਸਵਾਗਤ ਕੀਤਾ ਅਤੇ ਸੁਭਕਾਮਨਾਵਾਂ ਦਿੱਤੀਆ। ਨਾਲ ਹੀ ਉਨ੍ਹਾਂ ਨੂੰ ਸ਼ਹਿਰ ਦੇ ਵਿਕਾਸ ਅਤੇ ਸਮੱਸਿਆਵਾਂ ਸਬੰਧੀ ਮੰਗ ਪੱਤਰ ਵੀ ਦਿੱਤਾ ਕਿਉਂਕਿ ਇਹ ਸ਼ਹਿਰ ਹੁਣ ਤੱਕ 48 ਸੈਕਟਰ ਤੋਂ 127 ਸੈਕਟਰ ਤੱਕ ਫੈਲ ਚੁੱਕਾ ਹੈ ਅਤੇ ਸ਼ਹਿਰ ਦੀ ਵੱਧ ਰਹੀ ਅਬਾਦੀ ਨੂੰ ਮੁੱਖ ਰੱਖਦੇ ਹੋਏ ਮੰਗ ਪੱਤਰ ਵਿੱਚ ਹੇਠ ਲਿਖੇ ਅਨੁਸਾਰ ਮੰਗਾਂ ਰੱਖੀਆਂ:
ਸ਼ਹਿਰ ਵਿੱਚ ਲੋਕਲ ਬੱਸ ਸਰਵਿਸ ਸ਼ੁਰੂ ਕਰਨ ਸਬੰਧੀ। ਸ਼ਹਿਰ ਵਿੱਚ ਇੱਕ ਸਰਕਾਰੀ ਇੰਜੀਨੀਅਰਿੰਗ ਕਾਲਜ ਖੋਲਣ ਸਬੰਧੀ। ਸ਼ਹਿਰ ਵਿੱਚ ਇੱਕ ਹੋਰ ਸਰਕਾਰੀ ਕਾਲਜ ਖੋਲਨ ਸਬੰਧੀ। ਸ਼ਹਿਰ ਨੂੰ ਪ੍ਰਦੂਸ਼ਨ/ ਧੂਆ ਰਹਿਤ ਬਣਾਉਣ ਲਈ ਬੈਟਰੀ ਨਾਲ ਚੱਲਣ ਵਾਲੇ ਆਟੋ ਰਿਕਸ਼ਾ ਚਲਾਉਣ ਸਬੰਧੀ। ਆਪਣੀਆਂ ਮੰਡੀਆਂ ਵਿੱਚ ਨਜ਼ਾਇਜ ਰੇੜੀ ਫੜੀ ਨੂੰ ਹਟਾਉਣ ਸਬੰਧੀ। ਸ਼ਹਿਰ ਵਿੱਚ ਅਵਾਰਾ ਕੁਤਿਆ ਅਤੇ ਪਸ਼ੂਆਂ ਦੀ ਰੋਕਥਾਮ ਸਬੰਧੀ।
ਲਾਂਡਰਾਂ ਟੀ-ਪੁਆਇੰਟ ਤੇ ਫਲਾਈਓਵਰ ਦਾ ਨਿਰਮਾਣ ਕਰਨ ਸਬੰਧੀ। ਸਕੂਲਾਂ ਦੇ ਸਲੇਬਸ ਵਿੱਚ ਖਪਤਕਾਰ ਸੁਰੱਖਿਆ ਐਕਟ 1986 ਅਤੇ 2019 ਨੂੰ ਲਾਗੂ ਕਰਨ ਸਬੰਧੀ। ਸ਼ਹਿਰ ਵਿੱਚ ਕਿਸੇ ਢੁੱਕਵੀ ਥਾਂ ਤੇ ਬਣੇ ਕਮਿਊਨਿਟੀ ਸੈਂਟਰ ਵਿੱਚ ਫੈਡਰੇਸ਼ਨ ਦੀ ਮੀਟਿੰਗ ਅਤ ਰਾਸ਼ਟਰੀ ਖਪਤਕਾਰ ਤੇ ਵਿਸ਼ਵ ਖਪਤਕਾਰ ਦਿਵਸ ਹਰ ਸਾਲ 24 ਦਸੰਬਰ ਅਤੇ 15 ਮਾਰਚ ਨੂੰ ਮਨਾਇਆ ਜਾਵੇ ਤਾਂ ਜੋ ਸ਼ਹਿਰ ਵਾਸੀ ਉਨ੍ਹਾਂ ਦੇ ਆਧਿਕਾਰਾ ਅਤੇ ਹੋਰ ਜਰੂਰੀ ਸਮਸਿਆਵਾਂ ਦੇ ਹੱਲ ਲਈ ਜਾਗਰੁਕ ਹੋ ਸਕਣ। ਉੱਪਰ ਦੱਸੀਆਂ ਮੰਗਾਂ ਨੂੰ ਡਿਪਟੀ ਕਮਿਸ਼ਨਰ ਮੈਡਮ ਨੈ ਬੜੇ ਗੰਭੀਰਤਾ ਨਾਲ ਸੁਣਿਆ ਤੇ ਵੱਖ-ਵੱਖ ਵਿਭਾਗਾਂ ਤੋਂ ਜਲਦੀ ਪੂਰੀਆਂ ਕਰਵਾਉਣ ਦਾ ਭਰੋਸਾ ਵੀ ਦਵਾਇਆ। ਇਸ ਵਫਦ ਵਿੱਚ ਫੈਡਰੇਸ਼ਨ ਦੇ ਮੈਂਬਰ ਅਸ਼ੋਕ ਪਵਾਰ ਜਨਰਲ ਸਕੱਤਰ, ਕੁਲਦੀਪ ਸਿੰਘ ਭਿੰਡਰ ਮੀਤ ਪ੍ਰਧਾਨ, ਸ੍ਰੀਮਤੀ ਰੁਪਿੰਦਰ ਕੌਰ ਨਾਗਰਾ ਪ੍ਰਬੰਧਕ ਸਕੱਤਰ, ਸੁਖਦੀਪ ਸਿੰਘ ਪ੍ਰੈਸ ਸਕੱਤਰ ਅਤੇ ਜੈ ਸਿੰਘ ਸੈਂਭੀ ਪਬਲੀਸਿਟੀ ਅਫਸਰ ਨੇ ਸ਼ਮੂਲੀਅਤ ਕੀਤੀ