nabaz-e-punjab.com

ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ਹੇਠ ਸਮੁੱਚਾ ਸੰਤ ਸਮਾਜ ਇੱਕਜੁਟ ਹੋਇਆ, 250 ਸੰਤਾਂ ਨੇ ਕੀਤੀ ਮੀਟਿੰਗ

ਬੇਅਦਬੀ ਮਾਮਲਾ: ਬਰਗਾੜੀ ਕਾਂਡ ਦੀ ਜਾਂਚ ਲਈ ਕੈਪਟਨ ਨੂੰ ਲਾਇਆ ਸਖ਼ਤ ਸੁਨੇਹਾ, ਢਿੱਲ ਮੱਠ ਬਰਦਾਸ਼ਤ ਨਹੀਂ ਹੋਵੇਗੀ

ਸ਼੍ਰੋਮਣੀ ਕਮੇਟੀ ਨਾਲ ਤੁਰਨ ਵਾਲੇ ਸੰਤਾਂ ਮਹਾਤਮਾ ਨੂੰ ਸਿੱਖ ਕੌਮ ਨੂੰ ਪਿੱਠ ਨਾ ਦੇਣ ਦੀ ਅਪੀਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਕਤੂਬਰ:
ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਕਰਾਰਾ ਝਟਕਾ ਦਿੰਦਿਆਂ ਸੰਤ ਸਮਾਜ ਦੇ ਸਰਪ੍ਰਸਤ ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ਹੇਠ ਸਮਤ ਸਮਾਜ ਦੇ ਸਾਰੇ ਪੁਰਾਣੇ ਅਹੁੱਦੇਦਾਰਾਂ ਅਤੇ ਆਗੂਆਂ ਵੱਡੀ ਗਿਣਤੀ ਵਿੱਚ ਇਕੱਤਰ ਹੋਕੇ ਅਹਿਮ ਫੈਸਲਾ ਕਰਕੇ 550 ਸਾਲਾ ਗੁਰਪੁਰਬ ਮਨਾਉਣ ਸਬੰਧੀ ਸ੍ਰੋਮਣੀ ਕਮੇਟੀ ਤੋਂ ਦੂਰੀ ਬਣਾਉਦੇ ਹੋਏ ਵੱਖਰੇ ਤੌਰ ਤੇ ਸਤਾਬਦੀ ਕਮੇਟੀ ਦਾ ਗਠਨ ਕਰਕੇ ਸੰਤ ਸਮਾਜ ਦੀ ਅਗਵਾਈ ਹੇਠ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜੋਧਾਂ ਮਨਸੂਰਾਂ ਵਿੱਚ ਹੋਈ ਅਹਿਮ ਮੀਟਿੰਗ ਵਿੱਚ ਪਾਸ ਕੀਤੇ ਮਤਿਆਂ ਰਾਹੀ ਸਰਬਸੰਮਤੀ ਨਾਲ ਪਾਸ ਕੀਤਾ ਸੰਤ ਸਮਾਜ ਵੱਲੋ ਜਲਦ 500 ਸਾਲਾਂ ਸਤਾਬਦੀ ਅਤੇ ਹੋਰ ਪੰਥਕ ਮਾਮਲਿਆਂ ਸਬੰਧੀ ਕਮੇਟੀਆਂ ਦੀ ਨਿਯੁਕਤ ਕਰਨ ਦਾ ਅਧਿਕਾਰ ਬਾਬਾ ਸਰਬਜੋਤ ਸਿੰਘ ਬੇਦੀ ਨੂੰ ਦਿੱਤਾ ਗਿਆ ਹੈ ਜਿਨਾਂ ਨੂੰ ਜਲਦ ਅਨਾਉਸ ਕੀਤਾ ਜਾਵੇਗਾ।
ਇਸੇ ਤਰ੍ਹਾਂ ਅੱਜ ਦੀ ਮੀਟਿੰਗ ਵਿੱਚ ਇੱਕ ਹੋਰ ਅਹਿਮ ਮਤੇ ਰਾਹੀ ਫੈਸਲਾ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਤੋਂ ਪੁਰਜ਼ੋਰ ਮੰਗ ਕੀਤੀ ਗਈ ਕਿ ਬਰਗਾੜੀ ਕਾਂਡ ਲਈ ਜ਼ਿੰਮੇਵਾਰ ਵਿਅਕਤੀਆਂ ’ਤੇ ਜਲਦੀ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਸ ਕੰਮ ਵਿੱਚ ਸਮੁੱਚਾ ਸੰਤ ਸਮਾਜ ਕਿਸੇ ਕਿਸਮ ਦੀ ਢਿੱਲ ਮੱਠ ਬਰਦਾਸ਼ਤ ਨਹੀਂ ਕਰੇਗਾ। ਇਨਸਾਫ਼ ਮੰਗ ਰਹੇ ਬਰਗਾੜੀ ਵਿੱਚ ਬੈਠੇ ਹੋਏ ਸਿੱਖ ਆਗੂਆਂ ਅਤੇ ਪੰਥਕ ਜੱਥੇਬੰਦੀਆਂ ਦਾ ਸਮਰਥਨ ਕਰਦੇ ਹੋਏ ਸੰਤ ਸਮਾਜ ਦੀ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਸ਼ਤਾਬਦੀ ਕਮੇਟੀ ਬਣਾ ਕੇ ਪੰਜਾਬ ਸਰਕਾਰ ਤੋਂ ਸੁਲਤਾਨਪੁਰ ਲੋਧੀ ਵਿੱਚ ਅਤੇ ਹੋਰ ਗੁਰੁੂ ਨਾਨਕ ਸਾਹਿਬ ਮਹਾਰਾਜ ਦੇ ਦਿੱਤੇ ਫਲਸਫੇ ਨੂੰ ਮਜਬੂਤ ਕਰਨ ਲਈ ਅਤੇ ਵਿਸ਼ੇਸ਼ ਕਰਕੇ ਕਿਸੇ ਲੋਕ ਹਿੱਤ ਵੱਡੇ ਕਾਰਜ ਕਰਵਾਏ ਜਾਣਗੇ। ਜਿਨ੍ਹਾਂ ਵਿੱਚ ਫਰੀ ਇਲਾਜ ਵਰਗੇ ਹਸਪਤਾਲ ਸਮੇਤ ਵਿਚਾਰ ਚਰਚਾ ਕੀਤੀ ਗਈ।
ਦੂਜਾ ਪੂਰਾ ਸਾਲ ਸੰਤ ਸਮਾਜ ਵੱਲੋਂ ਧਾਰਮਿਕ ਪ੍ਰੋਗਰਾਮ ਉਲੀਕਣ ਬਾਰੇ ਵੀ ਫੈਸਲਾ ਕੀਤਾ ਜਿਨ੍ਹਾਂ ਵਿੱਚ ਵੱਡੇ ਪੱਧਰ ’ਤੇ ਸਾਹਿਤ ਗੁਰਬਾਣੀ ਗੁਟਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਮੁੱਚਾ ਜੀਵਨ ਬਿਊਰਾ ਵੱਖ ਵੱਖ ਭਸ਼ਾਵਾਂ ਵਿੱਚ ਛਪਾਉਣ ਵਰਗੇ ਅਹਿਮ ਫੈਸਲੇ ਲਏ ਗਏ। ਨਾਲ ਹੀ ਸੰਤ ਸਮਾਜ ਨੇ ਮੀਡੀਆਂ ਦੀ ਅਜਾਦੀ ਬਾਰੇ ਕਿਹਾ ਲੋਕਤੰਤਰ ਦੇ ਚੌਥੇ ਥੰਮ ਤੇ ਕੀਤੇ ਜਾ ਰਹੇ ਹਮਲੇ ਜਿਨਾਂ ਦੀ ਸਖ਼ਤ ਸਬਦਾਂ ਵਿੱਚ ਨਿੰਦਾ ਕੀਤੀ ਗਈ। ਸੰਤ ਸਮਾਜ ਦੀ ਅੱਜ ਦੀ ਵਿਸ਼ੇਸ਼ ਮੀਟਿੰਗ ਵਿੱਚ ਤਕਰੀਬਨ ਸਾਰੀਆਂ ਸੰਪ੍ਰਦਾਵਾਂ ਦੇ ਆਗੂਆਂ ਅਤੇ ਨਾਲ ਸਬੰਧਤ ਮਹਾਪੁਰਸ਼ ਸ਼ਾਮਲ ਹੋਏ।
ਬਾਬਾ ਨਰਿੰਦਰ ਸਿੰਘ (ਕਾਰ ਸੇਵਾ ਹਜ਼ੂਰ ਸਾਹਿਬ), ਦਮਦਮੀ ਟਕਸਾਲ ਸੰਗਰਾਵਾਂ ਗਿਆਨੀ ਰਾਮ ਸਿੰਘ ਦਮਦਮੀ ਟਕਸਾਲ ਡਿੰਡਰਾਂ ਗਿਆਨੀ ਭੋਲਾ ਸਿੰਘ ਨਿਰਮਲ ਸੰਪਰਦਾ ਦੇ ਮੁਖੀ ਗਿਆਨ ਦੇਵ ਸਿੰਘ ਉਦਾਸੀ ਸੰਪ੍ਰਦਾ ਬਾਬਾ ਗੁਰਵਿੰਦਰ ਸਿੰਘ ਮਾਡੀ ਹਰਿਆਣਾਂ ਬਹੁਤ ਵੱਡੇ ਉਦਾਸੀ ਸੰਤਾਂ ਦੇ ਕਾਫਲੇ ਸਮੇਤ ਸ਼ਾਮਲ ਹੋਏ। ਸੰਤ ਸ਼ਾਤਾਂ ਨੰਦ (ਉਦਾਸੀ ਸੰਪ੍ਰਦਾ), ਸੰਤ ਨਿਰਮਲ ਦਾਸ (ਜੋੜਿਆਂ ਵਾਲੇ), ਸੰਤ ਜਗਤਾਰ ਸਿੰਘ (ਕਾਰ ਸੇਵਾ ਸਿਰਸਾ), ਸੰਤ ਜਗਜੀਤ ਸਿੰਘ ਲੋਪੋ, ਸੰਤ ਪਰਦੀਪ ਸਿੰਘ ਬਧਨੀ, ਬਾਬਾ ਅਵਤਾਰ ਸਿੰਘ (ਦਲ ਬਾਬਾ ਬਿਧੀ ਚੰਦ), ਬਾਬਾ ਗਜਨ ਸਿੰਘ, ਬਾਬਾ ਨਿਹੰਗ ਸਿੰਘ ਜੱਥੇਬੰਦੀ, ਬਾਬਾ ਫੌਜਾ ਸਿੰਘ (ਸੁਭਾਨੇ ਵਾਲਾ), ਵੀਰ ਜੈਵਿੰਦਰ ਸਿੰਘ (ਜਨਮ ਅਸਥਾਨ ਚੀਮਾਂ ਸਾਹਿਬ), ਬਾਬਾ ਜਸਦੇਵ ਸਿੰਘ ਲੋਹਟਵਟੀ, ਗਿਆਨੀ ਪ੍ਰਤਾਪ ਸਿੰਘ (ਸਾਬਕਾ ਹੈੱਡ ਗ੍ਰੰਥੀ ਤਖਤ ਸ੍ਰੀ ਹਜ਼ੂਰ ਸਾਹਿਬ), ਸੰਤ ਸੰਤੋਖ ਸਿੰਘ (ਬੀੜ ਬਾਬਾ ਬੁੱਢਾ ਸਾਹਿਬ), ਨਾਨਕਸਰ ਸੰਪਰਦਾ ਵੱਲੋ ਬਾਬਾ ਅਮਰਜੀਤ ਸਿੰਘ ਧਰਮਕੋਟ ਟਕਸਾਲ ਭਾਈ ਮਨੀ ਸਿੰਘ ਅਤੇ ਸੇਵਾ ਪੰਥੀ ਵੱਲੋ ਬਾਬਾ ਮੱਖਣ ਸਿੰਘ ਸਮੇਤ ਸੰਤ ਸਮਾਜ ਦੇ ਪੁਰਾਣੇ ਪ੍ਰਮੁੱਖ ਆਗੂ ਸੰਤ ਹਰੀ ਸਿੰਘ ਰੰਧਾਵਾ ਵਾਲੇ, ਸੰਤ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲੇ, ਬਾਬਾ ਸੇਵਾ ਸਿੰਘ ਰਾਮਪੁਰਖੇੜੇ ਵਾਲੇ, ਬਾਬਾ ਮੱਖਣ ਸਿੰਘ, ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ, ਬਾਬਾ ਮਹਿੰਦਰ ਸਿੰਘ ਭੜੀ, ਬਾਬਾ ਉਮਰਾਉ ਸਿੰਘ ਲੰਬਿਆਂ, ਬਾਬਾ ਸਰਇੰਦਰ ਸਿੰਘ ਮੁਹਾਲੀ, ਬਾਬਾ ਚਰਨਜੀਤ ਸਿੰਘ ਭੇਡਵਾਲ, ਬਾਬਾ ਬਲਜਿੰਦਰ ਸਿੰਘ ਪਰਵਾਨਾ, ਦਮਦਮੀ ਟਕਸਾਲ ਰਾਜਪੁਰਾ, ਬਾਬਾ ਦਰਸ਼ਨ ਸਿੰਘ ਢੱਕੀ ਵਾਲੇ, ਗਿਆਨੀ ਗੁਰਨਾਮ ਸਿੰਘ ਅੰਮਵਾਲੀ ਰਾਜਸਥਾਨ, ਬਾਬਾ ਅਮਰਜੀਤ ਸਿੰਘ ਰੌਣੀ, ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਭਾਈ ਗੁਰਪ੍ਰੀਤ ਸਿੰਘ ਰੰਧਾਵਾਂ (ਮੈਂਬਰ ਐਸ.ਜੀ.ਪੀ.ਸ. ਫਤਹਿਗੜ੍ਹ ਸਾਹਿਬ) ਸਟੇਜ ਸਕੱਤਰ ਦੀ ਸੇਵਾ ਭਾਈ ਅਨਭੋਲ ਸਿੰਘ ਦੀਵਾਨਾ ਨੇ ਨਿਭਾਈ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…