ਸਰਕਾਰ ਦੀ ਵਾਅਦਾਖ਼ਿਲਾਫ਼ੀ: ਠੇਕਾ ਮੁਲਾਜ਼ਮਾਂ ਵੱਲੋਂ 15 ਮਾਰਚ ਤੋਂ ਚੰਡੀਗੜ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ

ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਵਿਧਾਇਕ ਸਿੱਧੂ ਦੀ ਗੈਰਮੌਜੂਦਗੀ ਵਿੱਚ ਸ੍ਰੀਮਤੀ ਸਿੱਧੂ ਨੂੰ ਦਿੱਤਾ ‘ਧੱਕੇਸ਼ਾਹੀ ਐਵਾਰਡ’

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਾਰਚ:
ਕੈਪਟਨ ਅਮਰਿੰਦਰ ਸਿੰਘ ਜੋ ਚੋਣਾਂ ਦੌਰਾਨ ਨੌਜਵਾਨਾਂ ਨਾਲ ਵਾਅਦੇ ਕਰਦਾ ਸੀ ਕਿ ਕਾਂਗਰਸ ਸਰਕਾਰ ਆਉਣ ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਨਿਗੁਣੀਆ ਤਨਖਾਹਾਂ ਦਾ ਚਲਣ ਜੋ ਅਕਾਲੀ ਭਾਜਪਾ ਸਰਕਾਰ ਵੱਲੋਂ ਚਲਾਇਆ ਗਿਆ ਉਸ ਨੂੰ ਬੰਦ ਕੀਤਾ ਜਾਵੇਗਾ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਸਾਲ ਬੀਤ ਜਾਣ ’ਤੇ ਕਾਂਗਰਸ ਸਰਕਾਰ ਦਾ ਮੁਲਾਜ਼ਮਾਂ ਦੀਆ ਮੰਗਾਂ ਵੱਲ ਕੋਈ ਧਿਆਨ ਨਹੀ ਗਿਆ ਅਤੇ ਨਾ ਹੀ ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਨਾਲ ਕੋਈ ਗੱਲਬਾਤ ਕੀਤੀ ਗਈ। ਮੁਲਾਜ਼ਮ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਲਈ ਸਰਕਾਰ ਦਾ ਹਰ ਦਰਵਾਜ਼ਾਂ ਖੜਕਾਂ ਚੁੱਕੇ ਹਨ ਪਰ ਸਰਕਾਰ ਦੇ ਵਿਧਾਇਕ ਮੰਤਰੀ ਅਤੇ ਮੁੱਖ ਮੰਤਰੀ ਦੇ ਓ.ਐਸ.ਡੀ ਮੁਲਾਜ਼ਮਾਂ ਦੀ ਮੁੱਖ ਮੰਤਰੀ ਨਾਲ ਗੱਲਬਾਤ ਕਰਵਾਉਣ ਤੋਂ ਹੁਣ ਤੱਕ ਬੇਬਸ ਨਜ਼ਰ ਆਏ ਹਨ।
ਉਧਰ, ਅੱਜ ਠੇਕਾ ਮੁਲਾਜ਼ਮਾਂ ਨੇ ਕੈਪਟਨ ਸਰਕਾਰ ਦੀ ਵਾਅਦਾਖ਼ਿਲਾਫ਼ੀ ਵਿਰੁੱਧ ਰੋਸ ਪ੍ਰਗਟ ਕਰਦਿਆਂ ਮੁਹਾਲੀ ਦੇ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਦੀ ਗੈਰਮੌਜੂਦਗੀ ਵਿੱਚ ਉਨ੍ਹਾਂ ਦੀ ਪਤਨੀ ਸ੍ਰੀਮਤੀ ਸਿੱਧੂ ਨੂੰ ‘ਧੱਕੇਸ਼ਾਹੀ ਐਵਾਰਡ’ ਵਾਲੀ ਟਰਾਫ਼ੀ ਸੌਂਪੀ। ਮੁਲਾਜ਼ਮ ਆਗੂਆ ਨੇ ਐਲਾਨ ਕੀਤਾ ਕਿ ਜੇਕਰ ਹੁਣ ਵੀ ਕਾਂਗਰਸ ਵੱਲੋਂ ਮੁਲਾਜ਼ਮਾਂ ਦੀਆ ਮੰਗਾਂ ਵੱਲ ਗੌਰ ਨਾ ਕੀਤਾ ਗਿਆ ਤੇ ਤੁਰੰਤ ਗੱਲਬਾਤ ਨਾ ਕੀਤੀ ਗਈ ਤਾਂ ਮੁਲਾਜ਼ਮ 15 ਮਾਰਚ ਤੋਂ ਸੈਕਟਰ 17 ਚੰਡੀਗੜ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦੇਣਗੇ ਤੇ ਜੇਕਰ ਜ਼ਰੂਰਤ ਪਈ ਤਾਂ ਮੁਲਾਜ਼ਮ ਮਰਨ ਵਰਤ ਰੱਖਣ ਤੋਂ ਵੀ ਪਿਛੇ ਨਹੀ ਹਟਣਗੇ।
ਪਿਛਲੀ ਸਰਕਾਰ ਵੱਲੋਂ ਸੇਵਾਂ ਕੇਂਦਰਾਂ ਨੂੰ ਨਿੱਜੀ ਕੰਪਨੀ ਦੇ ਹੱਥ ਦੇ ਕੇ ਸੁਵਿਧਾ ਮੁਲਾਜ਼ਮਾਂ ਨੂੰ ਨੋਕਰੀ ਤੋਂ ਕੱਢ ਦਿੱਤਾ ਗਿਆ ਸੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਵੱਲੋਂ ਮੁਲਾਜ਼ਮਾਂ ਦੇ ਸਘੰਰਸ਼ ਦੀ ਹਮਾਇਤ ਕਰਦੇ ਹੋਏ ਸਰਕਾਰ ਆਉਣ ਤੇ ਤੁਰੰਤ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਪਰ ਅੱਜ ਕਾਂਗਰਸ ਸਰਕਾਰ ਫਿਰ ਇਨ੍ਹਾ ਸੇਵਾਂ ਕੇਂਦਰਾਂ ਨੂੰ ਮੁੜ ਤੋਂ ਨਿੱਜੀ ਕੰਪਨੀ ਨੂੰ ਦੇ ਕੇ ਖਜ਼ਾਨੇ ਦੀ ਲੁੱਟ ਕਰਵਾਉਣ ਦੀ ਤਿਆਰੀ ਕਰ ਚੱੁਕੀ ਹੈ।ਕਾਂਗਰਸ ਸਰਕਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਆਪਣੇ ਕੀਤੇ ਵਾਅਦੇ ਤੋਂ ਹੀ ਭੱਜਣ ਲੱਗ ਗਈ ਹੈ ਅਤੇ ਨਾਲ ਹੀ ਆਉਟਸੋਰਸ ਰਾਹੀ ਵੱਡੇ ਪੱਧਰ ਤੇ ਮੁਲਾਜ਼ਮਾਂ ਦਾ ਸ਼ੋਸ਼ਣ ਜ਼ਾਰੀ ਹੈ। ਮੁਲਾਜ਼ਮਾਂ ਵੱਲੋਂ ਲੰਮੇ ਸੰਘਰਸ਼ ਦੋਰਾਨ ਵਿਧਾਨ ਸਭਾ ਤੋਂ ਦਸੰਬਰ 2016 ਦੋਰਾਨ ਐਕਟ ਪਾਸ ਕਰਵਾਇਆ ਗਿਆ ਸੀ। ਜਿਸ ਅਨੁਸਾਰ ਤਿੰਨ ਸਾਲ ਦੀ ਨੋਕਰੀ ਕਰਨ ਵਾਲੇ ਮੁਲਾਜ਼ਮ ਨੂੰ ਪੱਕਾਂ ਕੀਤਾ ਜਾਵੇਗਾਂ ਅਤੇ ਆਉਟਸੋਰਸ ਮੁਲਾਜ਼ਮ ਨੂੰ ਵਿਭਾਗ ਅਧੀਨ ਠੇਕੇ ਤੇ ਲਿਆ ਜਾਵੇਗਾ ਪਰ ਕਾਂਗਰਸ ਦੀ ਸਰਕਾਰ ਐਕਟ ਨੂੰ ਖਾਰਜ਼ ਕਰਨ ਤੇ ਆ ਗਈ ਹੈ। ਇਸ ਦੇ ਨਾਲ ਹੀ ਕੈਪਟਨ ਦੀ ਸਰਕਾਰ ਇਕ ਬਹੁਤ ਮਾੜੀ ਰੀਤ ਸ਼ੁਰੂ ਕਰਨ ਜਾ ਰਹੀ ਹੈ ਜਿਸ ਅਨੁਸਾਰ 10-12 ਸਾਲਾਂ ਤੋਂ ਲਗਾਤਾਰ ਕੰਮ ਕਰ ਰਹੇ ਮੁਲਾਜ਼ਮ ਜਿੰਨ੍ਹਾ ਵੱਲੋਂ ਲੰਬੇ ਸਘੰਰਸ਼ ਲੜ ਕੇ ਤਨਖਾਹਾਂ ਵਿਚ ਵਾਧਾ ਕਰਵਾਇਆ ਗਿਆ ਸੀ ਉਸ ਵਾਧੇ ਨੂੰ ਅੱਜ ਕਾਂਗਰਸ ਸਰਕਾਰ ਰੈਗੂਲਰ ਕਰਨ ਦੇ ਨਾਮ ਤੇ ਖਤਮ ਕਰਦੇ ਹੋਏ ਤਨਖਾਹ ਵਿਚ 70-80 ਫੀਸਦੀ ਕਟੋਤੀ ਕਰਨ ਜਾ ਰਹੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾ ਦੋਰਾਨ ਕਿਹਾ ਗਿਆ ਸੀ ਕਿ ਪੰਜਾਬ ਵਿਚ ਬੇਰੁਜ਼ਗਾਰੀ ਤਾਂ ਇਕ ਮੁੱਦਾ ਹੈ ਪਰ ਸਰਕਾਰ ਘੱਟ ਤਨਖਾਹਾਂ ਤੇ ਮੁਲਾਜ਼ਮਾਂ ਦਾ ਸੋਸ਼ਣ ਕਰ ਰਹੀ ਹੈ ਕਾਂਗਰਸ ਸਰਕਾਰ ਆਉਣ ਤੇ ਇਸ ਮੁੱਦੇ ਨੂੰ ਹੱਲ ਕੀਤਾ ਜਾਵੇਗਾ ਕਿਉਕਿ ਸੂਬੇ ਦੇ ਕਈ ਵਿਭਾਗਾਂ ਵਿਚ ਪੜ੍ਹੇ ਲਿਖੇ ਨੋਜਵਾਨ ਮੁਲਾਜ਼ਮ 3000-5000 ਤਨਖਾਹਾਂ ਲੈ ਰਹੇ ਸਨ ਜੋ ਕਿ ਅੱਜ ਵੀ ਉਵੇ ਹੀ ਚੱਲ ਰਿਹਾ ਹੈ ਉਲਟਾ ਅੱਜ ਕੈਪਟਨ ਦੀ ਸਰਕਾਰ ਘੱਟ ਤਨਖਾਹਾਂ ਵਾਲੇ ਮੁਲਾਜ਼ਮਾਂ ਦੀਆ ਤਨਖਾਹਾਂ ਵਧਾਉਣ ਦੀ ਬਜ਼ਾਏ ਮੁਲਾਜ਼ਮਾਂ ਦੀਆ ਮੋਜੂਦਾ ਤਨਖਾਹਾਂ ਵਿਚ 70-80 ਫੀਸਦੀ ਕਟੋਤੀ ਕਰਨ ਜਾਂ ਰਹੀ ਹੈ ਜੋ ਕਿ ਪੰਜਾਬ ਦੀ ਨੋਜਵਾਨੀ ਨੂੰ ਗਲਤ ਰਸਤੇ ਤੋਰਨ ’ਤੇ ਮਜ਼ਬੂਰ ਕਰੇਗੀ।
ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂਆ ਪ੍ਰਵੀਨ ਸ਼ਰਮਾਂ, ਅਵਤਾਰ ਸਿੰਘ, ਰਜਿੰਦਰ ਸਿੰਘ, ਪ੍ਰੇਮ ਕੁਮਾਰ,ਕ੍ਰਿਸ਼ਨ ਪ੍ਰਸਾਦ,ਜਗਮੋਹਨ ਸਿੰਘ, ਰਾਜ ਕੁਮਾਰ ਦਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਦਾ ਕੋਈ ਵੀ ਨੁਮਾਇੰਦਾ ਮੁਲਾਜ਼ਮਾਂ ਦੀ ਗੱਲ ਸੁਨਣ ਲਈ ਤਿਆਰ ਨਹੀ ਹੈ ਅਤੇ ਨਾ ਹੀ ਮੁਲਾਜ਼ਮਾਂ ਨੂੰ ਗੱਲਬਾਤ ਕੀਤੀ ਜਾ ਰਹੀ ਹੈ ਜਿਸ ਦੇ ਰੋਸ ਵਜੋਂ ਅੱਜ ਮੁਲਾਜ਼ਮਾਂ ਵੱਲੋਂ ਵਿਧਾਇਕਾਂ ਤੇ ਮੰਤਰੀਆ ਨੂੰ ਧੱਕੇਸ਼ਾਹੀ ਅਵਾਰਡ ਦੇਣ ਦਾ ਫੈਸਲਾ ਕੀਤਾ ਗਿਆ ਕਿਉਂਕਿ ਕਾਂਗਰਸ ਸਰਕਾਰ ਹਰ ਇਕ ਫੈਸਲਾ ਆਮ ਜਨਤਾ ਤੇ ਧੱਕੇ ਨਾਲ ਥੋਪ ਰਹੀ ਹੈ। ਆਗੂਆ ਨੇ ਕਿਹਾ ਕਿ ‘ਧੱਕੇਸ਼ਾਹੀ ਐਵਾਰਡ’ ਦੇਣ ਤੋਂ ਬਾਅਦ ਮੁਲਾਜ਼ਮ ਕਾਂਗਰਸ ਵਿਧਾਇਕਾਂ ਮੰਤਰੀਆ ਅਤੇ ਕਾਂਗਰਸ ਪ੍ਰਧਾਨਾਂ ਤੇ ਆਗੂਆ ਤੋਂ ਬਲਾਕ ਜ਼ਿਲ੍ਹਾ ਪੱਧਰ ਤੇ ਰੱਸਿਆ ਦੀ ਮੰਗ ਕਰਨਗੇ ਤਾਂ ਜੋ ਫਾਹਾ ਲਿਆ ਜਾ ਸਕੇ ਕਿਉਂਕਿ ਹੁਣ ਕਾਂਗਰਸ ਸਰਕਾਰ ਜੋ ਹਾਲਾਤ ਬਣਾ ਰਹੀ ਹੈ ਉਹ ਵੀ ਮੁਲਾਜ਼ਮਾਂ ਦਾ ਗਲਾ ਘੁੱਟਣ ਤੋਂ ਘੱਟ ਨਹੀ ਹਨ ਇਸ ਲਈ ਮੁਲਾਜ਼ਮ ਕਾਂਗਰਸ ਦੇ ਰੱਸੇ ਨੂੰ ਗਲੇ ਵਿੱਚ ਪਾ ਕੇ ਫਾਹਾ ਲੈ ਲੈਣਗੇ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…