Share on Facebook Share on Twitter Share on Google+ Share on Pinterest Share on Linkedin ਸਿੱਖਿਆ ਸਕੱਤਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਦੋ ਰੋਜ਼ਾ ‘ਰਾਜ ਪੱਧਰੀ ਬਾਲ ਮੇਲੇ’ ਦਾ ਪ੍ਰਾਸਪੈਕਟਸ ਰਿਲੀਜ਼ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਕਤੂਬਰ: ਪਿਛਲੇ ਅੱਠ ਸਾਲਾਂ ਤੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਮੰਚ ਮੁਹੱਈਆ ਕਰਵਾਉਣ ਦੇ ਉਦੇਸ ਨਾਲ ਕਰਵਾਏ ਜਾਣ ਵਾਲੇ ਪੰਜਾਬ ਪੱਧਰੀ ਦੋ ਰੋਜਾ ਬਾਲ ਮੇਲੇ ਦਾ ਪ੍ਰਾਸਪੈਕਟਸ ਮੁਹਾਲੀ ਆਪਣੇ ਦਫ਼ਤਰ ਵਿਖੇ ਸਿੱਖਿਆ ਸਕੱਤਰ ਕ੍ਰਿਸਨ ਕੁਮਾਰ ਵੱਲੋਂ ਜਾਰੀ ਕੀਤਾ ਗਿਆ। ਉਨ੍ਹਾਂ ਇਸ ਮੌਕੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਕਰਵਾਏ ਜਾ ਰਹੇ ਇਸ ਬਾਲ ਮੇਲੇ ਨੂੰ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਅਤੇ ਮੇਲਾ ਆਯੋਜਿਕ ਟੀਮ ਦੀ ਹੌਂਸਲਾ ਅਫ਼ਜਾਈ ਵੀ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਮੈਗਜ਼ੀਨ ਦੇ ਸੰਪਾਦਕ ਕੋਮਲ ਸਿੰਘ ਵੀ ਮੌਜ਼ੂਦ ਸਨ। ਇਸ ਮੌਕੇ ਮੇਲਾ ਪ੍ਰਬੰਧਿਕਾ ਨੂੰ ਇਹ ਵੀ ਭਰੋਸਾ ਦਿੱਤਾ ਗਿਆ ਕਿ ਬਾਲ ਮੇਲੇ ਵਿੱਚ ਜੋ ਵੀ ਬੱਚੇ ਸਮੂਲੀਅਤ ਕਰਨਗੇ, ਉਨ੍ਹਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਇੱਕ ਬਾਲ ਮੈਗਜ਼ੀਨ ਹੌਂਸਲਾ ਅਫਜਾਈ ਵਜੋਂ ਮੁਫ਼ਤ ਦੇਣ ਲਈ ਯਤਨ ਕੀਤਾ ਜਾਵੇਗਾ। ਇਸ ਮੌਕੇ ਪਹੁੰਚੇ ਸਿੱਖਿਆ ਵਿਕਾਸ ਮੰਚ ਪੰਜਾਬ ਅਤੇ ਬਾਲ ਮੇਲਾ ਆਯੋਜਿਕ ਕਮੇਟੀ ਦੇ ਮੈਂਬਰ ਜਗਜੀਤ ਸਿੰਘ ਨੌਹਰਾ, ਰਾਜੇਸ ਕੁਮਾਰ ਦਾਨੀ, ਸੁਰਜੀਤ ਸਿੰਘ ਲਲੌਛੀ, ਰਮਨਜੀਤ ਸਿੰਘ ਪਟਿਆਲਾ, ਜਤਿੰਦਰਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬਾਲ ਮੇਲਾ ਪਿਛਲੇ ਅੱਠ ਸਾਲ ਤੋਂ ਸਿਰਫ਼ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦਾ ਪੰਜਾਬ ਦੇ ਵੱਖ ਵੱਖ ਥਾਵਾਂ ’ਤੇ ਕਰਵਾਇਆ ਜਾਂਦਾ ਰਿਹਾ ਹੈ। ਇਸ ਵਾਰ ਇਹ ਮੇਲਾ ਪਟਿਆਲਾ ਜਿਲ੍ਹੇ ਦੇ ਪਿੰਡ ਅਜਨੌਦਾ ਕਲਾ ਵਿਖੇ ਮਿਤੀ 9 ਤੇ 10 ਦਸੰਬਰ 2017 ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਦੋਵੇਂ ਦਿਨ ਪੰਜਾਬ ਭਰ ਵਿੱਚੋਂ ਲੱਗਭੱਗ 200 ਦੇ ਕਰੀਬ ਸਕੂਲਾਂ ਦੇ 2000 ਦੇ ਕਰੀਬ ਬੱਚੇ ਹਰ ਸਾਲ ਸਮੂਲੀਅਤ ਕਰਦੇ ਆ ਰਹੇ ਹਨ। ਉਨ੍ਹਾਂ ਇਸ ਮੌਕੇ ਇਹ ਵੀ ਦੱਸਿਆ ਕਿ ਇਸ ਵਾਰ ਇਹ ਬਾਲ ਮੇਲਾ ਸਿੱਖਿਆ ਵਿਕਾਸ ਮੰਚ ਪੰਜਾਬ, ਬਾਲ ਮੇਲਾ ਆਯੋਜਿਤ ਕਮੇਟੀ, ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਅਜਨੌਦਾ ਕਲਾਂ ਦੇ ਵਾਸੀਆਂ ਦੇ ਸਾਂਝੇ ਯਤਨ ਕਰਵਾਇਆ ਜਾਵੇਗਾ। ਉਨ੍ਹਾਂ ਗੱਲਬਾਤ ਕਰਦਿਆਂ ਅੱਗੇ ਇਹ ਵੀ ਦੱਸਿਆ ਕਿ ਮੇਲੇ ਦੇ ਦੋਵੇਂ ਦਿਨ ਵੱਖ ਵੱਖ 16 ਮੁਕਾਬਲੇ ਕਰਵਾਏ ਜਾਣਗੇ। ਜਿਸ ਵਿੱਚ, ਸੁੰਦਰ ਲਿਖਾਈ, ਮੌਕੇ ਤੇ ਚਿੱਤਰਕਾਰੀ, ਸ਼ਬਦ ਗਾਇਨ, ਕਵਿਤਾ ਉਚਾਰਨ, ਸੋਲੋ ਡਾਂਸ, ਸੋਲੋ ਗੀਤ, ਕਲੇਅ ਮਾਡਲਿੰਗ, ਭੰਗੜਾ, ਗਿੱਧਾ, ਬੈਸਟ ਆਉਟ ਆਫ ਵੇਸਟ, ਕਵਿਸਰੀ, ਚਾਟੀ ਦੌੜ, ਬੋਰੀ ਦੌੜ, ਰੱਸਾ ਕੱਸੀ ਮੁੰਡੇ-ਕੁੜੀਆਂ ਦੇ ਮੁਕਾਬਲੇ ਹੋਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਸਕੂਲਾਂ ਵਿੱਚ ਤੁਰੰਤ ਪ੍ਰਾਸਪੈਕਟਸ ਵੰਡਣ ਤੋਂ ਬਾਅਦ ਸਮੁੱਚੇ ਪੰਜਾਬ ਵਿੱਚੋਂ 31 ਅਕਤੂਬਰ ਤੱਕ ਹਿੱਸਾ ਲੈਣ ਵਾਲੇ ਸਕੂਲਾਂ ਤੋਂ ਪ੍ਰੋਫਾਰਮੇ ਪ੍ਰਾਪਤ ਕੀਤੇ ਜਾਣਗੇ। ਮੇਲੇ ਵਿੱਚ ਸਿਰਫ਼ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਹੀ ਮੁਕਾਬਲਿਆਂ ਵਿੱਚ ਸ਼ਾਮਲ ਕੀਤਾ ਜਾਵੇਗਾ। ਮੇਲੇ ਦੌਰਾਨ ਬੱਚਿਆਂ ਦੇ ਰਾਤ ਸਮੇਂ ਰਹਿਣ ਦਾ ਪ੍ਰਬੰਧ ਵੀ ਉਚੇਚੇ ਤੌਰ ’ਤੇ ਕੀਤਾ ਜਾਂਦਾ ਹੈ। ਇਸ ਮੌਕੇ ਮੇਲਾ ਆਯੋਜਿਕਾਂ ਨੇ ਅਪੀਲ ਕੀਤੀ ਕਿ ਜਿਸ ਦੌਰ ’ਚੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਸਿੱਖਿਆ ਗੁਜ਼ਰ ਰਹੀ ਹੈ, ਉਸ ਨੂੰ ਲੀਹਾਂ ’ਤੇ ਲਿਆਉਣ ਲਈ ਸਰਕਾਰਾਂ ਤੇ ਲੋਕਾਂ ਦੀ ਜੁੰਮੇਵਾਰੀ ਦੇ ਨਾਲ-ਨਾਲ ਅਧਿਆਪਕ ਵਰਗ ਸਿਰ ਵੀ ਵੱਡੀ ਜੁੰਮੇਵਾਰੀ ਹੈ। ਅਧਿਆਪਕ ਆਪਣੇ ਹੱਕਾਂ ਦੀ ਲੜਾਈ ਦੇ ਨਾਲ, ਚੰਗੇ ਸਕੂਲ ਖੜ੍ਹੇ ਕਰਨ ਦੀ ਲੜਾਈ ਵੀ ਪਹਿਲ ਦੇ ਆਧਾਰ ’ਤੇ ਲੜਨੀ ਪਵੇਗੀ। ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਿਰਫ ਅਤਿ ਗਰੀਬ ਪਰਿਵਾਰਾਂ ਦੇ ਬੱਚੇ ਹੀ ਰਹਿ ਗਏ ਹਨ। ਇਸ ਲਈ ਇਨ੍ਹਾਂ ਪਿਛੇ ਰਹਿ ਗਏ ਬੱਚਿਆਂ ਦੀ ਸ਼ਖਸੀਅਤ ਦੇ ਵਿਕਾਸ ਲਈ ਸਮਾਜ ਨੂੰ ਰਲ ਮਿਲ ਕੇ ਹੰਭਲਾ ਮਾਰਨ ਦੇ ਲੋੜ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ