nabaz-e-punjab.com

ਵਕੀਲਾਂ ਦੀਆਂ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਚੱਕਾ ਜਾਮ ਸੰਘਰਸ਼ ਨੂੰ ਹਮਾਇਤ ਦੇਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੁਲਾਈ:
ਆਲ ਇੰਡੀਆ ਲਾਇਰਜ਼ ਐਸੋਸੀਏਸ਼ਨ ਅਤੇ ਇੰਡੀਅਨ ਐਸੋਸੀਏਸ਼ਨ ਆਫ਼ ਲਾਇਰਜ਼ ਦੀ ਸਾਂਝੀ ਮੀਟਿੰਗ ਜਸਪਾਲ ਸਿੰਘ ਦੱਪਰ ਐਡਵੋਕੇਟ ਸੀਨੀਅਰ ਮੀਤ ਪ੍ਰਧਾਨ ਇੰਡੀਅਨ ਐਸੋਸੀਏਸ਼ਨ ਲਾਇਰਜ਼ ਪੰਜਾਬ ਦੀ ਪ੍ਰਧਾਨਗੀ ਹੇਠ ਮੁਹਾਲੀ ਵਿਖੇ ਹੋਈ ਜਿਸ ਵਿੱਚ ਆਲ ਇੰਡੀਆ ਮੋਟਰ ਟ੍ਰਾਂਸਪੋਰਟ ਵਲੋੱ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਕੇੱਦਰ ਸਰਕਾਰ ਵਿਰੁੱਧ ਅਣਮਿੱਥੇ ਸਮੇਂ ਲਈ ਚੱਕਾ ਜਾਮ ਕਰਨ ਦੀ ਕਾਰਵਾਈ ਦੀ ਪੁਰਜ਼ੋਰ ਹਮਾਇਤ ਕੀਤੀ ਗਈ ਅਤੇ ਵਕੀਲ ਭਾਈਚਾਰੇ ਨੂੰ ਇਸ ਹੜਤਾਲ ਨੂੰ ਕਾਮਯਾਬ ਕਰਨ ਲਈ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।
ਇਸ ਸਬੰਧੀ ਸ੍ਰੀ ਦਰਸ਼ਨ ਸਿੰਘ ਧਾਲੀਵਾਲ ਮੀਤ ਪ੍ਰਧਾਨ ਆਲ ਇੰਡੀਆ ਲਾਇਰਜ਼ ਐਸੋਸੀਏਸ਼ਨ ਨੇ ਕਿਹਾ ਕਿ ਆਲ ਇੰਡੀਆ ਮੋਟਰ ਟਰਾਂਸਪੋਰਟ ਵੱਲੋਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾ ਨੂੰ ਘੱਟ ਕਰਨ, ਇਸ ਨੂੰ ਮੁੜ ਤੋਂ ਸਰਕਾਰੀ ਕੰਟਰੋਲ ਹੇਠ ਕਰਨ, ਡੀਜ਼ਲ ਅਤੇ ਪੈਟਰੋਲ ਨੂੰ ਜੀ.ਐਸ.ਟੀ ਦੇ ਘੇਰੇ ਹੇਠ ਲਿਆਉਣ ਅਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਹਰੇਕ ਚਾਰ ਮਹੀਨਿਆਂ ਬਾਅਦ ਨਿਰਧਾਰਤ ਕਰਨ, ਟੋਲ ਬੈਰੀਅਰ ਹਟਾਉਣ, ਪ੍ਰਾਈਵੇਟ ਬੱਸਾਂ ਨੂੰ ਟਰੱਕਾਂ ਦੀ ਤਰਜ਼ ’ਤੇ ਨੈਸ਼ਨਲ ਪਰਮਟ ਜਾਰੀ ਕਰਨ ਅਤੇ ਇਨਸ਼ੋਰੈਂਸ ਕੰਪਨੀਆਂ ਵੱਲੋਂ ਥਰਡ ਪਾਰਟੀ ਪ੍ਰੀਮੀਅਮ ਨਾ ਵਧਾਉਣ ਆਦਿ ਮੰਗਾਂ ਰੱਖੀਆਂ ਗਈਆਂ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਇੰਡਸਟਰੀ ਨਾਲ 20 ਕਰੋੜ ਲੋਕ ਸਿੱਧੇ ਅਤੇ ਅਸਿੱਧੇ ਤੌਰ ’ਤੇ ਰੁਜ਼ਗਾਰ ਪ੍ਰਾਪਤ ਕਰਦੇ ਹਨ। ਕੇੱਦਰ ਸਰਕਾਰ ਵੱਲੋਂ ਲਗਾਤਾਰ ਡੀਜ਼ਲ ਤੇ ਪੈਟਰੋਲ ਦੇ ਭਾਅ ਵਧਾਉਣ ਕਾਰਨ ਬਜ਼ਾਰ ਵਿੱਚ ਮਹਿੰਗਾਈ ਵੱਧ ਜਾਂਦੀ ਹੈ। ਤੇਲ ਕੰਪਨੀਆਂ ਲੱਖਾਂ ਕਰੋੜਾਂ ਰੁਪਏ ਵਾਧੂ ਕਮਾ ਰਹੀਆਂ ਹਨ। ਇਸ ਦਾ ਭਾਰ ਜਨਤਾ ਨੂੰ ਲੱਖਾਂ ਤੇ ਕਰੋੜਾਂ ਦਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਟੋਲ ਬੈਰੀਅਰ ਲੱਗਣ ਕਾਰਨ ਦੇਸ਼ ਦੇ ਕਾਨੂੰਨ ਦੇ ਉਲਟ ਤਿੰਨ ਤਰ੍ਹਾਂ ਦਾ ਟੈਕਸ ਦੇਣਾ ਪੈ ਰਿਹਾ ਹੈ ਜਿਵੇਂ ਨਵੇਂ ਸਾਧਨ ਖਰੀਦਣ ਸਮੇਂ ਜੀ.ਐਸ.ਟੀ, ਰੋਡ ਟੈਕਸ ਅਤੇ ਪੈਟਰੋਲੀਅਮ ਪਦਾਰਥਾਂ ਤੇ ਟੈਕਸ ਦੇਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸੰਸਥਾਵਾਂ ਵੱਲੋਂ ਕੀਤੇ ਸਰਵੇ ਅਨੁਸਾਰ ਟੋਲ ਬੈਰੀਅਰ ਤੇ ਲੰਬੀਆਂ ਕਤਾਰਾ ਲੱਗਣ ਕਾਰਨ ਲੱਖਾਂ ਕਰੋੜਾਂ ਰੁਪਏ ਦੇ ਪੈਟਰੋਲ ਅਤੇ ਡੀਜ਼ਲ ਦੀ ਖਪਤ ਹੁੰਦੀ ਹੈ ਤੇ ਪ੍ਰਦੂਸ਼ਣ ਪੈਦਾ ਹੁੰਦਾ ਹੈ। ਉਹਨਾਂ ਇਹ ਵੀ ਕਿਹਾ ਕਿ ਪ੍ਰਾਈਵੇਟ ਬੱਸਾਂ ਨੂੰ ਟਰੱਕਾਂ ਦੀ ਤਰ੍ਹਾਂ ਨੈਸ਼ਨਲ ਪਰਮਟ ਜਾਰੀ ਕਰਨੇ ਚਾਹੀਦੇ ਹਨ ਪਰ ਕੇਂਦਰ ਸਰਕਾਰ ਧਨਾਢ ਟਰਾਂਸਪੋਰਟਰਾਂ ਨੂੰ ਲਾਭ ਪਹੁੰਚਾਉਣ ਲਈ ਇਸ ਨੀਤੀ ਨੂੰ ਬਦਲਣਾ ਨਹੀਂ ਚਾਹੁੰਦੀ ਅਤੇ ਪ੍ਰਾਈਵੇਟ ਕੰਪਨੀਆਂ ਨੂੰ ਲਾਭ ਦੇਣ ਲਈ ਲਗਾਤਾਰ ਪ੍ਰੀਮੀਅਮ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਜਿਸ ਦਾ ਅਸਰ ਆਮ ਜਨਤਾ ਤੇ ਪੈ ਰਿਹਾ ਹੈ ਅਤੇ ਮਹਿੰਗਾਈ ਲਗਾਤਾਰ ਵੱਧ ਰਹੀ ਹੈ। ਹਰੇਕ ਛੋਟੇ ਤੇ ਵੱਡੇ ਵਾਹਨ ਖਰੀਦਣ ਵਾਲੇ ਨੂੰ ਮਾਲੀ ਨੁਕਸਾਨ ਹੋ ਰਿਹਾ ਹੈ। ਇਸ ਮੌਕੇ ਹਰਚੰਦ ਸਿੰਘ ਬਾਠ, ਤਾਰਾ ਸਿੰਘ ਚਾਹਲ, ਸੰਪੂਰਨ ਸਿੰਘ ਚਾਹਲ, ਨਵਲ ਕਿਸ਼ੋਰ, ਸਰਬਜੀਤ ਸਿੰਘ ਵਿਰਕ, ਜਸਵੀਰ ਸਿੰਘ ਚੌਹਾਨ, ਚੌਧਰੀ ਕਰਮਜੀਤ ਸਿੰਘ, ਵਿਕਰਾਂਤ ਪਵਾਰ, ਪਰਮਜੀਤ ਢਾਬਾ, ਸ਼ਗਨਦੀਪ ਸਿੰਘ ਬਰਾੜ (ਸਿੰਘੇਵਾਲਾ), ਮਨਜੀਤ ਸਿੰਘ ਢਿੱਲੋਂ, ਯਾਦਵਿੰਦਰ ਸਿੰਘ ਭੰਗੂ, ਹਰਦੀਪ ਸਿੰਘ ਬੇਦਵਾਨ ਹਾਜ਼ਰ ਸਿੰਘ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …