nabaz-e-punjab.com

ਸਿੱਖਿਆ ਵਿਭਾਗ ਹੁਣ ਸਕੂਲਾਂ ਵਿੱਚ ਪੜਾਉਣ ਲਈ ਸੇਵਾਮੁਕਤ ਅਧਿਆਪਕਾਂ ਦੀ ਲਵੇਗਾ ਸੇਵਾਵਾਂ

ਜੀਟੀਯੂ ਵੱਲੋਂ ਸਰਕਾਰੀ ਪੱਤਰ ਤੇ ਛੁੱਟੀਆਂ ਵਿੱਚ ਅਧਿਆਪਕਾਂ ਨੂੰ ਬੇਲੋੜਾ ਕਾਰਜ ਦੇਣ ਦੀ ਨਿਖੇਧੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਈ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲਾਂ ਵਿੱਚ ਪੜ੍ਹਾਉਣ ਲਈ ਸੇਵਾਮੁਕਤ ਅਧਿਆਪਕਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਸ ਸਬੰਧੀ ਪੱਤਰ ਵੀ ਜਾਰੀ ਕੀਤਾ ਗਿਆ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਕ) ਨੇ ਸਿੱਖਿਆ ਵਿਭਾਗ ਵੱਲੋਂ ਸੇਵਾਮੁਕਤ ਅਧਿਆਪਕਾਂ ਨੂੰ ਸਕੂਲ ਵਿੱਚ ਪੜਾਉਣ ਦਾ ਪੱਤਰ ਜਾਰੀ ਕਰਨ ਅਤੇ ਛੁੱਟੀਆਂ ਵਿੱਚ ਅਧਿਆਪਕਾਂ ਨੂੰ ਬੇਲੋੜਾ ਕਾਰਜ ਦੇਣ ਦੀ ਨਿਖੇਧੀ ਕੀਤੀ। ਸੂਬਾ ਪ੍ਰਧਾਨ ਹਰਜੀਤ ਬਸੋਤਾ, ਸੁਰਿੰਦਰ ਕੰਬੋਜ, ਨਵਪ੍ਰੀਤ ਬੱਲੀ, ਐਨਡੀ ਤਿਵਾੜੀ, ਕੰਵਲਜੀਤ ਸੰਗੋਵਾਲ, ਬਿਕਰਮਜੀਤ ਸਿੰਘ ਸ਼ਾਹ ਅਤੇ ਸੋਮ ਸਿੰਘ ਨੇ ਕਿਹਾ ਕਿ ਇਕ ਪਾਸੇ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਉਮਰ ਹੱਦ 60 ਤੋਂ 58 ਸਾਲ ਕੀਤੀ ਜਾ ਰਹੀ ਹੈ ਤਾਂ ਜੋ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ ਪ੍ਰੰਤੂ ਦੂਜੇ ਪਾਸੇ ਸਿੱਖਿਆ ਸਕੱਤਰ ਸੇਵਾਮੁਕਤ ਲੋਕਾਂ ਨੂੰ ਸਿੱਖਿਆ ਵਿਭਾਗ ਵਿੱਚ ਵਲੰਟੀਅਰ ਤੌਰ ’ਤੇ ਸੇਵਾ ਕਰਨ ਦਾ ਮੌਕਾ ਦੇਣ ਦਾ ਪੱਤਰ ਜਾਰੀ ਕਰਨਾ ਨਵੀਂ ਸਿੱਖਿਆ ਨੀਤੀ 2020 ਪੰਜਾਬ ਵਿੱਚ ਤੇਜ਼ੀ ਨਾਲ ਲਾਗੂ ਕਰਨ ਵੱਲ ਸੰਕੇਤ ਕਰਦਾ ਹੈ।
ਆਗੂਆਂ ਨੇ ਕਿਹਾ ਕਿ ਇਕ ਪਾਸੇ ਸਿੱਖਿਆ ਵਿਭਾਗ ਕੋਵਿਡ ਮਹਾਮਾਰੀ ਸਬੰਧੀ ਪੱਤਰ ਕੱਢ ਰਿਹਾ ਹੈ ਕਿ ਕੋਵਿਡ ਦੇ ਵਾਧੇ ਕਾਰਨ ਸਕੂਲਾਂ ਵਿੱਚ 24 ਮਈ ਤੋਂ 23 ਜੂਨ ਤੱਕ ਛੁੱਟੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਅਧਿਆਪਕ ਵਰਗ ਕੋਵਿਡ ਮਹਾਮਾਰੀ ਤੋਂ ਬੱਚ ਸਕੇ ਪਰ ਦੂਜੇ ਪਾਸੇ ਦਾਖ਼ਲੇ, ਬੇਲੋੜੀ ਡਾਕ, ਮਿਡ-ਡੇਅ-ਮੀਲ ਦੇ ਅਨਾਜ ਅਤੇ ਰੁਪਏ ਦੀ ਵੰਡ ਲਈ ਅਧਿਆਪਕ ਵਰਗ ਨੂੰ ਘਰ-ਘਰ ਜਾਣ ਦੇ ਹੁਕਮ ਸੁਣਾਏ ਜਾ ਰਹੇ ਹਨ।
ਇਕ ਪਾਸੇ ਕੋਵਿਡ ਮਹਾਮਾਰੀ ਕਰਕੇ ਛੁੱਟੀਆਂ ਕੀਤੀਆਂ ਜਾ ਰਹੀਆਂ ਅਤੇ ਦੂਜੇ ਪਾਸੇ ਅਧਿਆਪਕਾਂ ਨੂੰ ਬੇਮਤਲਬ ਕਾਰਜਾਂ ਲਈ ਫੀਲਡ ਵਿੱਚ ਤੋਰਿਆ ਜਾ ਰਿਹਾ ਹੈ। ਜੇਕਰ ਇਹ ਕਾਰਜ ਏਨੇ ਜ਼ਰੂਰੀ ਸਨ ਤਾਂ ਛੁੱਟੀਆਂ ਇਕ ਜੂਨ ਤੋਂ ਵੀ ਕੀਤੀਆਂ ਜਾਣ ਸਕਦੀਆਂ ਸਨ ਪ੍ਰੰਤੂ ਵਿਭਾਗ ਦਾ ਤਾਨਾਸ਼ਾਹੀ ਵਤੀਰਾ ਅਧਿਆਪਕਾਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਛੁੱਟੀਆਂ ਵਿੱਚ ਬੱਚਿਆਂ ਅਤੇ ਮਾਪਿਆਂ ਨਾਲ ਫੋਨ ਉੱਤੇ ਰਾਬਤਾ ਰੱਖਣਾ ਤਾਂ ਉਚਿੱਤ ਲੱਗਦਾ ਹੈ ਪਰ ਰਾਬਤਾ ਕਰਕੇ ਹਰੇਕ ਬੱਚੇ ਦਾ ਗੂਗਲ ਫਾਰਮ ਭਰਨਾ ਅਧਿਆਪਕ ਵਰਗ ਨੂੰ ਜਾਣਬੁੱਝ ਕੇ ਬੰਧੂਆ ਮਜ਼ਦੂਰ ਵਰਗਾ ਅਹਿਸਾਸ ਕਰਵਾਉਣ ਦਾ ਕਾਰਜ ਹੈ। ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ) ਨੇ ਅਧਿਆਪਕ ਵਰਗ ਨੂੰ ਅਪੀਲ ਕੀਤੀ ਕਿ ਵਿਭਾਗ ਦੇ ਇਸ ਤਾਨਾਸ਼ਾਹੀ ਰਵੱਈਏ ਦਾ ਡੱਟਕੇ ਵਿਰੋਧ ਕੀਤਾ ਜਾਵੇ।
ਇਸ ਮੌਕੇ ਜਰਨੈਲ ਮਿੱਠੇਵਾਲ, ਪ੍ਰਗਟ ਸਿੰਘ ਜੰਬਰ, ਗੁਰਜੀਤ ਸਿੰਘ ਮੁਹਾਲੀ, ਜਗਦੀਪ ਸਿੰਘ ਜੌਹਲ, ਜਤਿੰਦਰ ਸੋਨੀ, ਸੁੱਚਾ ਸਿੰਘ ਚਾਹਲ, ਤਰਸੇਮ ਪਠਲਾਵਾਂ, ਸਾਧੂ ਸਿੰਘ ਜੱਸਲ, ਰਸ਼ਮਿੰਦਰਪਾਲ ਸੋਨੂ, ਰਾਕੇਸ਼ ਬੰਟੀ, ਮੇਜਰ ਸਿੰਘ, ਰਮਨ ਗੁਪਤਾ, ਬਲਵਿੰਦਰ ਸਿੰਘ ਕਾਲੜਾ, ਜਤਿੰਦਰ ਸਿੰਘ ਤੁਲੀ ਨੇ ਵੀ ਸਰਕਾਰ ਦੀਆਂ ਇਨ੍ਹਾਂ ਗਲਤ ਨੀਤੀਆਂ ਵਿਰੁੱਧ ਰੋਸ ਪ੍ਰਗਟ ਕੀਤਾ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…