Nabaz-e-punjab.com

ਆਈਵੀਵਾਈ ਹਸਪਤਾਲ ਮੁਹਾਲੀ ਵਿੱਚ ਹੋਈ ‘ਪੰਜਾਬ ਕਿਡਨੀ ਫਾਊਂਡੇਸ਼ਨ’ ਦੀ ਪਲੇਠੀ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਈ:
ਕਿਡਨੀ ਸਪੋਰਟ ਗਰੁੱਪ ਅਤੇ ਕਿਡਨੀ ਹੈਲਪਲਾਈਨ ‘ਪੰਜਾਬ ਕਿਡਨੀ ਫਾਊਂਡੇਸ਼ਨ’ ਨੇ ਇੱਥੋਂ ਦੇ ਆਈਵੀਵਾਈ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਏਬੀਓ ਇਨਕੰਪੈਟੇਬਲ ਟਰਾਂਸਪਲਾਂਟ ਜਾਗਰੂਕਤਾ ਲਈ ਆਪਣੀ ਪਹਿਲੀ ਸਪੋਰਟ ਗਰੁੱਪ ਮੀਟਿੰਗ ਕੀਤੀ। ਜਿਸ ਵਿੱਚ ਮੈਡੀਕਲ ਡਾਇਰੈਕਟਰ ਡਾ. ਕੰਵਲਦੀਪ, ਡਾ. ਅਵੀਨਾਸ਼ ਸ੍ਰੀਵਾਸਤਵ ਡਾਇਰੈਕਟਰ ਯੂਰੋਲੋਜੀ ਐਂਡ ਰੇਨਲ ਟਰਾਂਸਪਲਾਂਟ ਸਰਜਰੀ, ਡਾ. ਰਾਕਾ ਕੌਸ਼ਲ ਡਾਇਰੈਕਟਰ ਨੈਫਰੋਲੋਜੀ ਅਤੇ ਡਾ. ਅਰੁਣਾ ਬੀ. ਭੋਅ ਫੈਸੀਲਿਟੀ ਡਾਇਰੈਕਟਰ ਮੌਜੂਦ ਸਨ।
ਇਸ ਮੌਕੇ ਏਬੀਓ ਇਨਕੰਪੈਟੇਬਲ ਕਿਡਨੀ ਟਰਾਂਸਪਲਾਂਟ ਮਰੀਜ਼, ਨਿਸ਼ੂ ਸ਼ਰਮਾ ਅਤੇ ਰਾਮ ਸਿੰਘ ਨੇ ਕਿਹਾ ਕਿ ਇਹ ਕਾਫ਼ੀ ਨਿਰਾਸ਼ਾਜਨਕ ਸੀ ਜਦੋਂ ਰਿਸ਼ਤੇਦਾਰ ਕਿਡਨੀ ਦਾਨ ਕਰਨ ਲਈ ਤਿਆਰ ਸਨ ਪਰ ਬਲੱਡ ਗਰੁੱਪ ਮੇਲ ਨਹੀਂ ਕਰ ਰਿਹਾ ਸੀ। ਹਾਲਾਂਕਿ ਡਾ. ਰਾਕਾ ਅਤੇ ਡਾ. ਅਵੀਨਾਸ਼ ਜਿਨ੍ਹਾਂ ਕੋਲ ਆਈਵੀ ਵਿੱਚ 40 ਤੋਂ ਵੱਧ ਏਬੀਓ ਇਨਕੰਪੈਟੇਬਲ ਕਿਡਨੀ ਟਰਾਂਸਪਲਾਂਟ ਕਰਨ ਦਾ ਸਫਲ ਟਰੈਕ ਰਿਕਾਰਡ ਹੈ, ਵੱਲੋਂ ਏਬੀਓ ਇਨਕੰਪੈਟੈਬਲ ਕਿਡਨੀ ਟਰਾਂਸਪਲਾਂਟ ਕੀਤੇ ਜਾਣ ਨਾਲ ਉਨ੍ਹਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ।
ਡਾ. ਰਾਕਾ ਅਨੁਸਾਰ ਜਦੋਂ ਕਿਡਨੀ ਡੋਨਰ ਦਾ ਬਲੱਡ ਟਾਈਪ ਅਤੇ ਪ੍ਰਾਪਤਕਰਤਾ ਦਾ ਬਲੱਡ ਟਾਈਪ ਕੰਪੈਟੈਬਲ ਨਹੀਂ ਹੁੰਦਾ ਹੈ ਤਾਂ ਉਨ੍ਹਾਂ ਲਈ ਇਕੋ ਇੱਕ ਵਿਕਲਪ ਕੰਪੈਟੇਬਲ ਏਬੀਓ ਬਲੱਡ ਟਾਈਪ ਨਾਲ ਪ੍ਰਾਪਤਕਰਤਾ-ਡੋਨਰ ਟਰਾਂਸਪਲਾਂਟ ਪੇਯਰਜ਼ ਦੀ ਪਛਾਣ ਕਰਨੀ ਹੁੰਦੀ ਹੈ।ਉਨ੍ਹਾਂ ਕਿਹਾ ਕਿ ਬੀਤੇ ਸਾਲਾਂ ਵਿੱਚ ਮੈਡੀਸਨ ਦੇ ਖੇਤਰ ਵਿੱਚ ਹੋਈ ਪ੍ਰਗਤੀ ਨੇ ਏਬੀਓ ਇਨਕੰਪੈਟੇਬਲ ਕਿਡਨੀ ਟਰਾਂਸਪਲਾਂਟ ਨੂੰ ਸੰਭਵ ਬਣਾ ਦਿੱਤਾ ਹੈ। ਏਬੀਓ ਟਰਾਂਸਪਲਾਂਟ ਨਾਲ ਮਰੀਜ਼ਾਂ ਨੂੰ ਖੂਨ ਵਿੱਚ ਐਂਟੀਬੌਡੀ ਦੇ ਲੋਅਰ ਲੈਵਲਜ਼ ਤੱਕ ਕਿਡਨੀ ਟਰਾਂਸਪਲਾਂਟ ਤੋਂ ਪਹਿਲਾਂ ਅਤੇ ਬਾਅਦ ਵਿੱਚ ਮੈਡੀਕਲ ਟਰੀਟਮੈਂਟ ਪ੍ਰਾਪਤ ਹੁੰਦਾ ਹੈ ਅਤੇ ਡੋਨਰ ਕਿਡਨੀ ਨੂੰ ਅਸਵੀਕਾਰ ਕਰਨ ਵਾਲੇ ਐਂਟੀਬੌਡੀ ਦੇ ਜ਼ੋਖ਼ਮ ਨੂੰ ਘੱਟ ਕਰਦਾ ਹੈ। ਡਾ. ਅਵੀਨਾਸ਼ ਨੇ ਕਿਹਾ ਕਿ ਟਰਾਂਸਪਲਾਂਟ ਸਰਜਰੀ ਦੀ ਪ੍ਰਕਿਰਿਆ ਵੀ ਕਿਸੇ ਹੋਰ ਕਿਡਨੀ ਟਰਾਂਸਪਲਾਂਟ ਦੀ ਤਰ੍ਹਾਂ ਹੀ ਹੁੰਦੀ ਹੈ, ਇਸ ਵਿੱਚ ਸਿਰਫ਼ ਪ੍ਰੀ ਅਤੇ ਪੋਸਟ ਸਰਜੀਕਲ ਮੁਲਾਂਕਣ ਅਤੇ ਨਿਰੀਖਣ ਮਹੱਤਵਪੂਰਨ ਹੁੰਦਾ ਹੈ। ਇਸ ਵਿੱਚ ਮੁੱਖ ਧਿਆਨ ਐਂਟੀਬੌਡੀ ਦੇ ਪ੍ਰਬੰਧਨ ’ਤੇ ਹੈ। ਜਿਸ ਲਈ ਹਸਪਤਾਲ ਵਿੱਚ ਅਡਵਾਂਸ ਕੇਅਰ ਨਾਲ ਐੱਨਏਬੀਐੱਲ ਬਲੱਡ ਬੈਂਕ ਅਤੇ ਆਈਸੀਯੂ ਕੇਅਰ ਹੋਣਾ ਜ਼ਰੂਰੀ ਹੈ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …