ਮਹਿਲਾ ਮਰੀਜ਼ ਨੇ ਡਾਕਟਰ ਦੇ ਗੁੱਟ ’ਤੇ ਰੱਖੜੀ ਬੰਨ੍ਹੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਗਸਤ:
ਰੱਖੜੀ ਦੇ ਪਵਿੱਤਰ ਤਿਉਹਾਰ ਦੇ ਮੌਕੇ ’ਤੇ ਗੋਡਿਆਂ ਦੀ ਰਿਪਲੇਸਮੈਂਟ ਸਰਜਰੀ ਨਾਲ ਇੱਕ ਨਵਾਂ ਜੀਵਨ ਦੇਣ ਦੇ ਲਈ ਧੰਨਵਾਦ ਵਜੋਂ ਇੱਕ ਮਹਿਲਾ ਮਰੀਜ਼ ਨੇ ਅੱਜ ਇੱਥੇ ਐਮਕੇਅਰ ਹਸਪਤਾਲ ਵਿੱਚ ਆਪਣੇ ਸਰਜਨ ਨੂੰ ਰੱਖੜੀ ਬੰਨ੍ਹ ਕੇ ਉਸ ਦੀ ਲੰਮੀ ਉਮਰ ਦੀ ਦੁਆ ਕੀਤੀ। ਜ਼ੀਰਕਪੁਰ ਦੀ ਰਹਿਣ ਵਾਲੀ ਰਮਤਾ ਅਰੋੜਾ (62) ਨੇ ਕਿਹਾ ਕਿ ਐਮਕੇਅਰ ਦੇ ਆਰਥੋਪੇਡਿਕਸ ਅਤੇ ਜੁਆਇੰਟ ਰਿਪਲੇਸਮੈਂਟ ਸਰਜਨ ਡਾ. ਗਗਨਦੀਪ ਵੱਲੋਂ ਉਨ੍ਹਾਂ ਦੇ ਦੋਵੇਂ ਗੋਡਿਆਂ ਨੂੰ ਇੱਕ ਨਵੀਨਤਮ ਸਟਿੱਚ ਲੇਸ ਅਤੇ ਦਰਦ ਰਹਿਤ ਸਰਜਰੀ ਤਕਨੀਕ ਨਾਲ ਬਦਲਿਆ ਹੈ, ਜਿਸ ਨਾਲ ਉਨ੍ਹਾਂ ਨੂੰ ਲੰਮੇ ਦਰਦ ਅਤੇ ਗਤੀਹੀਣ ਜੀਵਨ ਤੋਂ ਛੁਟਕਾਰਾ ਮਿਲਿਆ ਹੈ। ਰਮਤਾ ਅਰੋੜਾ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਨਾ ਸਿਰਫ਼ ਗੋਡਿਆਂ ਤੋਂ ਛੁਟਕਾਰਾ ਮਿਲਿਆ ਹੈ, ਸਗੋਂ ਇੱਕ ਦੇਖਭਾਲ ਕਰਨ ਵਾਲਾ ਭਾਈ ਵੀ ਮਿਲਿਆ ਹੈ, ਜਿਸ ਨੇ ਨਾ ਸਿਰਫ਼ ਸਰਜਰੀ ਤੋਂ ਗੁਜਰਨ ਵਿੱਚ ਉਨ੍ਹਾਂ ਦੀ ਬਹੁਤ ਮਦਦ ਕੀਤੀ, ਬਲਕਿ ਉਨ੍ਹਾਂ ਨੇ ਹਸਪਤਾਲ ਵਿੱਚ ਘਰ ਵਰਗਾ ਮਾਹੌਲ ਪ੍ਰਦਾਨ ਕੀਤਾ ਹੈ।
ਐਮਕੇਅਰ ਹਸਪਤਾਲ ਦੇ ਸੀਐਮਡੀ ਡਾ. ਅਰੁਣ ਨਿੱਬਰ ਨੇ ਕਿਹਾ ਕਿ ਹਸਪਤਾਲ ਆਈਸੀਐਮਆਰ ਵੱਲੋਂ ਕੋਵਿਡ ਦੀਆਂ ਨਿਰਦੇਸ਼ਿਤ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤ ਰਿਹਾ ਹੈ, ਜਿਵੇਂ ਓਪੀਡੀ ਵਿੱਚ ਸਾਰੇ ਰੋਗੀਆਂ ਦੀ ਸਖ਼ਤ ਜਾਂਚ ਅਤੇ ਰੋਗੀ ਦੇ ਲਈ ਪ੍ਰੀ ਸਰਜਰੀ ਸਕਰੀਨਿੰਗ ਵੀ ਕੀਤੀ ਜਾਂਦੀ ਹੈ। ਅਪਰੇਸ਼ਨ ਥੀਏਟਰ ਹੋਰ ਮਹੱਤਵਪੂਰਨ ਖੇਤਰਾਂ, ਕਮਰਿਆਂ, ਵਾਰਡਾਂ, ਲਾਬੀ ਆਦਿ ਦੀ ਫੋਗਿੰਗ ਅਤੇ ਸੈਨੇਟਾਈਜੇਸ਼ਨ ਵੀ ਨਿਯਮਿਤ ਅਧਾਰ ’ਤੇ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…