ਨਿਯਮਾਂ ਦੀ ਉਲੰਘਣਾ ਕਰਕੇ ਪਟਾਕੇ ਵੇਚਣ ਵਿਰੁੱਧ ਸਖ਼ਤ ਹੋਇਆ ਜ਼ਿਲ੍ਹਾ ਪ੍ਰਸ਼ਾਸਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 18 ਅਕਤੂਬਰ:
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਮੱਦੇਨਜ਼ਰ ਨਿਯਮਾਂ ਦੀ ਉਲੰਘਣਾ ਕਰਕੇ ਪਟਾਕੇ ਅਤੇ ਆਤਿਸ਼ਬਾਜ਼ੀ ਵੇਚਣ ਵਾਲਿਆਂ ਵਿਰੁੱਧ ਜ਼ਿਲ੍ਹਾ ਮੁਹਾਲੀ ਪ੍ਰਸ਼ਾਸਨ ਸਖ਼ਤ ਹੋ ਗਿਆ ਹੈ। ਕਿਉਂਕਿ ਸਥਾਨਕ ਪਟਾਕਾ ਕਾਰੋਬਾਰੀ ਹਾਈ ਕੋਰਟ ਦੇ ਹੁਕਮਾਂ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਨੂੰ ਸ਼ਿੱਕੇ ’ਤੇ ਟੰਗ ਕੇ ਸ਼ਰੇਆਮ ਧਜੀਆਂ ਉੜਾਉਂਦੇ ਆ ਰਹੇ ਸਨ। ਜਿਨ੍ਹਾਂ ਨੂੰ ਦੇਖ ਕੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤ ਰੁੱਖ ਅਪਣਾਉਂਦੇ ਹੋਏ ਅੱਜ ਭਾਰੀ ਪੁਲੀਸ ਫੋਰਸ ਅਤੇ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਪਟਾਕਾ ਕਾਰੋਬਾਰੀਆਂ ਤੇ ਅਗਲੀ ਕਾਰਵਾਈ ਕਰਨ ਲਈ ਉਨ੍ਹਾਂ ਦੇ ਨਾਮ ਪਤੇ ਨੋਟ ਕੀਤੇ ਗਏ।
ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਵੇਂ ਕੇਵਲ ਚਾਰ ਦੁਕਾਨਦਾਰਾਂ ਨੂੰ ਅਤਿਸ਼ਬਾਜ਼ੀ ਵੇਚਣ ਦੇ ਲਾਇਸੈਂਸ ਜਾਰੀ ਕੀਤੇ ਗਏ ਹਨ ਪਰ ਉੱਤਰ ਭਾਰਤ ਦੀ ਅਤਿਸ਼ਬਾਜ਼ੀ ਦੀ ਮੁੱਖ ਮੰਡੀ ਮੰਨੇ ਜਾਂਦੇ ਕੁਰਾਲੀ ਸ਼ਹਿਰ ਵਿੱਚ ਅਤਿਸ਼ਬਾਜ਼ੀ ਦੀਆਂ 200 ਤੋਂ ਵੀ ਵਧੇਰੇ ਸਟਾਲਾਂ ਲੱਗਿਆ ਹੋਇਆ ਹਨ ‘ਤੇ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਦੀ ਅਗਵਾਈ ਵਿੱਚ ਇਨਾਂ ਦੁਕਾਨਾਂ ਤੇ ਸਖਤ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਗਿਆ। ਇਸੇ ਦੌਰਾਨ ਇਹ ਵੀ ਦੇਖਿਆ ਗਿਆ ਕਿ ਜਿਵੇਂ ਜਿਵੇਂ ਪ੍ਰਸ਼ਾਸ਼ਨਿਕ ਅਧਿਕਾਰੀ ਕਾਰਵਾਈ ਕਰਦੇ ਕਰਦੇ ਅੱਗੇ ਨਿਕਲਦੇ ਗਏ ਉਨਾਂ ਦੇ ਪਿਛੇ ਪਿਛੇ ਮੁੜ ਤੋਂ ਪਟਾਕਾ ਕਾਰੋਬਾਰੀ ਸਟਾਲਾਂ ਤੇ ਆਤਿਸ਼ਬਾਜੀ ਵੇਚਦੇ ਨਜ਼ਰ ਆਏ। ਇਸ ਕਾਰਵਾਈ ਮੌਕੇ ਐਸ.ਡੀ.ਐਮ ਖਰੜ ਅਮਨਿੰਦਰ ਕੌਰ ਬਰਾੜ, ਥਾਣਾ ਮੁਖੀ ਭਾਰਤ ਭੂਸ਼ਣ, ਕਾਰਜਸਾਧਕ ਅਫਸਰ ਗੁਰਦੀਪ ਸਿੰਘ,ਐਸ.ਓ ਅਨਿਲ ਕੁਮਾਰ,ਰਾਜੇਸ਼ ਕੁਮਾਰ ਰਾਣਾ,ਸ਼ੇਰ ਸਿੰਘ,ਸੁਖਦੇਵ ਸਿੰਘ ਦੇ ਨਾਲ ਹੋਰ ਨਗਰ ਕੌਂਸਲ ਦੇ ਮੁਲਾਜਮ ਹਾਜਰ ਸਨ ।
ਕੀ ਕਹਿੰਦੇ ਨੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ
ਇਸ ਮੌਕੇ ਡੀ.ਸੀ ਸ਼੍ਰੀ ਮਤੀ ਸਪਰਾ ਨੇ ਸਥਾਨਕ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕਰਦੇ ਹੋਏ ਹੋਏ ਕਿਹਾ ਕਿ ਇਨਾਂ ਪਟਾਕਾ ਕਾਰੋਬਾਰੀਆਂ ਨੂੰ ਕਿਸੇ ਵੀ ਕੀਮਤ ਤੇ ਕਾਨੂੰਨ ਨਾ ਤੋੜਨ ਦਿੱਤਾ ਜਾਵੇ। ਜੇਕਰ ਕੋਈ ਸਰਕਾਰ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਪਾਲਣਾ ਕਰਨ ਤੋਂ ਇਨਕਾਰੀ ਹੁੰਦਾ ਹੈ ਤਾਂ ਉਸਤੇ ਤੁਰੰਤ ਬਣਦੀ ਕਾਰਵਾਈ ਕਰਦਿਆਂ ਉਸ ਦੁਕਾਨਦਾਰ ਦੇ ਸਮਾਨ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਕੀਤੀ ਜਾਵ।

Load More Related Articles
Load More By Nabaz-e-Punjab
Load More In General News

Check Also

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 4 ਜਨਵਰੀ: ਸ…