Share on Facebook Share on Twitter Share on Google+ Share on Pinterest Share on Linkedin ਪੀਜੀਆਈ ਵਿੱਚ ਛਾਤੀ ਦੇ ਕੈਂਸਰ ਤੇ ਟੀਬੀ ਦੀ ਰੋਗੀ ਲਾਵਾਰਿਸ ਅੌਰਤ ਦੀ ਮੌਤ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 23 ਨਵੰਬਰ: ਇੱਥੋਂ ਦੇ ਨੇੜਲੇ ਪਿੰਡ ਪਡਿਆਲਾ ਦੀ ਪ੍ਰਭ ਆਸਰਾ ਸੰਸਥਾ ਵਿਖੇ ਦਾਖ਼ਲ ਹੋਈ ਲਾਵਾਰਿਸ ਅੌਰਤ ਦੀ ਅੱਜ ਇਲਾਜ ਅਧੀਨ ਅਚਾਨਕ ਮੌਤ ਹੋ ਗਈ। ਸੰਸਥਾ ਦੇ ਮੁੱਖ ਪ੍ਰਬੰਧਕ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਇੱਕ ਲਾਵਾਰਿਸ ਅੌਰਤ ਜੋ ਕਿ ਆਪਣਾ ਨਾਮ ਰਾਨਿਕਾ ਦੇਵੀ (66) ਦੱਸਦੀ ਸੀ, ਨੂੰ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਪਿੰਡ ਦੱਪਰ ਵੱਲੋਂ ਪਿੰਡ ਲੈਹਲੀ ਦੇ ਸਕੂਲ ਕੋਲੋਂ ਬੜੀ ਤਰਸਯੋਗ ਹਾਲਤ ਵਿੱਚ ਚੁੱਕ ਕੇ ਪ੍ਰਭ ਆਸਰਾ ਸੰਸਥਾ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਜੋ ਕਿ ਛਾਤੀ ਕੈਂਸਰ ਅਤੇ ਟੀ.ਬੀ ਦੇ ਰੋਗ ਤੋਂ ਪੀੜਤ ਸੀ ਅਤੇ ਉਸ ਦਾ ਚੂਲਾ ਵੀ ਟੱੁਟਿਆ ਹੋਇਆ ਸੀ। ਜਿਸ ਦਾ ਇਲਾਜ ਸੰਸਥਾ ਵੱਲੋਂ ਪੀਜੀਆਈ ਹਸਪਤਾਲ ਚੰਡੀਗੜ੍ਹ ਤੋਂ ਚੱਲ ਰਿਹਾ ਸੀ। ਅੱਜ ਅਚਾਨਕ ਇਲਾਜ ਅਧੀਨ ਪੀ.ਜੀ.ਆਈ ਚੰਡੀਗੜ੍ਹ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ 48 ਘੰਟਿਆਂ ਲਈ ਸੰਸਥਾ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਨੂੰ ਲੋਕਾਂ ਅਪੀਲ ਕੀਤੀ ਕਿ ਜੋ ਵੀ ਇਸ ਅੌਰਤ ਸਬੰਧੀ ਕੋਈ ਜਾਣਕਾਰੀ ਰੱਖਦਾ ਹੈ ਤਾਂ ਉਹ ਤੁਰੰਤ ਸੰਸਥਾ ਨਾਲ ਸੰਪਰਕ ਕਰੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ