ਕੰਟਰੈਕਟ/ਆਊਟਸੋਰਸ ਕਾਮਿਆਂ ਨੂੰ ਮੰਗਾਂ ਸਬੰਧੀ ਹਾਂ-ਪੱਖੀ ਫ਼ੈਸਲੇ ਤੋਂ ਆਸ ਬੱਝੀ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਮੀਟਿੰਗ ਵਿੱਚ ਮੁਲਾਜ਼ਮ ਮੰਗਾਂ ’ਤੇ ਕੀਤੀ ਚਰਚਾ

ਨਬਜ਼-ਏ-ਪੰਜਾਬ, ਮੁਹਾਲੀ, 28 ਜੂਨ:
ਦੀ ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ ਦੇ ਮੋਹਰੀ ਆਗੂਆਂ ਨੇ ਪੰਜਾਬ ਮੰਡੀ ਬੋਰਡ ਅਤੇ ਮਾਰਕੀਟ ਕਮੇਟੀਆਂ ਦੇ ਖੇਤਰੀ ਦਫ਼ਤਰਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਕੰਟਰੈਕਟ/ਆਊਟਸੋਰਸ ਅਤੇ ਚੌਥਾ ਦਰਜਾ ਕਰਮੀਆਂ ਦੀਆਂ ਜਾਇਜ਼ ਮੰਗਾਂ ਬਾਰੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਅਹਿਮ ਮੀਟਿੰਗ ਕੀਤੀ। ਮੀਟਿੰਗ ਵਿੱਚ ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾਂ, ਬਲਕਾਰ ਸਿੰਘ ਸਹੋਤਾ, ਵਿਜੈ ਕੁਮਾਰ ਰਿੰਕੂ, ਕੁਲਦੀਪ ਸਿੰਘ ਅਤੇ ਚਮਨ ਲਾਲ ਸੰਘੇਲੀਆ ਸਮੇਤ ਹੋਰਨਾਂ ਨੇ ਸ਼ਿਰਕਤ ਕੀਤੀ।
ਆਗੂਆਂ ਦੇ ਦੱਸਣ ਅਨੁਸਾਰ ਮੀਟਿੰਗ ਵਿੱਚ ਚੇਅਰਮੈਨ ਨੇ ਕੰਟਰੈਕਟ, ਆਊਟਸੋਰਸ਼ ਕਰਮਚਾਰੀ ਜੋ ਵੱਖ-ਵੱਖ ਅਦਾਰਿਆਂ ਵਿੱਚ ਲੰਬੇ ਸਮੇਂ ਤੋਂ ਨਿਰੰਤਰ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਮੰਡੀ ਬੋਰਡ ਵਿੱਚ ਖਪਾਉਣ ਦਾ ਭਰੋਸਾ ਦਿੱਤਾ। ਘੱਟੋ-ਘੱਟ ਉਜ਼ਰਤਾਂ ਅਤੇ ਇਸ ਦਾ ਪਿਛਲਾ ਬਕਾਇਆ ਲਾਗੂ ਕਰਨ ’ਤੇ ਵੀ ਸਹਿਮਤੀ ਬਣੀ। ਸਰਕਾਰ ਦੀ ਰੈਗੂਲਰਾਈਜੇਸ਼ਨ ਨੀਤੀ 2023 ਅਨੁਸਾਰ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਮੰਡੀ ਬੋਰਡ ਵਿੱਚ ਆਊਟਸੋਰਸ ਠੇਕੇਦਾਰਾਂ ਵੱਲੋਂ ਉਜ਼ਰਤਾਂ ਸਬੰਧੀ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਅਤੇ ਘੱਟੋ-ਘੱਟ ਉਜਰਤ 10353 ਰੁਪਏ ਲਾਗੂ ਕਰਨ ਦਾ ਭਰੋਸਾ ਦਿੱਤਾ। ਚੇਅਰਮੈਨ ਨੇ ਯੂਨੀਅਨ ਦੀ ਮੰਗ ’ਤੇ ਪਿਛਲੇ ਸਮੇਂ ਤੋਂ ਉਜ਼ਰਤਾਂ ਲਾਗੂ ਨਾ ਕਰਨ ਅਤੇ ਘੱਟ ਤਨਖ਼ਾਹ ਦੇਣ ਦੀ ਜਾਂਚ ਕਰਾਉਣ ਦਾ ਭਰੋਸਾ ਵੀ ਦਿੱਤਾ। ਇਸ ਤੋਂ ਇਲਾਵਾ ਦਰਜਨ ਹੋਰ ਮੰਗਾਂ ’ਤੇ ਕਾਰਵਾਈ ਕਰਨ ਦੀ ਸਹਿਮਤੀ ਬਣੀ। ਇਸ ਮੌਕੇ ਗੁਰਿੰਦਰ ਗੁਰੀ, ਸਨੀ, ਰਾਜੂ ਚੀਮਾ, ਕ੍ਰਿਸ਼ਨ ਸਿੰਘ, ਰਮੇਸ਼ ਕੁਮਾਰ, ਧਰਮਿੰਦਰ ਸਿੰਘ, ਸੁਨੀਲ ਬਜਾਜ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …