Share on Facebook Share on Twitter Share on Google+ Share on Pinterest Share on Linkedin ਕਲੋਨਾਈਜਰ ਦਾ ਨਾਂ ਬੀਪੀਐਲ ਸੂਚੀ ਵਿੱਚ ਹੋਣ ਦੀ ਸ਼ਿਕਾਇਤ ਕਰਨ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਨੂੰ 12 ਦਸੰਬਰ ਤੱਕ ਕਾਰਵਾਈ ਕਰਕੇ ਰਿਪੋਰਟ ਦਾਖ਼ਿਲ ਕਰਨ ਲਈ ਆਖਿਆ ਡਿਪਟੀ ਕਮਿਸ਼ਨਰ ਨੇ ਕਿਹਾ ਕਾਰਵਾਈ ਕਰਕੇ ਹਾਈ ਕੋਰਟ ਵਿੱਚ ਦਾਖ਼ਿਲ ਕੀਤੀ ਜਾ ਚੁੱਕੀ ਹੈ ਰਿਪੋਰਟ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਨਵੰਬਰ: ਡੇਰਾਬਸੀ ਦੇ ਇੱਕ ਅਮੀਰ ਕਾਲੋਨਾਈਜਰ ਵੱਲੋਂ ਗਰੀਬ ਜਨਤਾ ਨੂੰ ਮਿਲਣ ਵਾਲੀਆਂ ਸਹੂਲਤਾਂ ਹਾਸਿਲ ਕਰਨ ਲਈ ਬੀਪੀਐਲ ਕਾਰਡ ਬਣਵਾਉਣ ਦੇ ਮਾਮਲੇ ਵਿੱਚ ਆਰਟੀਆਈ ਵਰਕਰ ਅੰਕਿਤ ਸ਼ਰਮਾ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਨੂੰ ਸ਼ਿਕਾਇਤ ਦੇਣ ਤੇ ਕਾਲੋਨਾਈਜਰ ਦੇ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਪਾ ਕੇ ਇਸ ਸੰਬੰਧੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ ਜਿਸਤੇ ਕਾਰਵਾਈ ਕਰਦਿਆਂ ਮਾਣਯੋਗ ਅਦਾਲਤ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਨੂੰ ਇਸ ਸੰਬੰਧੀ ਤੁਰੰਤ ਕਾਰਵਾਈ ਕਰਨ ਦੇ ਹੁਕਮਾਂ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਵਲੋੱ ਕਾਰਵਾਈ ਨਾ ਕੀਤੇ ਜਾਣ ਤੇ ਸ੍ਰੀ ਸ਼ਰਮਾ ਵੱਲੋਂ ਅਦਾਲਤ ਵਿੱਚ ਪਾਈ ਗਈ ਕੰਟੈਪਟ ਪਟੀਸ਼ਨ ਤੇ ਕਾਰਵਾਈ ਕਰਦਿਆਂ ਅਦਾਲਤ ਵੱਲੋਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ 12 ਦਸੰਬਰ ਤਕ ਕਾਰਵਾਈ ਕਰਕੇ ਇਸ ਸੰਬੰਧੀ ਰਿਪੋਰਟ ਦਾਖਿਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਅੱਜ ਇੱਕ ਇੱਕ ਪੱਤਰਕਾਰ ਸੰਮੇਲਨ ਦੌਰਾਨ ਸ੍ਰੀ ਅੰਕਿਤ ਸ਼ਰਮਾ ਨੇ ਕਿਹਾ ਕਿ ਉਹਨਾਂ ਵਲੋੱ ਇਸ ਸੰਬੰਧੀ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਜੂਨ 2015 ਸ਼ਿਕਾਇਤ ਕੀਤੀ ਗਈ ਸੀ ਜਿਸ ’ਤੇ ਕੋਈ ਕਾਰਵਾਈ ਨਾ ਹੋਣ ਤੇ ਉਹਨਾਂ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਕੇਸ ਦਾਖ਼ਿਲ ਕੀਤਾ ਸੀ। ਉਹਨਾਂ ਦੱਸਿਆ ਕਿ ਇਸ ਸਬੰਧੀ 4 ਅਪ੍ਰੈਲ 2016 ਨੂੰ ਜਸਟਿਸ ਪਰਮਜੀਤ ਸਿੰਘ ਧਾਲੀਵਾਲ ਵੱਲੋਂ ਡਿਪਟੀ ਕਮਿਸ਼ਨਰ ਨੂੰ 3 ਮਹੀਨਿਆਂ ਦੇ ਅੰਦਰ ਅੰਦਰ ਕਾਰਵਾਈ ਕਰਨ ਦੇ ਲਈ ਕਿਹਾ ਗਿਆ ਸੀ, ਪ੍ਰੰਤੂ ਫਿਰ ਵੀ ਉਸ ਦੇ ਉਪਰ ਕੋਈ ਕਾਰਵਾਈ ਨਾ ਕੀਤੀ ਗਈ। ਇਸ ਨੂੰ ਲੈ ਕੇ ਕਈ ਵਾਰ ਡਿਪਟੀ ਕਮਿਸ਼ਨਰ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ, ਪ੍ਰੰਤੂ ਕਾਰਵਾਈ ਨਾ ਹੋਈ ਤਾਂ ਦੁਬਾਰਾ ਫਿਰ ਤੋੱ ਅਦਾਲਤ ਵਿੱਚ ਜਾਣਾ ਪਿਆ ਜਿਸ ਨੂੰ ਲੈ ਕੇ ਮਾਨਯੋਗ ਅਦਾਲਤ ਨੇ ਮੁੜ ਇਕ ਮਹੀਨੇ ਦੇ ਅੰਦਰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਅਤੇ ਨਾਲ ਹੀ ਇਹ ਕਿਹਾ ਗਿਆ ਕਿ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਡਿਪਟੀ ਕਮਿਸ਼ਨਰ ਸਾਹਿਬ ਦੀ ਸੈਲਰੀ ਵੀ ਅਟੈਚ ਕਰ ਲਈ ਜਾਵੇ। ਸ੍ਰੀ ਅੰਕਿਤ ਸ਼ਰਮਾ ਨ ਦੋਸ਼ ਲਗਾਇਆ ਕਿ ਡੇਰਾਬਸੀ ਦੇ ਵਸਨੀਕ ਸ੍ਰੀ ਮਧੁਕਰ ਸ਼ਰਮਾ ਜੋ ਅਸਲ ਵਿੱਚ ਕਾਲੋਨਾਈਜਰ ਹਨ ਅਤੇ ਪਿੰਡਾਂ ਦੀਆਂ ਜਮੀਨਾਂ ਖਰੀਦ ਕੇ ਅੱਗੇ ਪਲਾਟ ਕੱਟ ਕੇ ਵੇਚਦੇ ਹਨ ਦਾ ਨਾ ਉੱਥੋੱ ਦੀ ਬੀ ਪੀ ਐਲ ਸੂਚੀ ਵਿੱਚ ਵਿੱਚ ਦਰਜ ਹੈ ਅਤੇ ਇਸ ਸੰਬੰਧੀ ਉਹਨਾਂ ਵਲੋੱ ਜਿਲ੍ਹਾ ਪ੍ਰਸ਼ਾਸ਼ਨ ਨੂੰ ਸ਼ਿਕਾਇਤ ਦਿੱਤੀ ਸੀ। ਦੂਜੇ ਪਾਸੇ ਸੰਪਰਕ ਕਰਨ ਤੇ ਸ੍ਰੀ ਸਧੁਕਰ ਸ਼ਰਮਾ ਨੇ ਕਿਹਾ ਕਿ ਅੰਕਿਤ ਸ਼ਰਮਾ ਉਹਨਾਂ ਦੇ ਖਿਲਾਫ ਨਿੱਜੀ ਕਿੜ ਰੱਖਦਾ ਹੈ ਅਤੇ ਇਹ ਵਿਅਕਤੀ ਇਸਤੋੱ ਪਹਿਲਾਂ ਵੀ ਉਹਨਾਂ ਦੇ ਘਰ ਤੇ ਹਮਲਾ ਕਰਨ ਦੇ ਇੱਕ ਮਾਮਲੇ ਵਿੱਚ ਸ਼ਾਮਿਲ ਰਿਹਾ ਹੈ ਜਿਸ ਸੰਬੰਧੀ ਇਸਦੇ ਖਿਲਾਫ ਬਾਕਾਇਦਾ ਮਾਮਲਾ ਵੀ ਦਰਜ ਹੈ। ਬੀ ਪੀ ਐਲ ਲਿਸਟ ਵਿੱਚ ਨਾਮ ਸ਼ਾਮਿਲ ਹੋਣ ਦੀ ਗੱਲ ਬਾਰੇ ਉਹਨਾਂ ਕਿ ਉਹਨਾਂ ਦੇ ਪਿਤਾ ਜੀ ਬਹੁਤ ਗਰੀਬ ਸੀ ਅਤੇ ਉਹਨਾਂ ਵਲੋੱ ਇਹ ਕਾਰਡ ਬਣਵਾਇਆ ਗਿਆ ਸੀ। ਉਹਨਾਂ ਕਿਹਾ ਕਿ ਇਸ ਸੰਬੰਧੀ ਉਹਨਾਂ ਵਲੋੱ ਕਾਫੀ ਸਮਾਂ ਪਹਿਲਾਂ ਵਿਭਾਗ ਨੂੰ ਇਹ ਨਾਮ ਕੱਟਣ ਦੀ ਲਿਖਤੀ ਅਰਜੀ ਦਿੱਤੀ ਜਾ ਚੁੱਕੀ ਹੈ। ਉਧਰ, ਇਸ ਸੰਬੰਧੀ ਸੰਪਰਕ ਕਰਨ ’ਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਕਿਹਾ ਕਿ ਅੰਕਿਤ ਜੈਨ ਕੋਲ ਪੂਰੀ ਜਾਣਕਾਰੀ ਨਹੀਂ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿੱਚ ਪਹਿਲਾਂ ਹੀ ਲੋੜੀਂਦੀ ਕਾਰਵਾਈ ਕਰਕੇ ਮਾਣਯੋਗ ਅਦਾਲਤ ਵਿੱਚ ਰਿਪੋਰਟ ਦਾਖ਼ਿਲ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਜਿੱਥੋਂ ਤੱਕ ਉਹਨਾਂ ਦੇ ਅਦਾਲਤ ਵਿੱਚ ਪੇਸ਼ ਹੋਣ ਦੀ ਗੱਲ ਹੈ ਉਹ ਪੇਸ਼ੀ ਮੌਕੇ ਅਦਾਲਤ ਵਿੱਚ ਹਾਜ਼ਿਰ ਹੋਣਗੇ ਅਤੇ ਸਾਰੇ ਤੱਥ ਪੇਸ਼ ਕਰਨਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ