ਡਾਕਟਰ ਦੀ ਅਣਗਹਿਲੀ ਨਾਲ ਨਵ ਜੰਮੇ ਬੱਚੇ ਦੀ ਮੌਤ ਕਾਰਨ ਪੀੜਤ ਪਰਿਵਾਰ ਵੱਲੋਂ ਵਿਸ਼ਾਲ ਧਰਨਾ

ਨਬਜ਼-ਏ-ਪੰਜਾਬ ਬਿਊਰੋ, ਹਰਚੋਵਾਲ/(ਗੁਰਦਾਸਪੁਰ), 6 ਮਾਰਚ:
ਡਿਲਵਰੀ ਕੇਸ ਦੌਰਾਨ ਲੇਡੀ ਡਾਕਟਰ ਵੱਲੋੱ ਅਣਗਹਿਲੀ ਵਰਤਣ ਦੇ ਦੋਸ਼ ਵਿੱਚ ਨਵ ਜੰਮੇ ਲੜਕੇ ਦੀ ਹੋਈ ਮੌਤ ਨਾਲ ਸਿਵਲ ਹਸਪਤਾਲ ਹਰਚੋਵਾਲ ਵਿਖੇ ਪੀੜਤ ਪਰਿਵਾਰ ਵੱਲੋੱ ਇਨਸ਼ਾਫ ਲੈਣ ਲਈ ਚੱਕਾ ਜਾਮ ਕਰ ਕੇ ਡਾਕਟਰ ਦੇ ਵਿਰੁੱਧ ਨਾਰੇਬਾਜ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਪੀੜਤ ਸੁਖਦੀਪ ਸਿੰਘ ਪੁੱਤਰ ਮੰਗਲ ਸਿੰਘ ਦੀ ਪਤਨੀ ਬਲਜੀਤ ਕੌਰ ਜੋ ਡਿਲਵਰੀ ਕੇਸ ਕਰਾਉਣ ਲਈ 3 ਮਾਰਚ ਨੂੰ ਸਰਕਾਰੀ ਹਸਪਤਾਲ ਹਰਚੋਵਾਲ ਆਈ ਹੋਈ ਸੀ। ਹਸਪਤਾਲ ਅੰਦਰ ਡਿਊਟੀ ਦੌਰਾਨ ਲੇਡੀ ਡਾਕਟਰ ਨੇ ਕੇਸ ਕਰਨ ਦੀ ਬਜਾਏ ਅਣਗਹਿਲੀ ਵਰਤੀ। ਜਦੋੱ ਅੌਰਤ ਨੂੰ ਦਰਦਾਂ ਸੁਰੂ ਹੋ ਗਈਆਂ ਤਾਂ ਅੌਰਤ ਨੂੰ ਸਰਕਾਰੀ ਹਸਪਤਾਲ ਗੁਰਦਾਸਪੁਰ ਵਿਖੇ ਰੈਫਰ ਕਰ ਦਿੱਤਾ ਗਿਆ, ਕੋਈ ਮੈਡੀਕਲ ਸਹਾਇਤਾ ਨਹੀੱ ਦਿੱਤੀ ਗਈ। ਜਿਸ ਨਾਲ ਨਵ ਜੰਮੇ ਲੜਕੇ ਦੀ ਜਨਮ ਦੌਰਾਨ ਹੀ ਮੌਤ ਹੋ ਗਈ। ਇਸ ਘਟਨਾ ਬਾਰੇ ਪੀੜਤ ਪਰਿਵਾਰ ਨੇ ਸਰਕਾਰੀ ਹਸਪਤਾਲ ਹਰਚੋਵਾਲ ਸੀਨੀਅਰ ਮੈਡੀਕਲ ਅਫਸਰ ਹਰਭਜਨ ਸਿੰਘ ਨੂੰ ਦੱਸਿਆ ਤਾਂ ਉਹਨਾਂ ਨੇ ਲਿਖਤੀ ਸ਼ਿਕਾਇਤ ਕਰਨ ਲਈ ਕਿਹਾ। ਪੀੜਤ ਲੜਕੀ ਦੀ ਦਾਦੀ ਨਿਰਮਲਜੀਤ ਕੌਰ ਨੇ ਆਪਣੇ ਪਰਿਵਾਰਕ ਮੈਬਰਾਂ ਨਾਲ ਸਲਾਹ ਕਰਕੇ 104 ਹੈਲਪਲਾਈਨ ਤੇ ਫੋਨ ਕਰਕੇ ਸਾਰੀ ਘਟਨਾ ਦੀ ਜਾਣਕਾਰੀ ਬਾਰੇ ਦੱਸਿਆ ਪਰ ਸਮਾਂ ਬੀਤਣ ਦੇ ਬਾਵਜੂਦ ਇਨਸਾਫ ਨਾ ਮਿਲਣ ਕਾਰਨ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਰਚੋਵਾਲ ਚੌਕ ਤੇ ਧਰਨਾ ਲਗਾ ਕੇ ਜਾਮ ਕਰ ਦਿੱਤਾ ਗਿਆ। ਲੋਕਾਂ ਦੀ ਮੰਗ ਇਹ ਸੀ ਡਾਕਟਰ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਨਾਇਬ ਤਹਿਸੀਲਦਾਰ ਕਾਦੀਆਂ ਐਸ.ਐਚ.ਓ. ਸ੍ਰੀ ਹਰਗੋਬਿੰਦਪੁਰ ਅਮੋਕਲ ਸਿੰਘ, ਡੀ.ਐਸ.ਪੀ.ਗੁਰਵਿੰਦਰ ਸਿੰਘ ਢਿਲ਼ੋ, ਐਸ.ਐਮ.ਓ. ਹਰਭਜਨ ਸਿੰਘ ਵੱਲੋ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਸਾਨੂੰ ਲਿਖਤੀ ਦਰਖਾਸਤ ਦੇ ਦਿਓ ਉਸ ਦੇ ਅਧਾਰ ਤੇ ਡਾਕਟਰ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਜਦ ਐਸ.ਐਮ.ਓ.ਹਰਭਜਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਆਖਿਆਂ ਕਿ ਸਾਨੂੰ ਇਸ ਘਟਨਾ ਬਾਰੇ 104 ਹੇੈਲਪਲਾਈਨ ਤੋੱ ਫੋਨ ਆਇਆ ਹੈ। ਇਸ ਘਟਨਾ ਬਾਰੇ ਜਾਂਚ ਕੀਤੀ ਜਾ ਰਹੀ ਹੈ ਜੇਕਰ ਪੀੜਤ ਪਰਿਵਾਰ ਲਿਖਤੀ ਦਰਖਾਸਤ ਦਿੰਦਾ ਹੈ ਤਾਂ ਉਸ ਦੇ ਅਧਾਰ ਤੇ ਬੋਰਡ ਬਣਾ ਕੇ ਕਾਰਵਾਈ ਕੀਤੀ ਜਾਵੇਗੀ ਬਾਕੀ ਮੈਡੀਕਲ ਰਿਪੋਰਟ ਆਉਣ ਤੇ ਜਾਂਚ ਬਾਰੇ ਸਹੀ ਪਤਾ ਚਲੇਗਾ, ਦੋਸ਼ੀ ਵਿਅਕਤੀ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਲੇਡੀ ਡਾਕਟਰ ਨਾਲ ਸਪੰਰਕ ਕੀਤਾ ਗਿਆ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ।

Load More Related Articles

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …