ਸਾਹਿਬਜਾਦਾ ਅਜੀਤ ਸਿੰਘ ਜੀ ਭਲਾਈ ਕੇਂਦਰ ਵਿਖੇ ਪਹਿਲਾ ਸਲਾਨਾਂ ਸਮਾਗਮ

1 ਅਪ੍ਰੈਲ ਤੋ ਸ਼ੁਰੂ ਹੋਵੇਗਾ ਸਾਹਿਬਜਾਦਾ ਫਤਿਹ ਸਿੰਘ ਜੀ ਨਿਸ਼ਕਾਮ ਕੰਪਿਊਟਰ ਟਰੇਨਿੰਗ ਸੈਂਟਰ

ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 19 ਮਾਰਚ-( ਕੁਲਜੀਤ ਸਿੰਘ )
ਭਾਈ ਗੁਰਇਕਬਾਲ ਸਿੰਘ ਸਿੰਘ ਜੀ ਵੱਲੋ ਜੰਡਿਆਲਾ ਗੁਰੂ ਵਿਖੇ ਚਲਾਏ ਜਾ ਰਹੇ ਸਾਹਿਬਜਾਦਾ ਅਜੀਤ ਸਿੰਘ ਜੀ ਭਲਾਈ ਕੇਂਦਰ ਜੰਡਿਆਲਾ ਗੁਰੂ ਵਿਖੇ ਪਹਿਲਾ ਸਲਾਨਾਂ ਸਮਾਗਮ ਅੱਜ ਸਮੂੰਹ ਸੰਗਤਾਂ ਦੇ ਸਹਿਯੋਗ ਸਦਕਾ ਮਨਾਇਆ ਗਿਆ! ਇਸ ਮੌਕੇ ਭਾਈ ਗੁਰਇਕਬਾਲ ਸਿੰਘ ਜੀ ਨੇ ਜਿਥੇ ਸੰਗਤਾਂ ਨੂੰ ਕਥਾ- ਕੀਰਤਨ ਦੁਆਰਾ ਗੁਰੂਬਾਣੀ ਨਾਲ ਜੁੜਨ ਦੀ ਪ੍ਰੇਰਨਾਂ ਦਿੱਤੀ, ਉਥੇ 1 ਅਪ੍ਰੈਲ 2017 ਤੋ ਇਸੇ ਸਥਾਨ ਤੇ ਸ਼ੁਰੂ ਹੋਣ ਜਾ ਰਹੇ ਸਾਹਿਬਜਾਦਾ ਫਤਿਹ ਸਿੰਘ ਜੀ ਨਿਸ਼ਕਾਮ ਕੰਪਿਊਟਰ ਟਰੇਨਿੰਗ ਸੈਂਟਰ ਬਾਰੇ ਵੀ ਜਾਣਕਾਰੀ ਦਿੱਤੀ| ਉਨਾਂ ਦੱਸਿਆ ਕਿ 10 ਵੀਂ ਪਾਸ ਬੱਚਿਆਂ ਦੇ ਦਾਖਲਾ ਫਾਰਮ 20 ਮਾਰਚ ਤੋਂ 30 ਮਾਰਚ ਤੱਕ ਲਏ ਜਾਣਗੇ| ਉਨਾਂ ਦੱਸਿਆ ਕਿ ਇਸ ਭਲਾਈ ਕੇਂਦਰ ਵਿੱਚ ਵਿਧਵਾ ਬੀਬੀਆਂ ਦੀ ਸਹਾਇਤਾ ਲਈ ਫਰੀ ਰਾਸ਼ਨ, ਸਾਹਿਬਜਾਦਾ ਜੁਝਾਰ ਸਿੰਘ ਜੀ ਕੀਰਤਨ ਅਕੈਡਮੀ ਅਤੇ ਸਾਹਿਬਜਾਦਾ ਜੌਰਾਵਰ ਸਿੰਘ ਜੀ ਫਰੀ ਸਿਲਾਈ ਕਢਾਈ ਸੈਂਟਰ ਆਦਿ ਸੇਵਾਵਾਂ ਪਹਿਲਾਂ ਤੋਂ ਹੀਂ ਜਾਰੀ ਹਨ! ਇਸ ਸਲਾਨਾਂ ਸਮਾਗਮ ਦੌਰਾਨ ਭਾਈ ਗੁਰਇਕਬਾਲ ਸਿੰਘ ਜੀ ਤੋਂ ਇਲਾਵਾ ਭਾਈ ਹਰਵਿੰਦਰਪਾਲ ਸਿੰਘ (ਲਿਟਲ ਵੀਰ ਜੀ), ਬੱਚਿਆਂ ਵੱਲੋਂ ਅਤੇ ਹੋਰ ਕੀਰਤਨੀ ਜੱਥਿਆਂ ਵੱਲੌ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ| ਭਾਈ ਨਰਿੰਦਰ ਸਿੰਘ ਸੰਚਾਲਕ ਭਲਾਈ ਕੇਂਦਰ ਵੱਲੌਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ!
ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਭਾਈ ਬਲਬੀਰ ਸਿੰਘ ਮੁੱਛਲ, ਭਾਈ ਦੀਪਕਪਾਲ ਸਿੰਘ, ਭਾਈ ਕੇਵਲ ਸਿੰਘ ਖੇਲਾ, ਭਾਈ ਤੀਰਥ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ!

Load More Related Articles

Check Also

ਪਾਕਿਸਤਾਨ ਆਧਾਰਿਤ ਨਸ਼ਾ ਤਸਕਰ ਦਾ ਨੇੜਲਾ 3 ਕਿੱਲੋ ਹੈਰੋਇਨ ਸਣੇ ਗ੍ਰਿਫ਼ਤਾਰ

ਪਾਕਿਸਤਾਨ ਆਧਾਰਿਤ ਨਸ਼ਾ ਤਸਕਰ ਦਾ ਨੇੜਲਾ 3 ਕਿੱਲੋ ਹੈਰੋਇਨ ਸਣੇ ਗ੍ਰਿਫ਼ਤਾਰ ਜਾਂਚ ਟੀਮ ਵੱਲੋਂ ਮੁਲਜ਼ਮ ਕੋਲੋਂ ਦ…