Share on Facebook Share on Twitter Share on Google+ Share on Pinterest Share on Linkedin ਸਿੱਖਿਆ ਬੋਰਡ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਤੇ ਓਪਨ ਸਕੂਲ ਦੇ ਦਾਖ਼ਲਿਆਂ ਸਬੰਧੀ ਸਮੀਖਿਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਪਰੈਲ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਓਪਨ ਸਕੂਲ ਦਾਖਲਿਆਂ ਅਤੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੇ ਦਾਖ਼ਲੇ ਦੀ ਪ੍ਰਕਿਰਿਆ ਅਤੇ ਇਮਤਿਹਾਨਾਂ ਦੇ ਪ੍ਰਬੰਧਾਂ ਸਬੰਧੀ ਸਮੀਖਿਆ ਤੇ ਸੁਧਾਰ ਲਈ ਬੋਰਡ ਚੇਅਰਮੈਨ ਸ੍ਰੀ ਮਨੋਹਰ ਕਾਂਤ ਕਲੋਹੀਆ ਦੀ ਪ੍ਰਧਾਨਗੀ ਵਿੱਚ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪ੍ਰਸ਼ਾਂਤ ਗੋਇਲ ਬੋਰਡ ਵਾਇਸ ਚੇਅਰਮੈਨ-ਕਮ-ਡੀਜੀਐਸਈ ਪੰਜਾਬ, ਇੰਦਰਜੀਤ ਸਿੰਘ ਡੀਪੀਆਈ ਐਲੀਮੈਂਟਰੀ-ਕਮ-ਡਾਇਰੈਂਕਟਰ ਐਸ.ਸੀ.ਈ.ਆਰ.ਟੀ., ਸ੍ਰੀਮਤੀ ਹਰਗੁਣਜੀਤ ਕੌਰ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਹੋਏ। ਉਨ੍ਹਾਂ ਦੱਸਿਆ ਕਿ ਮਾਣਯੋਗ ਹਾਈ ਕੋਰਟ ਦੇ ਪਿਛਲੇ ਦਿਨੀਂ ਜਾਰੀ ਹੁਕਮਾਂ ਦੇ ਮੱਦੇਨਜ਼ਰ ਵਿਸ਼ੇਸ਼ ਲੋੜਾਂ ਵੱਲੇ ਬੱਚਿਆਂ ਦੀ ਸਿੱਖਿਆ ਦੇ ਸਬੰਧ ਵਿੱਚ ਪਾਠਕ੍ਰਮ, ਪ੍ਰਸ਼ਨ ਪੱਤਰ ਦੀ ਬਣਤਰ ਤੇ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਦੀ ਪੜਤਾਲ ਕਰਨ ਦੀ ਨੀਤੀ ਦੀ ਸਮੀਖਿਆ ਕਰਨ ਲਈ ਕਿਹਾ ਗਿਆ ਸੀ। ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧੀ, ਜੋ ਕਿ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਪੜ੍ਹਾਉਣ ਅਤੇ ਦਾਖ਼ਲ ਕਰਨ ਵਿੱਚ ਸ਼ਾਮਲ ਸਨ, ਨੇ ਪੜ੍ਹਾਉਣ ਅਤੇ ਪਾਠਕ੍ਰਮਾਂ ਵਿੱਚ ਵੱਖ-ਵੱਖ ਜਟਿਲਤਾਵਾਂ ਦੀ ਰਿਪੋਰਟ ਮੀਟਿੰਗ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਦਿੱਤੀ। ਮੀਟਿੰਗ ਦੌਰਾਨ ਵਿਸ਼ਾ ਕੰਬੀਨੇਸ਼ਨ ਸਰਲ ਕਰਦੇ ਹੋਏ ਡੇਟਸ਼ੀਟ ਨੂੰ ਸੌਖਾਲਾ ਬਣਾਏ ਜਾਣ ਦੇ ਸੁਝਾਅ ਪ੍ਰਾਪਤ ਹੋਏ। ਇਸਤੋੱ ਇਲਾਵਾ ਪਾਠਕ੍ਰਮ ਨੂੰ ਘਟਾਉਣ, ਉਦਾਰਵਾਦੀ ਬਣਾਉਣ ਤੇ ਮਾਡਲ ਟੈਂਸਟ ਪੇਪਰ ਵੀ ਤਿਆਰ ਕਰਨ ਦੀ ਗੱਲ ਮੀਟਿੰਗ ਵਿੱਚ ਸਾਂਝੀ ਕੀਤੀ ਗਈ। ਪਿਛਲੇ ਕੁਝ ਸਾਲਾਂ ਦੇ ਅੰਕੜੇ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਦੇਖਿਆ ਗਿਆ ਹੈਂ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਉੱਚ ਸ਼੍ਰੇਣੀਆਂ ਵਿਚ ਪੜ੍ਹਾਈ ਜਾਰੀ ਰੱਖਣ ਦਾ ਗਰਾਫ ਘਟਿਆ ਹੈਂ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਂਨ ਸ੍ਰੀ ਕਲੋਹੀਆ ਨੇ ਕਿਹਾ ਕਿ ਅਜਿਹੇ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਸਿਲੇਬਸ ਨੂੰ ਬਿਹਤਰ ਬਣਾ ਕੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਸਕੂਲ ਛੱਡਣ ਤੋੱ ਰੋਕਣ ਲਈ ਉਪਾਅ ਕੀਤਾ ਜਾਣਾ ਬਣਦਾ ਹੈਂ ਤਾਂ ਜੋ ਉਹ ਆਪਣੀ ਸਿੱਖਿਆ ਪੂਰਨ ਕਰ ਸਕਣ। ਸਿੱਖਿਆ ਬੋਰਡ ਦੇ ਬੁਲਾਰੇ ਨੇ ਪ੍ਰੈਂਸ ਨੂੰ ਜਾਣਕਾਰੀ ਦਿੱਤੀ ਕਿ ਓਪਨ ਸਕੂਲ ਪ੍ਰਣਾਲੀ ਦੇ ਅਸਲ ਸ਼ਬਦਾਂ ‘ਚ ਲਾਗੂ ਹੋਣ ਸਬੰਧੀ ਵੀ ਧਿਆਨ ਵਿੱਚ ਰੱਖਦੇ ਹੋਏ ਓਪਨ ਸਕੂਲ ਦਾਖ਼ਲਾ ਪ੍ਰਣਾਲੀ ਦਾ ਰਿਵਿਊ ਕੀਤਾ ਗਿਆ। ਓਪਨ ਸਕੂਲ ਦੇ ਵਿਦਿਆਰਥੀਆਂ ਨੂੰ ਬੈਂੱਕਾਂ ਵਿੱਚ ਫੀਸ ਜਮ੍ਹਾ ਕਰਨ ਲਈ ਬੇਲੋੜੇ ਚੱਕਰਾਂ ਤੋਂ ਬਚਣ ਲਈ ਪ੍ਰੀਖਿਆ ਫੀਸ ਦਾਖਲਾ ਫੀਸ ਦੇ ਨਾਲ ਹੀ ਜਮ੍ਹਾ ਕਰਨ ਦੀ ਆਗਿਆ ਦੇਣ ਸਬੰਧੀ ਫੈਸਲੇ ਦੀ ਸਮੀਖਿਆ ਕੀਤੀ ਗਈ। ਚੇਅਰਮੈਨ ਸ੍ਰੀ ਕਲੋਹੀਆ ਨੇੇ ਓਪਨ ਸਕੂਲ ਬ੍ਰਾਂਚ ਨੂੰ ਨਿਰਦੇਸ਼ ਦਿੱਤਾ ਕਿ ਉਹ ਓਪਨ ਸਕੂਲ ਐਕਰੀਡਿਟੇਸ਼ਨ ਸੈਂਟਰ ਦੀ ਨੀਤੀ ਅਤੇ ਅਜਿਹੇ ਖੇਤਰਾਂ ਵਿੱਚ ਸਕੂਲ ਦਾਖਲਿਆਂ ਦੀ ਸਮੀਖਿਆ ਕੀਤੀ ਜਾਵੇ ਜਿੱਥੇ ਕੁਝ ਸਵਾਰਥੀ ਲੋਕ ਮਾਪਿਆਂ ਦੀ ਲੁੱਟ-ਖਸੁੱਟ ਕਰਨ ਲਈ ਵੱਡੀ ਗਿਣਤੀ ਵਿਚ ਜਾਅਲੀ ਦਾਖ਼ਲਿਆਂ ਨੂੰ ਪ੍ਰੋਤਸ਼ਾਹਿਤ ਕਰਕੇ ਆਪਣੇ ਜਾਲ ਵਿੱਚ ਹੀ ਫਸਾ ਲੈਂਦੇ ਹਨ। ਓਪਨ ਸਕੂਲ ਪ੍ਰਣਾਲੀ ਵਿੱਚ ਜਾਅਲੀ ਦਾਖ਼ਲਿਆਂ ’ਤੇ ਰੋਕ ਲਾਉਣ ਲਈ ਵੀ ਮੀਟਿੰਗ ਦੌਰਾਨ ਵਿਚਾਰ ਕੀਤੀ ਗਈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ