ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਦਾ ਵਫ਼ਦ ਸਿਹਤ ਮੰਤਰੀ ਨੂੰ ਮਿਲਿਆ

ਅਫ਼ਸਰਾਂ ਨੇ ਮੰਨਿਆਂ ਸਿਹਤ ਵਿਭਾਗ ਕੋਲ ਪੈਨਸ਼ਨਰਾਂ ਦੇ 12000 ਮੈਡੀਕਲ ਬਿੱਲ ਪੈਂਡਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ:
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਦੇ ਕਨਵੀਨਰ-ਕਮ-ਕੋਆਰਡੀਨੇਟਰ ਕਰਮ ਸਿੰਘ ਧਨੋਆ ਤੇ ਕਨਵੀਨਰ ਐਨ.ਕੇ. ਕਲਸੀ ਦੀ ਅਗਵਾਈ ਹੇਠ 8 ਮੈਂਬਰੀ ਵਫ਼ਦ ਨੇ ਮੁਹਾਲੀ ਦੇ ਸੈਕਟਰ-69 ਸਥਿਤ ਮੈਡੀਕਲ ਸਿੱਖਿਆ ਭਵਨ ਵਿਖੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਕਰੀਬ 12 ਹਜ਼ਾਰ ਤੋਂ ਵੱਧ ਪੈਂਡਿੰਗ ਮੈਡੀਕਲ ਬਿੱਲਾਂ ਅਤੇ ਕੈਸ਼ਲੈਸ ਮੈਡੀਕਲ ਸਹੂਲਤ ਮੁੱਦੇ ’ਤੇ ਚਰਚਾ ਕੀਤੀ। ਮੀਟਿੰਗ ਵਿੱਚ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ, ਡਾਇਰੈਕਟਰ ਡਾ. ਆਦਰਸ਼ਪਾਲ ਕੌਰ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਕਰਮ ਸਿੰਘ ਧਨੋਆ ਅਤੇ ਐਨ.ਕੇ. ਕਲਸੀ ਨੇ ਦੱਸਿਆ ਕਿ ਮੰਤਰੀ ਨਾਲ ਬੜੇ ਸੁਖਾਵੇਂ ਮਾਹੌਲ ਵਿੱਚ ਮੀਟਿੰਗ ਹੋਈ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਵਿਚਾਰ ਚਰਚਾ ਕੀਤੀ। ਮੰਤਰੀ ਨੇ ਸਿਹਤ ਵਿਭਾਗ ਨਾਲ ਸਬੰਧਤ ਮੰਗਾਂ ਹਫ਼ਤੇ ਦੇ ਅੰਦਰ-ਅੰਦਰ ਹੱਲ ਕਰਨ ਦਾ ਭਰੋਸਾ ਦਿੱਤਾ। ਸਿਹਤ ਅਧਿਕਾਰੀਆਂ ਨੇ ਮੰਤਰੀ ਨੂੰ ਦੱਸਿਆ ਕਿ ਇਸ ਸਮੇਂ ਲਗਪਗ 12000 ਮੈਡੀਕਲ ਬਿੱਲ ਪੈਂਡਿੰਗ ਹਨ, ਜਿਨ੍ਹਾਂ ਦੇ ਨਿਪਟਾਰੇ ਲਈ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਇਸ ਕੰਮ ਦੇ ਨਬੇੜੇ ਲਈ 11 ਸਹਾਇਕਾਂ ਦੀ ਡਿਊਟੀ ਲਾਈ ਗਈ ਹੈ, ਜਿਨ੍ਹਾਂ ਵੱਲੋਂ ਪ੍ਰਤੀ ਦਿਨ 30 ਬਿੱਲ ਨਿਪਟਾਏ ਜਾਂਦੇ ਹਨ ਅਤੇ ਦੋ ਮਹੀਨੇ ਵਿੱਚ ਸਾਰਾ ਬੈਕਲਾਗ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੈਡੀਕਲ ਬਿੱਲ ਆਨਲਾਈਨ ਪ੍ਰਾਪਤ ਕਰਨ ਬਾਰੇ ਪ੍ਰਕਿਰਿਆ ਚਾਲੂ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਬਿੱਲ ਤਸਦੀਕ ਕਰਨ ਵਿੱਚ ਕੋਈ ਦੇਰੀ ਨਹੀਂ ਹੋਵੇਗੀ। ਉਂਜ ਕੈਸ਼ਲੈਸ ਮੈਡੀਕਲ ਸੁਵਿਧਾ ਪ੍ਰਦਾਨ ਕਰਨ ਲਈ ਉਨ੍ਹਾਂ ਹਾਂ-ਪੱਖੀ ਹੁੰਗਾਰਾ ਨਹੀਂ ਭਰਿਆ। ਅਧਿਕਾਰੀਆਂ ਨੇ ਦੱਸਿਆ ਕਿ ਸਮੂਹ ਸਿਵਲ ਸਰਜਨਾਂ ਨੂੰ ਮੈਡੀਕਲ ਬਿੱਲ ਤਸਦੀਕ ਕਰਨ ਦੇ ਅਧਿਕਾਰਾਂ ਦੀ ਵਿੱਤੀ ਪ੍ਰਵਾਨਗੀ 50000 ਤੋਂ ਵਧਾ ਕੇ 1 ਲੱਖ ਰੁਪਏ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਮੀਟਿੰਗ ਵਿੱਚ ਜਰਨੈਲ ਸਿੰਘ ਸਿੱਧੂ, ਜਗਦੀਸ਼ ਸਿੰਘ ਸਰਾਓ, ਪਰਮਜੀਤ ਸਿੰਘ, ਗੁਰਦੀਪ ਸਿੰਘ ਵਾਲੀਆ, ਗੁਰਮੀਤ ਸਿੰਘ ਟਿਵਾਣਾ, ਜਤਿੰਦਰ ਸਿੰਘ ਹਾਜ਼ਰ ਸਨ।
ਜੁਆਇੰਟ ਫਰੰਟ ਵੱਲੋਂ ਪੈਨਸ਼ਨਰਾਂ ਦੇ ਮੈਡੀਕਲ ਬਿੱਲ ਉਨ੍ਹਾਂ ਦੀ ਵਿੱਤੀ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਪਹਿਲ ਦੇ ਆਧਾਰ ਤੇ ਤਸਦੀਕ ਕਰਨ ਲਈ ਬੇਨਤੀ ਕੀਤੀ ਗਈ, ਜਿਸ ਸਬੰਧੀ ਉਨ੍ਹਾਂ ਵੱਲੋਂ ਇਹ ਮੰਗ ਪ੍ਰਵਾਨ ਕਰਦੇ ਹੋਏ ਕਿਹਾ ਗਿਆ ਕਿ ਸਿਹਤ ਵਿਭਾਗ ਵਿੱਚ ਜੇਕਰ ਤਿੰਨ ਬਿੱਲ ਪ੍ਰਾਪਤ ਹੋਣਗੇ ਉਨ੍ਹਾਂ ’ਚੋਂ 2 ਬਿੱਲ ਪੈਨਸ਼ਨਰ ਦੇ ਅਤੇ ਇੱਕ ਬਿੱਲ ਕਰਮਚਾਰੀ ਵਰਗ ਦਾ ਤਸਦੀਕ ਕੀਤਾ ਜਾਵੇਗਾ।
ਜੁਆਇੰਟ ਫਰੰਟ ਵੱਲੋਂ ਸਰਕਾਰ ਦੁਆਰਾ ਹਿੱਪ ਜੁਆਇੰਟ/ਗੋਡਿਆਂ ਦੇ ਇੰਪਲਾਂਟ ਅਤੇ ਅੱਖਾਂ ਦੇ ਲੈਂਜ ਦੇ ਰੇਟ ਰਿਵਾਇਜ ਕਰਨ ਸਬੰਧੀ ਧੰਨਵਾਦ ਕੀਤਾ ਗਿਆ ਅਤੇ ਇਹ ਵੀ ਮੰਗ ਕੀਤੀ ਗਈ ਕਿ ਡੈਂਚਰ, ਹਿਰਇੰਗ ਏਡ ਅਤੇ ਬਾਕੀ ਆਈਅਮਾਂ ਦੇ ਰੇਟ ਵੀ ਜਲਦੀ ਰਿਵਾਇਜ ਕੀਤੇ ਜਾਣ। ਸਿਹਤ ਮੰਤਰੀ ਵੱਲੋਂ ਬਾਕੀ ਆਈਟਮਾਂ ਦੇ ਰੇਟ ਰਿਵਾਇਜ ਕਰਨ ਸਬੰਧੀ ਆਸ਼ਵਾਸਨ ਦਿੱਤਾ ਗਿਆ। ਜੁਆਇੰਟ ਫਰੰਟ ਵੱਲੋਂ ਵਿੱਤ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਕਈ ਬਿੱਲਾਂ ਦੀ ਅਦਾਇਗੀ ਬਜਟ ਨਾ ਹੋਣ ਕਾਰਨ ਵਿਭਾਗਾਂ ਵੱਲੋਂ ਕਈ ਕਈ ਮਹੀਨੇ ਨਹੀਂ ਕੀਤੀ ਜਾਂਦੀ ਹੈ।
ਇਸ ਸਬੰਧੀ ਸਿਹਤ ਮੰਤਰੀ ਵੱਲੋਂ ਵਿੱਤ ਵਿਭਾਗ ਨਾਲ ਗੱਲਬਾਤ ਕਰਨ ਬਾਰੇ ਭਰੋਸਾ ਦਿੱਤਾ ਗਿਆ। ਜੁਆਇੰਟ ਫਰੰਟ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਪੈਨਸ਼ਨਰਾਂ ਦੀਆਂ ਬੁਢਾਪੇ ਵਿੱਚ ਵੱਧ ਰਹੀਆਂ ਬਿਮਾਰੀਆਂ ਕਾਰਨ ਫਿਕਸਡ ਮੈਡੀਕਲ ਭੱਤਾ 1000 ਰੁਪਏ ਤੋਂ ਵਧਾ ਕੇ 2000 ਰੁਪਏ ਕੀਤਾ ਜਾਵੇ। ਇਸ ਸਬੰਧ ਵਿੱਚ ਸਿਹਤ ਮੰਤਰੀ ਵੱਲੋਂ ਵਿੱਤੀ ਮਾਮਲਾ ਹੋਣ ਕਾਰਣ ਵਿੱਤ ਮੰਤਰੀ ਨਾਲ ਮਾਮਲਾ ਉਠਾਉਣ ਦਾ ਭਰੋਸਾ ਦਿੱਤਾ ਗਿਆ।
ਜੁਆਿਾਂਟ ਫਰੰਟ ਵੱਲੋਂ ਦੱਸਿਆ ਕਿ ਕਰੌਨਿਕ ਬਿਮਾਰੀਆਂ ਦੇ ਇਲਾਜ ਦੇ ਮੈਡੀਕਲ ਬਿੱਲ ਬੀਮਾ ਕੰਪਨੀਆਂ ਵੱਲੋਂ ਅਦਾ ਨਹੀਂ ਕੀਤੇ ਜਾਂਦੇ ਹਨ ਅਤੇ ਇਹ ਬੇਨਤੀ ਕੀਤੀ ਗਈ ਕਿ ਬੀਮਾ ਕੰਪਨੀਆਂ ਨੂੰ ਹਦਾਇਤਾਂ ਕੀਤੀਆਂ ਜਾਣ ਕਿ ਕਰੌਨਿਕ ਬਿਮਾਰੀਆਂ ਦੇ ਇਲਾਜ ਦੇ ਮੈਡੀਕਲ ਬਿੱਲ ਵੀ ਉਨ੍ਹਾਂ ਵੱਲੋਂ ਅਦਾ ਕੀਤੇ ਜਾਣ, ਜਿਸ ਨਾਲ ਪੰਜਾਬ ਸਰਕਾਰ ਤੇ ਵਿੱਤੀ ਬੋਝ ਨਹੀਂ ਪਵੇਗਾ ਅਤੇ ਪੈਨਸ਼ਨਰਜ਼ ਦੀ ਦਿਲਚਸਪੀ ਬੀਮਾ ਕੰਪਨੀਆਂ ਤੋੱ ਮੈਡੀਕਲ ਬਿੱਲਾਂ ਦੀ ਪ੍ਰਤੀਪੂਰਤੀ ਲੈਣ ਵਿੱਚ ਵਧੇਗੀ। ਮੀਟਿੰਗ ਵਿੱਚ ਜਰਨੈਲ ਸਿੰਘ ਸਿੱਧੂ, ਜਗਦੀਸ਼ ਸਿੰਘ ਸਾਰਾਓ, ਪਰਮਜੀਤ ਸਿੰਘ, ਗੁਰਦੀਪ ਸਿੰਘ ਵਾਲੀਆ, ਗੁਰਮੀਤ ਸਿੰਘ ਟਿਵਾਣਾ, ਜਤਿੰਦਰ ਸਿੰਘ ਹਾਜ਼ਰ ਸਨ।

Load More Related Articles

Check Also

Punjab To Launch ‘Sikhya Kranti’ to Mark Completion of ₹2,000-Cr Infrastructure Projects in 12K schools

Punjab To Launch ‘Sikhya Kranti’ to Mark Completion of ₹2,000-Cr Infrastructur…