ਪੰਜਾਬ ਸਟੇਟ ਕਰਮਚਾਰੀ ਦਲ ਦਾ ਵਫ਼ਦ ਜੰਗਲਾਤ ਕਾਰਪੋਰੇਸ਼ਨ ਦੇ ਇਲਾਕਾਈ ਮੈਨੇਜਰ ਨੂੰ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ:
ਜੰਗਲਾਤ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਸਬੰਧ ਵਿੱਚ ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਕਾਰਪੋਰੇਸ਼ਨ ਦੇ ਇਲਾਕਾਈ ਮੈਨੇਜ਼ਰ ਆਈਐਫਐਸ ਕੰਵਰਦੀਪ ਸਿੰਘ ਨਾਲ ਵਣ ਵਿਭਾਗ ਦੇ ਕੰਪਲੈਕਸ ਵਿਖੇ ਹੋਈ। ਮੀਟਿੰਗ ਵਿੱਚ ਉਨ੍ਹਾਂ ਨਾਲ ਦਫਤਰੀ ਅਮਲਾ ਵੀ ਸ਼ਾਮਿਲ ਹੋਇਆ। ਜਥੇਬੰਦੀ ਵੱਲੋਂ ਕਾਰਜਕਾਰੀ ਪ੍ਰਧਾਨ ਕੁਲਬੀਰ ਸਿੰਘ ਸੈਦਖੇੜੀ, ਸੀਨੀਅਰ ਆਗੂ ਸੁਰਿੰਦਰ ਸਿੰਘ ਫਰੀਦਪੁਰ, ਕਾਰਪੋਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਰਾਈਂ, ਗਗਨਦੀਪ ਸ਼ਰਮਾ, ਸੋਹਣ ਸਿੰਘ ਚਹਿਲ, ਜਸਪਾਲ ਸਿੰਘ ਢਿੱਲੋੱ, ਹਰਜੀਤ ਸਿੰਘ ਖਰੌੜ, ਅਮਰ ਸਿੰਘ, ਨਰੇਸ਼ ਕੁਮਾਰ, ਹਰਵਿੰਦਰ ਕੌਰ, ਚਰਨਜੀਤ ਕੌਰ ਆਦਿ ਆਗੂ ਸ਼ਾਮਿਲ ਹੋਏ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਰਮਚਾਰੀ ਦਲ ਦੇ ਕਾਰਜਕਾਰੀ ਪ੍ਰਧਾਨ ਕੁਲਬੀਰ ਸਿੰਘ ਸੈਦਖੇੜੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਇਲਾਕਾਰੀ ਮੈਨੇਜ਼ਰ ਵੱਲੋੱ ਫੈਸਲਾ ਕੀਤਾ ਗਿਆ ਕਿ ਲੰਬੇ ਅਰਸੇ ਤੋਂ ਕੰਮ ਕਰਦੇ ਦਿਹਾੜੀਦਾਰ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਕੇਸ ਉਚ ਅਧਿਕਾਰੀਆਂ ਨੂੰ ਸਿਫਾਰਸ਼ ਸਹਿਤ ਭੇਜਿਆ ਜਾਵੇਗਾ। ਦਿਹਾੜੀਦਾਰ ਕਰਮਚਾਰੀਆਂ ਨੂੰ ਡੀਸੀ ਰੇਟਾਂ ਅਨੁਸਾਰ ਤਨਖਾਹ ਦਿੱਤੀ ਜਾਇਆ ਕਰੇਗੀ। ਫੀਲਡ ਵਿਚ ਰਿਸਕ ਵਾਲੀ ਡਿਊਟੀ ਨਿਭਾਉੱਦੇ ਕਰਮਚਾਰੀਆਂ ਨੂੰ ਰਿਸਕ ਅਲਾਉੂੱਸ ਦਿੱਤਾ ਜਾਵੇਗਾ। ਸੀਨੀਅਰ ਕਰਮਚਾਰੀਆਂ ਨੂੰ ਖਾਲੀ ਹੋਈਆਂ ਆਸਾਮੀਆਂ ਤੇ ਬਣਦੀਆਂ ਤਰੱਕੀਆਂ ਪਹਿਲ ਦੇ ਆਧਾਰ ਤੇ ਦਿੱਤੀਆਂ ਜਾਣਗੀਆਂ। ਸਰਕਾਰ ਦੀਆਂ ਹਦਾਇਤਾਂ ਅਨੁਸਾਰ 5 ਸਾਲ ਦੀ ਸੇਵਾ ਵਾਲੇ ਕਰਮਚਾਰੀਆਂ ਨੂੰ 25 ਫੀਸਦੀ ਹਾਇਰ ਵੇਜ਼ਿਜ਼ ਦਿੱਤੇ ਜਾਇਆ ਕਰਨਗੇ। ਵੱਖ ਵੱਖ ਕੈਟਾਗਿਰੀਆਂ ਦੀ ਸੀਨੀਆਰਤਾ ਸੂਚੀ ਦਰੁਸਤ ਕਰਦੇ ਹੋਏ ਸਰਕੂਲੇਟ ਕਰਵਾਈ ਜਾਵੇ। ਜਿਹੜੇ ਦਿਹਾੜੀਦਾਰ ਕਰਮਚਾਰੀ ਪਟਿਆਲਾ ਵਿਖੇ ਕੈਟਾਗਿਰੀ ਬੀ ਜਾਂ ਸੀ ਵਿਚ ਪਿਛਲੇ 16-17 ਸਾਲਾਂ ਤੋੱ ਕੰਮ ਕਰਦੇ ਹਨ, ਉਨ੍ਹਾਂ ਨੂੰ ਬਣਦੇ ਸਕੇਲਾਂ ਵਿਚ ਤਨਖਾਹ ਦਿਵਾਈ ਜਾਵੇਗੀ।
ਫੀਲਡ ਕਰਮਚਾਰੀਆਂ ਦੀ ਤਨਖਾਹ ਬੈਂਕ ਖਾਤਿਆਂ ਵਿਚ ਪਵਾਈ ਜਾਵੇਗੀ। ਜਿਨ੍ਹਾਂ ਕਰਮਚਾਰੀਆਂ ਦਾ ਈਪੀਐਫ ਨਹੀਂ ਕੱਟਿਆ ਜਾਂਦਾ, ਉਨ੍ਹਾਂ ਕਰਮਚਾਰੀਆਂ ਦਾ ਈਪੀਐਫ ਕੱਟਿਆ ਜਾਇਆ ਕਰੇਗਾ। ਕਰਮਚਾਰੀਆਂ ਤੇ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਈਐਸਆਈ ਸਕੀਮ ਲਾਗੂ ਕਰਵਾਈ ਜਾਵੇਗੀ। ਜਿਹੜੇ ਦਿਹਾੜੀਦਾਰ ਕਰਮਚਾਰੀ ਡਿਊਟੀ ਦੌਰਾਨ ਸਵਰਗਵਾਸ ਹੋ ਜਾਂਦੇ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ ਕੋਈ ਸਹੂਲਤ ਨਹੀ ਮਿਲਦੀ, ਇਸ ਲਈ ਇਨ੍ਹਾਂ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਅਤੇ ਬਣਦੀਆਂ ਸਹੂਲਤਾਂ ਦਿਵਾਉਣ ਲਈ ਸਿਫਾਰਸ਼ ਸਹਿਤ ਕੇਸ ਉਚ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ। ਕਾਰਪੋਰੇਸ਼ਨ ਵਿੱਚ ਲੱਗੇ ਆਰਿਆਂ ਨੂੰ ਰੈਗੂਲਰ ਹਾਲਤ ਵਿੱਚ ਚਾਲੂ ਕਰਵਾ ਕੇ ਵਿਭਾਗੀ ਤੌਰ ਤੇ ਕੰਮ ਕਰਵਾਇਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…